ਅਗਰਵਾਲ ਸਭਾ ਵਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ
ਸੁਨਾਮ ਊਧਮ ਸਿੰਘ ਵਾਲਾ, 2 ਅਗਸਤ (ਰੁਪਿੰਦਰ ਸਿੰਘ ਸੱਗੂ) - ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਆਈ, ਟੀ, ਆਈ ਵਿੱਖੇ ਵਣਮਹਾਂਉਤਸਵ ਮਨਾਇਆ ਗਿਆ, ਸਭਾ ਵੱਲੋਂ ਸੁ਼ਰੂ ਕੀਤੀ ਇਸ ਮੁਹਿੰਮ ਤਹਿਤ ਆਈ, ਟੀ,ਆਈ ਵਿੱਖੇ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਤੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਨਿਰਮਾਣ ਦੇ ਸਹਿਯੋਗ ਨਾਲ ਵੱਡੇ ਗਮਲਿਆਂ ਵਿੱਚ ਬਹੁਤ ਹੀ ਸਾ਼ਨਦਾਰ ਬੂਟੇ ਲਾਏ ਗਏ। ਇਸ ਮੁਹਿੰਮ ਦੇ ਪ੍ਰੋਜੈਕਟ ਚੇਅਰਮੈਨ ਰਾਜਨ ਹੋਡਲਾ, ਇੰਜੀ, ਰਾਜੇਸ਼ ਗਰਗ ਤੇ ਰਾਜਨ ਸਿੰਗਲਾ ਨੇ ਇਸ ਪ੍ਰੋਗਰਾਮ ਨੂੰ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ।
ਸੁਨਾਮ ਊਧਮ ਸਿੰਘ ਵਾਲਾ, 2 ਅਗਸਤ (ਰੁਪਿੰਦਰ ਸਿੰਘ ਸੱਗੂ) - ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਆਈ, ਟੀ, ਆਈ ਵਿੱਖੇ ਵਣਮਹਾਂਉਤਸਵ ਮਨਾਇਆ ਗਿਆ, ਸਭਾ ਵੱਲੋਂ ਸੁ਼ਰੂ ਕੀਤੀ ਇਸ ਮੁਹਿੰਮ ਤਹਿਤ ਆਈ, ਟੀ,ਆਈ ਵਿੱਖੇ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਤੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਨਿਰਮਾਣ ਦੇ ਸਹਿਯੋਗ ਨਾਲ ਵੱਡੇ ਗਮਲਿਆਂ ਵਿੱਚ ਬਹੁਤ ਹੀ ਸਾ਼ਨਦਾਰ ਬੂਟੇ ਲਾਏ ਗਏ। ਇਸ ਮੁਹਿੰਮ ਦੇ ਪ੍ਰੋਜੈਕਟ ਚੇਅਰਮੈਨ ਰਾਜਨ ਹੋਡਲਾ, ਇੰਜੀ, ਰਾਜੇਸ਼ ਗਰਗ ਤੇ ਰਾਜਨ ਸਿੰਗਲਾ ਨੇ ਇਸ ਪ੍ਰੋਗਰਾਮ ਨੂੰ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ। ਇਸ ਮੌਕੇ ਤੇ ਬੋਲਦਿਆਂ ਨਗਰ ਕੌਸਲ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਕਿਹਾ ਕੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਨਿਰਮਾਣ ਅਤੇ ਕੌਸਲ ਦੀ ਸਮੁੱਚੀ ਟੀਮ ਸ਼ਹਿਰ ਨੂੰ ਸਾਰੇ ਪਾਸੇ ਤੋਂ ਹਰਾ ਭਰਾ ਬਨਾਉਣ ਲਈ ਵਚਨਵੱਧ ਹੈ ਤੇ ਇਸ ਕੰਮ ਨੂੰ ਨੇਪਰੇ ਚਾੜਣ ਲਈ ਪੂਰੀ ਕੋਸਿਸ਼ ਕੀਤੀ ਜਾ ਰਹੀ ਹੈ ਕਿਉਕਿ ਇਸ ਕੰਮ ਲਈ ਸਾਵਨ ਦਾ ਮਹੀਨਾ ਸਭ ਤੋਂ ਕਾਰਗਰ ਹੈ। ਯਾਦਵਿੰਦਰ ਨਿਰਮਾਣ ਨੇ ਵੀ ਅਗਰਵਾਲ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾ ਦੀ ਸ਼ਲਾਘਾ ਕੀਤੀ ਤੇ ਸੋਵਾ ਦਾ ਮੌਕਾ ਦੇਣ ਤੇ ਧੰਨਵਾਦ ਕੀਤਾ। ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਸਭਾ ਸਮਾਜ ਸੇਵਾ ਕੰਮਾ ਲਈ ਹਰ ਸਮੇਂ ਤਿਆਰ ਹੈ ਤੇ ਹੋਰ ਵੀ ਬੂਟੇ ਲਾਏ ਜਾਣਗੇ। ਇਸ ਮੌਕੇ ’ਤੇ ਮਨਪ੍ਰੀਤ ਬਾਂਸਲ, ਯਾਦਵਿੰਦਰ ਨਿਰਮਣ, ਵਿਕਰਮ ਗਰਗ ਵਿੱਕੀ, ਰਾਮ ਲਾਲ ਰਾਮਾ ਆਲਮਪੁਰੀਆ, ਹਕੂਮਥ ਰਾਏ ਜਿੰਦਲ, ਕ੍ਰਿਸ਼ਨ ਗੋਇਲ ਸੰਦੋਹਾ, ਪ੍ਰਭਾਤ ਜਿੰਦਲ, ਸਿ਼ਵ ਜਿੰਦਲ, ਰਾਜਨ ਹੋਡਲਾ, ਇੰਜੀ, ਰਾਜੇਸ਼ ਗਰਗ, ਰਾਜਨ ਸਿੰਗਲਾ, ਮਾਸਟਰ ਰਾਜੀਵ ਬਿੰਦਲ, ਗੌਰਵ ਜਨਾਲੀਆ, ਰਾਕੇਸ਼ ਗਰਗ,ਭੀਮ ਸੈਨ ਸਿੰਗਲਾ, ਸਾ਼ਮ ਲਾਲ ਐਡਵੋਕੇਟ, ਮੁਨੀਸ਼ ਮੋਨੂੰ ਗਰਗ, ਚਿਰਾਗ ਗਰਗ, ਰਾਜ ਕੁਮਾਰ ਗੋਇਲ, ਗੋਪਾਲ ਗਰਗ, ਤਨੁੱਜ ਜਿੰਦਲ, ਧੀਰਜ ਗੋਇਲ,ਗਿਰਧਾਰੀ ਲਾਲ ਜਿੰਦਲ, ਅਜੇ ਜਿੰਦਲ ਮਸਤਾਨੀ, ਭੁਸ਼ਣ ਕਾਂਸਲ ਤੇ ਲਾਲੀ ਸਮੇਤ ਅਗਰਵਾਲ ਸਭਾ ਦੇ ਮੈਂਬਰ ਹਾਜਰ ਸਨ।