02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਲੇਅ ਵੇਜ਼ ਸਕੂਲ ਦੀ ਤਾਈਕਵਾਡੋਂ ਖਿਡਾਰਣ ਅਵਨੀਤ ਕੌਰ ਨੇ ਮਲੇਸ਼ੀਆ ’ਚ ਜਿੱਤਿਆ ਸੋਨ ਤਗਮਾ

ਪਟਿਆਲਾ, 1 ਅਗਸਤ (ਧਰਮਿੰਦਰ ਸਿੰਘ ਸਿੱਧੂ)-ਮਲੇਸ਼ੀਆ ਵਿਖੇ ਹੋਈ ਇੰਟਰਨੈਸ਼ਨਲ ਤਾਇਕਵਾਡੋਂ ਚੈਂਪੀਅਨਸ਼ਿਪ ’ਚ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਦੀ ਚੌਥੀ ਕਲਾਸ ਦੀ ਅਵਨੀਤ ਕੌਰ ਨੇ ਹਿੱਸਾ ਲਿਆ ਅਤੇ ਸੋਨ ਤਗਮਾ ਹਾਸਿਲ ਕੀਤਾ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਡਾ.

ਅਜੀਤ ਡੈਸਕ 02-08-2026
ਪਟਿਆਲਾ, 1 ਅਗਸਤ (ਧਰਮਿੰਦਰ ਸਿੰਘ ਸਿੱਧੂ)-ਮਲੇਸ਼ੀਆ ਵਿਖੇ ਹੋਈ ਇੰਟਰਨੈਸ਼ਨਲ ਤਾਇਕਵਾਡੋਂ ਚੈਂਪੀਅਨਸ਼ਿਪ ’ਚ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਦੀ ਚੌਥੀ ਕਲਾਸ ਦੀ ਅਵਨੀਤ ਕੌਰ ਨੇ ਹਿੱਸਾ ਲਿਆ ਅਤੇ ਸੋਨ ਤਗਮਾ ਹਾਸਿਲ ਕੀਤਾ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਇਹ ਖਿਡਾਰਣ ਨੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦੀ ਨਿਗਰਾਨੀ ਹੇਠ ਹਿੱਸਾ ਲਿਆ, ਜਿਸ ਨੇ ਇਕ ਮਲੇਸ਼ੀਆ ਨਾਲ, ਇਕ ਪਾਕਿਸਤਾਨ ਨਾਲ, ਇਕ ਇੰਡੋਨੇਸ਼ੀਆ ਨਾਲ ਅਤੇ ਇਕ ਸ੍ਰੀ ਲੰਕਾ ਦੀ ਟੀਮ ਨਾਲ ਚਾਰ ਮੁਕਾਬਲੇ ਜਿੱਤ ਕੇ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾਂ ਮੁਕਾਬਲੇ ’ਚ ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਦੀਪ ਸਿੰਘ ਨੇ ਚਾਂਦੀ ਦੇ ਤਗਮੇ ਤੇ ਪ੍ਰਭਸਿਮਰਨ ਸਿੰਘ, ਦਮਨਪ੍ਰੀਤ ਸਿੰਘ, ਹਰਬਾਜ਼ ਸਿੰਘ ਨੇ ਕਾਂਸੇ ਦੇ ਤਗਮੇ ਹਾਸਿਲ ਕੀਤੇ।
ਪਿਛਲੀ ਖ਼ਬਰ ਨਰਸਰੀ ਤੇ ਉਸਾਰੀ ਵਾਲੀ ਥਾਵਾਂ ’ਚ ਚਲਾਈ ਡੇਂਗੂ ਜਾਗਰੂਕਤਾ ਮੁਹਿੰਮ- ਡਾ. ਬ੍ਰਿਜੇਸ਼ ਸਿੰਘ ਅਗਲੀ ਖ਼ਬਰ ਰੋਟਰੀ ਕਲੱਬ ਸਮਾਣਾ ਸਿਟੀ ਵਲੋਂ ਸਤੀ ਮੰਦਰ ਬਿਰਧ ਆਸ਼ਰਮ ਅਤੇ ਸਕੂਲ ’ਚ ਭੋਜਨ ਅਤੇ ਸਟੇਸ਼ਨਰੀ ਵੰਡ ਸੇਵਾ ਪ੍ਰਾਜੈਕਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।