02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਰੋਟਰੀ ਕਲੱਬ ਸਮਾਣਾ ਸਿਟੀ ਵਲੋਂ ਸਤੀ ਮੰਦਰ ਬਿਰਧ ਆਸ਼ਰਮ ਅਤੇ ਸਕੂਲ ’ਚ ਭੋਜਨ ਅਤੇ ਸਟੇਸ਼ਨਰੀ ਵੰਡ ਸੇਵਾ ਪ੍ਰਾਜੈਕਟ ਸਮਾਪਤ

ਸਮਾਣਾ, 1 ਅਗਸਤ (ਪ੍ਰੀਤਮ ਸਿੰਘ ਨਾਗੀ)-ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਅੱਜ ਜ਼ਿਲ੍ਹੇ ਦੀ ਫਰਸਟ ਲੇਡੀ ਰੋਟੇਰੀਅਨ ਸਾਚੀ ਸਿੰਗਲਾ ਦੀ ਹਾਜ਼ਰੀ ਵਿੱਚ ਦੋ ਮਹੱਤਵਪੂਰਨ ਸੇਵਾ ਪ੍ਰੋਜੈਕਟ ਸਫਲਤਾਪੂਰਵਕ ਸੰਪੰਨ ਕੀਤੇ ਗਏ। ਪਹਿਲੇ ਪ੍ਰੋਜੈਕਟ ਤਹਿਤ ਸਤੀ ਮੰਦਰ ਬਿਰਧ ਆਸ਼ਰਮ ਵਿੱਚ ਭੋਜਨ ਵੰਡ ਸੇਵਾ ਕੈਂਪ ਲਗਾਇਆ ਗਿਆ, ਜਿੱਥੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਨਮਾਨ ਸਹਿਤ ਭੋਜਨ ਪਰੋਸਿਆ ਗਿਆ।

ਅਜੀਤ ਡੈਸਕ 02-08-2026
ਸਮਾਣਾ, 1 ਅਗਸਤ (ਪ੍ਰੀਤਮ ਸਿੰਘ ਨਾਗੀ)-ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਅੱਜ ਜ਼ਿਲ੍ਹੇ ਦੀ ਫਰਸਟ ਲੇਡੀ ਰੋਟੇਰੀਅਨ ਸਾਚੀ ਸਿੰਗਲਾ ਦੀ ਹਾਜ਼ਰੀ ਵਿੱਚ ਦੋ ਮਹੱਤਵਪੂਰਨ ਸੇਵਾ ਪ੍ਰੋਜੈਕਟ ਸਫਲਤਾਪੂਰਵਕ ਸੰਪੰਨ ਕੀਤੇ ਗਏ।ਪਹਿਲੇ ਪ੍ਰੋਜੈਕਟ ਤਹਿਤ ਸਤੀ ਮੰਦਰ ਬਿਰਧ ਆਸ਼ਰਮ ਵਿੱਚ ਭੋਜਨ ਵੰਡ ਸੇਵਾ ਕੈਂਪ ਲਗਾਇਆ ਗਿਆ, ਜਿੱਥੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਨਮਾਨ ਸਹਿਤ ਭੋਜਨ ਪਰੋਸਿਆ ਗਿਆ। ਇਸ ਤੋਂ ਬਾਅਦ ਸਤੀ ਮੰਦਰ ਸਕੂਲ ਵਿੱਚ ਵਿਦਿਆਰਥੀਆਂ ਲਈ ਭੋਜਨ ਅਤੇ ਸਟੇਸ਼ਨਰੀ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਦੋਵੇਂ ਸੇਵਾ ਪ੍ਰੋਜੈਕਟਾਂ ਦਾ ਪ੍ਰਾਯੋਜਨ ਕਲੱਬ ਦੀ ਖਜ਼ਾਨਚੀ ਰੋਟੇਰੀਅਨ ਸੀਮਾ ਗਰਗ ਵੱਲੋਂ ਕੀਤਾ ਗਿਆ । ਇਹ ਪ੍ਰੋਜੈਕਟ ਕਲੱਬ ਪ੍ਰਧਾਨ ਰੋਟੇਰੀਅਨ ਵਾਨਿਕਾ ਗੋਇਲ, ਸਕੱਤਰ ਰੋਟੇਰੀਅਨ ਸ਼ਾਲੂ ਗਰਗ, ਅਤੇ ਖਜ਼ਾਨਚੀ ਰੋਟੇਰੀਅਨ ਸੀਮਾ ਗਰਗ ਦੀ ਅਗਵਾਈ ਹੇਠ ਸੰਪੰਨ ਹੋਏ। ਇਸ ਮੌਕੇ ਰੋਟੇਰੀਅਨ ਵਨੀਤਾ ਗਰਗ, ਰੇਖਾ ਮਿੱਤਲ, ਪੂਜਾ ਜਿੰਦਲ, ਹਾਜ਼ਰ ਸਨ ਆਪਣੇ ਸੰਬੋਧਨ ਦੌਰਾਨ ਰੋਟੇਰੀਅਨ ਸਾਚੀ ਸਿੰਗਲਾ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਅਤੇ ਬਜ਼ੁਰਗ ਵਰਗ ਤੱਕ ਸਹਾਇਤਾ ਪਹੁੰਚਾਉਣਾ ਰੋਟਰੀ ਦੀ ਅਸਲ ਭਾਵਨਾ ਹੈ। ਉਨ੍ਹਾਂ ਨੇ ਕਲੱਬ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਅਤੇ ਮਨੁੱਖੀ ਸੇਵਾ ਨਾਲ ਸੰਬੰਧਿਤ ਪ੍ਰੋਜੈਕਟ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਪਲੇਅ ਵੇਜ਼ ਸਕੂਲ ਦੀ ਤਾਈਕਵਾਡੋਂ ਖਿਡਾਰਣ ਅਵਨੀਤ ਕੌਰ ਨੇ ਮਲੇਸ਼ੀਆ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਕਾਂਗਥਲਾ ਵਿਚ ਦਸਤਾਰ ਸਿਖਲਾਈ ਕੈਂਪ ਸਫਲਤਾਪੂਰਵਕ ਸੰਪੰਨ, ਬੱਚਿਆਂ ਨੇ ਦਸਤਾਰ ਮੁਕਾਬਲਿਆਂ ਰਾਹੀਂ ਦਿਖਾਇਆ ਹੁਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।