08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਗੁ: ਸਾਹਿਬ ਮੂੰਡਖੇੜਾ ਵਿਖੇ ਦੋ ਦਿਨਾਂ ਸਾਲਾਨਾ ਗੁਰਮਤਿ ਸਮਾਗਮ ਸਮਾਪਤ ਗੁਰਸਿੱਖ ਨੂੰ ਦਰ ਦਰ ’ਤੇ ਭਟਕਣਾ ਛੱਡ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ-ਸੰਤ ਭੁਪਿੰਦਰ ਸਿੰਘ ਜਰਗ ਵਾਲੇ

ਅਜੀਤ ਡੈਸਕ 30-07-2026
ਨਾਭਾ, 29 ਜੁਲਾਈ (ਜਗਨਾਰ ਸਿੰਘ ਦੁਲੱਦੀ)-ਨਾਭਾ ਪਟਿਆਲਾ ਸੜਕ ’ਤੇ ਸਥਿਤ ਦੇ ਪਿੰਡ ਮੂੰਡਖੇੜ੍ਹਾ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਦਸਾਂ ਪਾਤਿਸ਼ਾਹੀਆਂ ਜੀ ਦੇ ਗੁਰਪੁਰਬ ਤੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਸਿੱਧਸਰ ਅਲਹੌਰਾਂ ਵਾਲਿਆਂ ਦੀ 23ਵੀਂ ਸਾਲਾਨਾ ਯਾਦ ਨੂੰ ਸਮਰਪਿਤ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਸਦਕਾ ਤੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਜਸਵੀਰ ਸਿੰਘ ਦੀ ਦੇਖ-ਰੇਖ ਹੇਠ ਦੋ ਦਿਨਾਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਾਂਪੁਰਖ ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਨੇ ਸੰਗਤਾਂ ਨਾਲ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਦਿਹਾੜੇ ਅਤੇ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣੀਆਂ ਤਾਂ ਹੀ ਸਫਲੀਆਂ ਹੋ ਸਕਦੀਆਂ ਹਨ ਜੇਕਰ ਅਸੀਂ ਦਰ ਦਰ ਤੇ ਭਟਕਣਾ ਛੱਡ ਕੇ ਕੇਵਲ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹੁਲ ਛਕ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕੀਏ। ਇਸ ਮੌਕੇ ਸੰਤ ਬਲਬੀਰ ਸਿੰਘ ਸੁਰਾਜਪੁਰ ਵਾਲੇ, ਸੰਤ ਬਲਕਾਰ ਸਿੰਘ ਰੱਖੜੇ ਵਾਲੇ, ਸੰਤ ਗੁਰਮੁਖ ਸਿੰਘ ਕਲਿਆਣ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਵਾਲੀਆਂ ਵਾਲੇ, ਸੰਤ ਬਾਬਾ ਜਗਤਾਰ ਸਿੰਘ ਸਿੱਧਸਰ ਅਲਹੌਰਾਂ ਵਾਲੇ, ਸੰਤ ਬਾਬਾ ਬਲਜੀਤ ਸਿੰਘ ਖੇੜੀ ਗੌੜੀਆਂ, ਬਾਬਾ ਪਰਮਜੀਤ ਸਿੰਘ ਖੇੜੀ ਮਾਨੀਆਂ ਵਾਲੇ, ਬਾਬਾ ਲਾਭ ਸਿੰਘ ਦੁਬਈ ਵਾਲੇ, ਰਾਗੀ ਜਥਾ ਭਾਈ ਜਗਜੀਤ ਸਿੰਘ ਸੰਗਤਪੁਰਾ, ਬਾਬਾ ਧਰਮ ਸਿੰਘ ਗੁ: ਧੰਗੇੜਾ ਸਾਹਿਬ ਵਾਲੇ ਤੇ ਹੋਰ ਵੱਡੀ ਗਿਣਤੀ ਵਿਚ ਸੰਤਾਂ, ਮਹਾਂਪੁਰਖਾਂ, ਰਾਗੀ, ਢਾਡੀ ਅਤੇ ਸਿੱਖ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾਂ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਅਮਰ ਹਸਪਤਾਲ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਵਲੋਂ ਪਹੁੰਚ ਕੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ। ਸਮਾਗਮ ਦੇ ਅਖੀਰ ਵਿਚ ਦੋ ਦਿਨਾਂ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਸੰਤ ਬਾਬਾ ਜਸਵੀਰ ਸਿੰਘ ਮੂੰਡਖੇੜਾ ਵਾਲਿਆਂ ਵਲੋਂ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਬੱਚਿਆਂ ਦੇ ਗੁਰਬਾਣੀ ਕੰਠ, ਦਸਤਾਰ, ਲੰਮਾਂ ਸਮਾਂ ਚੌਂਕੜਾ ਤੇ ਗੁਰਮਤਿ ਸੰਬੰਧੀ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸੰਗਤਾਂ ਦੀ ਸੇਵਾ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ| ਇਸ ਦੋ ਦਿਨਾ ਸਮਾਗਮ ਵਿਚ ਜਗਮੀਤ ਸਿੰਘ ਹਰਿਆਊ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਭਾਈ ਗੁਰਮੁਖ ਸਿੰਘ ਭੋਜੋਮਾਜਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਪਿਛਲੀ ਖ਼ਬਰ ਘਨੌਰ ’ਚ ਭਾਜਪਾ ਵਰਕਰਾਂ ਦਾ ਉਤਸ਼ਾਹ ਦੇਖ ਕੇ ਗਦ-ਗਦ ਹੋਏ ਕੇਵਲ ਢਿੱਲੋਂ ਅਗਲੀ ਖ਼ਬਰ ਸਹਾਇਕ ਕਮਿਸ਼ਨਰ ਦੀ ਅਗਵਾਈ ਹੇਠ ਟਰੇਡ ਕਮਿਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।