12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਮਾਣਾ ਦੇ 60 ਪਿੰਡਾਂ ਦੇ ਸਰਪੰਚਾਂ ਨੇ ਦਿੱਤਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਵੱਡਾ ਸਮਰਥਨ ਸਰਪੰਚ ਪੰਚਾਇਤ ਯੂਨੀਅਨ ਬਲਾਕ ਸਮਾਣਾ ਦੀ ਟੀਮ ਦਾ ਮੁੜ ਗਠਨ, ਸਰਪੰਚ ਕਮਲਜੀਤ ਸਿੰਘ ਖਾਨਪੁਰ ਬਣੇ ਪ੍ਰਧਾਨ

ਅਜੀਤ ਡੈਸਕ 29-07-2026
ਸਮਾਣਾ, 28 ਜੁਲਾਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਹਲਕੇ ਦੀ ਸਿਆਸਤ ’ਚ ਅੱਜ ਉਸ ਵੇਲੇ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਸਰਪੰਚ ਪੰਚਾਇਤ ਯੂਨੀਅਨ ਬਲਾਕ ਸਮਾਣਾ ਦੀ ਨਵੀਂ ਕਾਰਜਕਾਰੀ ਟੀਮ ਦਾ ਗਠਨ ਕੀਤਾ। ਇਸ ਦੌਰਾਨ ਇਲਾਕੇ ਦੇ 60 ਪਿੰਡਾਂ ਦੇ ਸਰਪੰਚਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਸਰਪੰਚ ਕਮਲਜੀਤ ਸਿੰਘ ਖਾਨਪੁਰ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ। 60 ਪਿੰਡਾਂ ਦੇ ਸਰਪੰਚਾਂ ਵਲੋਂ ਲਏ ਗਏ ਇਸ ਫੈਸਲੇ ਨੂੰ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਲਈ ਵੱਡੇ ਸਿਆਸੀ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ। ਚੁਣੇ ਗਏ ਪ੍ਰਧਾਨ ਸਰਪੰਚ ਕਮਲਜੀਤ ਸਿੰਘ ਖਾਨਪੁਰ ਨੇ ਰੱਖੜਾ ਧੜੇ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਵਲੋਂ ਜੋ ਪੰਚਾਇਤ ਯੂਨੀਅਨ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਰੱਖੜਾ ਵਲੋਂ ਬਣਾਈ ਗਈ ਯੂਨੀਅਨ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਅਹੁਦੇਦਾਰ ਬਣਾਇਆ ਗਿਆ ਹੈ, ਉਹ ਖੁਦ ਸਰਪੰਚ ਨਹੀਂ ਹਨ ਬਲਕਿ ਉਨ੍ਹਾਂ ਦੀਆਂ ਪਤਨੀਆਂ ਸਰਪੰਚ ਹਨ। ਇਸ ਲਈ ਉਹ ਨਿਯਮਾਂ ਮੁਤਾਬਕ ਸਰਪੰਚ ਯੂਨੀਅਨ ਦੇ ਕਿਸੇ ਵੀ ਅਹੁਦੇ ’ਤੇ ਕੰਮਕਾਜ ਨਹੀਂ ਕਰ ਸਕਦੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਸਾਡੀ ਸਰਪੰਚ ਯੂਨੀਅਨ ਪੂਰੀ ਤਰ੍ਹਾਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੇ ਨਾਲ ਹੈ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਲਾਡੀ ਸਰਪੰਚ ਮਿਆਲ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ 60 ਪਿੰਡਾਂ ਦੇ ਸਰਪੰਚਾਂ ਦੇ ਇਸ ਨਵੇਂ ਰੁਖ ਨੇ ਰੱਖੜਾ ਧੜੇ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਸਮਾਣਾ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਨਵੀਂ ਗਠਿਤ ਕੀਤੀ ਟੀਮ ’ਚ ਸਰਪੰਚ ਕਮਲਜੀਤ ਸਿੰਘ ਖਾਨਪੁਰ (ਪ੍ਰਧਾਨ), ਸਰਪੰਚ ਕੁਲਜੀਤ ਸਿੰਘ ਰੰਧਾਵਾ (ਸਰਪ੍ਰਸਤ), ਸਰਪੰਚ ਗੁਰਵਿੰਦਰ ਸਿੰਘ ਕਾਕੜਾ (ਸੀਨੀਅਰ ਵਾਈਸ ਪ੍ਰਧਾਨ), ਸਰਪੰਚ ਮੁਕੰਦ ਸਿੰਘ ਬਿਸ਼ਨਪੁਰਾ (ਮੀਤ ਪ੍ਰਧਾਨ), ਸਰਪੰਚ ਅਵਤਾਰ ਸਿੰਘ ਕੁਲਬੁਰਛਾਂ (ਜਨਰਲ ਸਕੱਤਰ), ਸਰਪੰਚ ਗੁਰਨੈਬ ਸਿੰਘ ਛੰਨਾਂ (ਸਕੱਤਰ), ਸਰਪੰਚ ਰੱਛਪਾਲ ਸਿੰਘ ਭਾਲਾ (ਮੰਡ ਸਕੱਤਰ), ਸਰਪੰਚ ਵਰਿੰਦਰ ਸਿੰਘ ਚੀਮਾ (ਕੈਸ਼ੀਅਰ), ਸਰਪੰਚ ਸੁਰਿੰਦਰ ਬਠੋਈ (ਮੈਂਬਰ) ਤੇ ਸਰਪੰਚ ਮਨਜਿੰਦਰ ਕੌਰ (ਮੈਂਬਰ) ਦੀ ਚੋਣ ਕੀਤੀ ਗਈ ਹੈ।
ਪਿਛਲੀ ਖ਼ਬਰ ਭੁਪਿੰਦਰਾ ਰੋਡ ਪਾਰਕ ਮੈਂਬਰਾਂ ਵਲੋਂ ਭਾਖੜਾ ਕੈਨਾਲ ਪੁਲ ਸਥਿਤ ਇਤਿਹਾਸਕ ਹੈਂਡ ਪੰਪ ਦੀ ਕਰਵਾਈ ਮੁੜ ਬਹਾਲੀ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵੂਸ਼ੂ ਖਿਡਾਰੀਆਂ ਨੇ ਖੇਲੋ ਇੰਡੀਆ ਅਸਮਿਤਾ ਸਿਟੀ ਲੀਗ ’ਚ ਮਾਰੀ ਬਾਜ਼ੀ ਜਸਮੀਨ ਕੌਰ ਤੇ ਅਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।