08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ੇ ਮੁਫ਼ਤ ਕਰ ਕੇ ਕੀਤਾ ਰੋਸ ਵਿਖਾਵਾ

ਅਜੀਤ ਡੈਸਕ 23-07-2026
ਪਾਤੜਾਂ, 22 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਕੌਮਾਂਤਰੀ ਪੱਧਰ ’ਤੇ ਕੀਤੇ ਜਾ ਰਹੇ ਕਿਸਾਨੀ ਫਸਲਾਂ ਸੰਬੰਧੀ ਸਮਝੌਤੇ ਦੇ ਖਿਲਾਫ ਸਯੁੰਕਤ ਕਿਸਾਨ ਮੋਰਚੇ ਵੱਲੋਂ ਟੋਲ ਪਲਾਜ਼ਾ ਮੁਫਤ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਵਲੋਂ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇਅ ਤੇ ਘੱਗਾ ਨੇੜੇ ਅਤੇ ਕੌਮੀ ਮਾਰਗ ਤੇ ਪਿੰਡ ਪੈਦ ਦੇ ਟੋਲ ਪਲਾਜ਼ਿਆਂ ’ਤੇ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਮੁਫਤ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜਿਲ੍ਹਾ ਪ੍ਰਧਾਨ ਚਰਨਜੀਤ ਕੌਰ ਧੂਹੜ੍ਹੀਆਂ, ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਕਿਹਾ ਕਿਸਾਡੇ ਦੇਸ਼ ਵਿੱਚ ਬਿਨ੍ਹਾ ਕਿਸੇ ਬਿੱਲ ਪਾਸ ਕੀਤਿਆ ਹੀ ਅਮਰੀਕਾ ਤੋਂ ਸਮਾਨ ਆ ਰਿਹਾ ਹੈ ਅਤੇ ਅਮਰੀਕਤ ਨਾਲ ਜੋ ਟਰੇਡ ਡੀਲ ਕੀਤੀ ਜਾ ਰਹੀ ਇਸ ਨਾਲ ਭਾਰਤ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਅ ਘਟਣ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ । ਅਮਰੀਕਾ ਅਤੇ ਭਾਰਤ ਦੀ ਖੇਤੀ ਕਰਨ ਵਿਚ ਵੱਡਾ ਅੰਤਰ ਹੈ। ਉਸ ਦੇਸ਼ ਵੱਲੋਂ ਕਿਸਾਨਾਂ ਨੂੰ ਬੀਜਾਂ ਅਤੇ ਖਾਦਾਂ ’ਤੇ ਕਾਫੀ ਸਬਸਿਡੀ ਦਿੱਤੇ ਜਾਣ ਅਤੇ ਹੋਰ ਕਈ ਤਰ੍ਹਾਂ ਦੀ ਸਹਾਇਤਾ ਕੀਤੇ ਜਾਣ ਕਾਰਨ ਸਾਡੇ ਦੇਸ਼ ਦੇ ਕਿਸਾਨਾਂ ਦੀ ਫਸਲਾਂ ’ਤੇ ਲਾਗਤ ਵੱਧ ਹੋਣ ਕਾਰਨ ਇੱਥੋਂ ਦੀਆਂ ਫਸਲਾਂ ਭਾਅ ਨੂੰ ਲੈ ਕੇ ਬਾਹਰਲੇ ਦੇਸ਼ਾਂ ਅੱਗੇ ਨਹੀਂ ਟਿਕ ਸਕਣਗੀਆਂ ਅਤੇ ਮੰਦੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਖੇਤੀ ਛੱਡਣ ਲਈ ਮਜਬੂਰ ਹੋਣਾਂ ਪਵੇਗਾ ਅਤੇ ਬਹੁਤੇ ਕਿਸਾਨਾਂ ਨੂੰ ਆਪਣੀਆਂ ਜਮੀਨਾਂ ਕਾਰਪੋਰੇਟ ਘਰਾਂਣਿਆਂ ਨੂੰ ਸੌਪਣ ਲਈ ਵੀ ਮਜਬੂਰ ਹੋਣਾ ਪਵੇਗਾ।
ਇਸ ਲਈ ਅਮਰੀਕਾ ਨਾਲ ਹੋ ਰਹੀ ਟਰੇਡ ਡੀਲ ਦੇ ਰੋਸ ਵਜੋਂ ਅੱਜ ਕਿਸਾਨਾਂ ਵੱਲੋਂ 10 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਟੋਲ ਪਲਾਜ਼ੇ ਮੁਫਤ ਕਰਕੇ ਰੋਸ ਪ੍ਰਗਟ ਕੀਤਾ ਗਿਆ ਤਾਂ ਜੋ ਇਸ ਸਮਝੌਤੇ ਨੂੰ ਨੇਪਰੇ ਚੜ੍ਹਨ ਤੋਂ ਰੋਕਿਆ ਜਾ ਸਕੇ । ਕਿਸਾਨ ਆਗੂਆਂ ਨੇ ਵਿੱਦਿਆਰਥੀਆਂ ਵਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ’ਤੇ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ਦੱਦ ਦੀ ਨਿੰਦਾ ਕੀਤੀ। ਇਸ ਮੌਕੇ ਰਘਵੀਰ ਸਿੰਘ ਨਿਆਲ, ਹਰਭਜਨ ਸਿੰਘ ਧੂਹੜ੍ਹ ਅਤੇ ਹੋਰ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਬਿਜਲੀ ਕਾਮਿਆਂ ਨੇ ਆਪਣੀਆਂ ਮੰਗਾਂ ਲਈ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਬਿਜਲੀ ਸਪਲਾਈ ਨੂੰ ਲੈ ਕੇ ਸਰਹੰਦ-ਪਟਿਆਲਾ ਰੋਡ ’ਤੇ ਲਗਾਇਆ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।