08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਾਂਗਰਸੀ ਆਗੂ ਅਵਤਾਰ ਸਿੰਘ ਨੰਨੜੇ ਵਲੋਂ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ

ਅਜੀਤ ਡੈਸਕ 23-07-2026
ਨਾਭਾ 22 ਜੁਲਾਈ (ਵਰਿੰਦਰ ਵਰਮਾ)-ਨੀਟ ਪ੍ਰੀਖਿਆ ਪੇਪਰ ਲੀਕ ਹੋਣ ਦੇ ਮੁੱਦੇ ’ਤੇ ਕਾਕਰੋਚ ਜਨਤਾ ਪਾਰਟੀ ਦੇ ਸੰਸਦ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀ ਵਿੱਦਿਆਰਥੀਆ ’ਤੇ ਮੋਦੀ ਸਰਕਾਰ ਦੀ ਸ਼ਹਿ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਨਿਖੇਧੀ ਕਰਦਿਆਂ ਸਾਬਕਾ ਸੂਬਾ ਸਕੱਤਰ ਕਾਂਗਰਸ ਪੰਜਾਬ ਅਵਤਾਰ ਸਿੰਘ ਨੰਨੜੇ ਕਿਹਾ ਕਿ ਦੇਸ਼ ਦਾ ਭਵਿੱਖ ਵਿਦਿਆਰਥੀਆਂ ’ਤੇ ਪੁਲਿਸ ਵਲੋਂ ਤਸ਼ੱਦਤ ਕਰਨਾ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ। ਨੰਨੜੇ ਨੇ ਭੁੱਖ ਹੜਤਾਲ ਤੇ ਬੈਠੇ ਸੋਨਮ ਵਾਗਚੁਕ ਨੂੰ ਜਬਰੀ ਚੁੱਕ ਕੇ ਲੈ ਜਾਣਾ ਵੀ ਮੰਦਭਾਗੀ ਕਾਰਵਾਈ ਹੈ ਕਿਉਂਕਿ ਅਜ਼ਾਦ ਭਾਰਤ ’ਚ ਹਰ ਇਕ ਆਪਣਾ ਹੱਕ ਤੇ ਇਨਸਾਫ ਲੈਣ ਲਈ ਪ੍ਰੋਟੈਸਟ ਕਰਨ ਦਾ ਹੱਕ ਹੈ। ਜਿਸ ਨੂੰ ਤਾਕਤ ਨਾਲ ਕੁਚਲਨਾ ਹਿਟਲਰ ਸੋਚ ਨੂੰ ਦਰਸਾਉਦਾ ਹੈ। ਇਹ ਘਟਨਾ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੇਵੇਗੀ।
ਪਿਛਲੀ ਖ਼ਬਰ ਬਿਜਲੀ ਸਪਲਾਈ ਨੂੰ ਲੈ ਕੇ ਸਰਹੰਦ-ਪਟਿਆਲਾ ਰੋਡ ’ਤੇ ਲਗਾਇਆ ਜਾਮ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਵੱਖ-ਵੱਖ ਕਾਲੋਨੀਆਂ ’ਚ ਕੀਤੀ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।