07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਮਾਣਾ ’ਚ ਸ਼ਰੇਆਮ ਚੱਲਦਾ ਹੈ ਗੁੰਡਾਗਰਦੀ ਦਾ ਨੰਗਾ ਨਾਚ

ਅਜੀਤ ਡੈਸਕ 23-07-2026
ਸਮਾਣਾ, 22 ਜੁਲਾਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਸ਼ਹਿਰ ’ਚ ਗੁੰਡਾਗਰਦੀ ਦੇ ਹੁੰਦੇ ਨੰਗੇ ਨਾਚ ਦੌਰਾਨ ਦਿਨ ਦਿਹਾੜੇ ਗੋਲੀਆਂ ਚਲਦੀਆਂ ਹਨ ਇਸ ਦੇ ਬਾਵਜੂਦ ਕਾਰਵਾਈ ਦੇ ਨਾਂਅ ’ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਠੁੱਸ ਹੋ ਕੇ ਰਹਿ ਗਈ ਹੈ ਤੇ ਸ਼ਹਿਰ ’ਚ ਅੰਨੇਵਾਹ ਰੌਲਾ ਪੈਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਦੇ ਕੰਨਾਂ ਤੋਂ ਜੂੰ ਨਹੀਂ ਸਰਕਦੀ ਹੈ। ਸਮਾਣਾ-ਪਾਤੜਾਂ ਸੜਕ ਤੇ ਸ਼ਰੇਆਮ ਪੰਜ ਫਾਇਰ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਚਾਰ ਦਿਨ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਪੁਲਿਸ ਅਧਿਕਾਰੀ ਇੱਕ ਦੂਜੇ ਦਾ ਨਾਂਅ ਲੈ ਕੇ ਗੱਲ ਟਾਲ ਦੇ ਨਜਰ ਆਉਂਦੇ ਹਨ। ਜਾਣਕਾਰੀ ਮੁਤਾਬਿਕ ਸ਼ਹਿਰ ਦੇ ਇੱਕ ਮਸ਼ਹੂਰ ਸਰਾਫ ਦੇ ਲੜਕੇ ਚਿਰਾਗ ਵਰਮਾ (ਕਾਲਪਨਿਕ ਨਾਮ) ਵਲੋਂ ਇੱਕ ਔਰਤ ਨੂੰ ਲੈ ਕੇ ਔਰਤ ਦੇ ਪਤੀ ਨੂੰ ਕਥਿਤ ਮਾਰ ਦੇਣ ਦੀ ਨੀਅਤ ਨਾਲ ਪੰਜ ਫਾਇਰ ਕੀਤੇ ਗਏ ਤੇ ਫਾਇਰਾਂ ਕਾਰਨ ਔਰਤ ਦਾ ਪਤੀ ਦਹਿਲ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਔਰਤ ֹ’ਤੇ ਉਸ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਕਿ ਉਨ੍ਹਾਂ ਵਲੋਂ ਸਰਾਫ ਨੂੰ ਉਸ ਦੇ ਲੜਕੇ ਵੱਲੋਂ ਕਈ ਵਾਰ ਕਥਿਤ ਛੇੜ ਛਾੜ ਸਬੰਧੀ ਦੱਸਿਆ ਗਿਆ ਸੀ ਪ੍ਰੰਤੂ ਉਸ ਆਪਣੇ ਲੜਕੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਾਣਕਾਰੀ ਮੁਤਾਬਕ ਪੁਲਿਸ ਤੇ ਪਏ ਕਥਿਤ ਦਬਾਅ ਤੇ ਚਲਦਿਆਂ ਪੁਲਿਸ ਕੋਈ ਵੀ ਕਾਰਵਾਈ ਕਰਨ ਦੇ ਰੋਹ ’ਚ ਨਹੀਂ ਹੈ। ਜਦੋਂ ਇਸ ਮਾਮਲੇ ਸੰਬੰਧੀ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮਾਮਲੇ ਸੰਬੰਧੀ ਬਰੀਕੀ ਨਾਲ ਵਿਸਥਾਰ ’ਚ ਪੁੱਛਦਿਆਂ ਕਿਹਾ ਕਿ ਉਹ ਮਾਮਲੇ ਸੰਬੰਧੀ ਜਾਣਕਾਰੀ ਹਾਸਿਲ ਕਰਦਿਆਂ ਚੈੱਕ ਕਰਵਾ ਲੈਂਦੇ ਹਨ ਕੀ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਪਿਛਲੀ ਖ਼ਬਰ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਕਰਵਾਇਆ ਅਗਲੀ ਖ਼ਬਰ ਹਲਕਾ ਸਮਾਣਾ ਦੇ ਦਿਹਾਤੀ ਵਿਕਾਸ ਲਈ 5 ਕਰੋੜ ਰੁਪਏ ਤੋਂ ਵੱਧ ਦੀਆਂ ਗਰਾਂਟਾਂ ਪ੍ਰਵਾਨ-ਵਿਕਾਸ ਕਾਰਜ ਜਲਦੀ ਸ਼ੁਰੂ ਹੋਣਗੇ-ਵਿਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।