06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਟਿਆਲਾ ਜ਼ੋਨ-3 ਨੇ ਕ੍ਰਿਕਟ ਮੁਕਾਬਲੇ ਕਰਵਾਏ

ਅਜੀਤ ਡੈਸਕ 23-07-2026
ਪਟਿਆਲਾ, 22 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਜੋਨ-3 ਦੇ ਜੋਨਲ ਸਕੱਤਰ ਸ਼ਸ਼ੀ ਮਾਨ ਨੇ ਦੱਸਿਆ ਅੰਡਰ-14 ਤੇ ਅੰਡਰ-17 ਲੜਕਿਆਂ ਦੇ ਕ੍ਰਿਕਟ ਮੁਕਾਬਲੇ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਪਟਿਆਲਾ ਦੇ ਗਰਾਊਂਡ ਵਿਚ ਪਟਿਆਲਾ ਜੋਨ-3 ਦੇ ਪ੍ਰਧਾਨ ਪ੍ਰਿੰਸੀਪਲ ਕਰਮਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਧਾਲੀਵਾਲ, ਡਾਇਰੈਕਟਰ ਗੁਰਪ੍ਰੀਤ ਕੌਰ ਧਾਲੀਵਾਲ ਤੇ ਪ੍ਰਿੰਸੀਪਲ ਸਿੰਮੀ ਗਿੱਲ ਨੇ ਕ੍ਰਿਕਟ ਦੇ ਮੁਕਾਬਲੇ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ 14 ਵਿਚ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਨੇ 122 ਦੌੜਾਂ ਬਣਾਈਆਂ ਤੇ ਨਰਾਇਣ ਪਬਲਿਕ ਸਕੂਲ ਸਨੌਰ 50 ਦੌੜਾਂ ਨਾਲ ਹਰਾਇਆ। ਅੰਡਰ-17 ਦੇ ਲੀਗ ਮੁਕਾਬਲੇ ਵਿੱਚ ਨਰਾਇਣ ਪਬਲਿਕ ਸਕੂਲ 62 ਦੌੜਾਂ ਬਣਾਈਆਂ ਤੇ ਵੀਰ ਹਕੀਕਤ ਰਾਏ ਸਕੂਲ ਨੇ 66 ਦੌੜਾਂ ਬਣਾ ਕੇ ਨਰਾਇਣ ਪਬਲਿਕ ਸਕੂਲ ਨੂੰ ਹਰਾਇਆ। ਇਸ ਮੌਕੇ ਤੇ ਡਾ ਆਸਾ ਸਿੰਘ,ਹਰੀਸ਼ ਸਿੰਘ ਰਾਵਤ, ਇੰਦਰਜੀਤ ਸਿੰਘ ਖਜਾਨਚੀ, ਪਰਵੀਨ ਕੁਮਾਰ,ਵਿਨੋਦ ਕੁਮਾਰ, ਨਿਰਭੈ ਸਿੰਘ ਟੌਹੜਾ,ਅਸ਼ੂੰਲ, ਤਰਨਜੀਤ ਸਿੰਘ,ਪਰਦੀਪ ਸਿੰਘ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।
ਪਿਛਲੀ ਖ਼ਬਰ ਗੁਰਸ਼ਰਨ ਰੰਧਾਵਾ ਦੀ ਅਗਵਾਈ ਹੇਠ ਵਿਦਿਆਰਥੀਆਂ ’ਤੇ ਪੁਲਿਸ ਦੀ ਦਰਿੰਦਗੀ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਦਾ ਅੰਦਰੂਨੀ ਬਿਖੇੜਾ ਮੌਕਾਪ੍ਰਸਤ ਸਿਆਸਤ ਦਾ ਪ੍ਰਤੱਖ ਪ੍ਰਮਾਣ- ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।