07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਧਰਮ, ਸੇਵਾ ਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ- ਸੰਜੀਵ ਸ਼ਰਮਾ ਕਾਲੂ

ਅਜੀਤ ਡੈਸਕ 20-07-2026
ਪਟਿਆਲਾ, 19 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਪਟਿਆਲਾ ਦਿਹਾਤੀ ਤੋਂ ਸੰਜੀਵ ਸ਼ਰਮਾ ਕਾਲੂ ਨੇ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲ ਪਟਿਆਲਾ ਵਲੋਂ ਕਰਵਾਏ ਪਾਵਨ ਸ੍ਰੀਮਦ ਭਾਗਵਤ ਕਥਾ ਵਿਚ ਸ਼ਰਧਾਪੂਰਵਕ ਸ਼ਿਰਕਤ ਕਰਦਿਆਂ ਪ੍ਰਸਿੱਧ ਕਥਾਵਾਚਕ ਦੇਵੀ ਚਿੱਤਰਲੇਖਾ (ਵ੍ਰਿੰਦਾਵਨ) ਦੇ ਸ੍ਰੀਮੁੱਖ ਤੋਂ ਅੰਮ੍ਰਿਤਮਈ ਭਾਗਵਤ ਕਥਾ ਸਰਵਣ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਧ-ਸੰਗਤ ਨਾਲ ਬੈਠ ਕੇ ਧਾਰਮਿਕ ਸਤਿਸੰਗ ਦਾ ਆਨੰਦ ਮਾਣਿਆ ਅਤੇ ਸਮੂਹ ਸੰਗਤ ਨਾਲ ਮਿਲ ਕੇ ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਧਰਮ, ਸੇਵਾ, ਸਦਾਚਾਰ, ਸੱਚਾਈ ਤੇ ਪ੍ਰਭੂ ਭਗਤੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦੇਵੀ ਚਿੱਤਰਲੇਖਾ ਵਲੋਂ ਬਹੁਤ ਹੀ ਸਰਲ, ਭਾਵਪੂਰਣ ਤੇ ਪ੍ਰਭਾਵਸ਼ਾਲੀ ਢੰਗ ਨਾਲ ਸੁਣਾਈ ਗਈ ਭਾਗਵਤ ਕਥਾ ਨੇ ਹਾਜ਼ਰ ਸੰਗਤ ਨੂੰ ਭਾਵ-ਵਿਭੋਰ ਕਰ ਦਿੱਤਾ। ਉਨ੍ਹਾਂ ਦੇ ਪ੍ਰਵਚਨਾਂ ਵਿਚ ਧਰਮ, ਮਨੁੱਖਤਾ, ਨਿਸ਼ਕਾਮ ਸੇਵਾ, ਪਰਿਵਾਰਕ ਕਦਰਾਂ-ਕੀਮਤਾਂ ਤੇ ਸਮਾਜਿਕ ਏਕਤਾ ਦਾ ਦਿੱਤਾ ਗਿਆ ਸੰਦੇਸ਼ ਹਰ ਕਿਸੇ ਦੇ ਮਨ ਨੂੰ ਛੂਹ ਗਿਆ। ਭਾਗਵਤ ਕਥਾ ਦੌਰਾਨ ਵਿਸ਼ਾਲ ਪੰਡਾਲ ਵਿਚ ਪੰਜਾਬ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੇ ਦੂਰ-ਦੁਰਾਡੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ। ਸਮੂਹ ਸੰਗਤ ਨੇ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਥਾ ਦਾ ਸਰਵਣ ਕੀਤਾ। ਸੰਜੀਵ ਸ਼ਰਮਾ ਕਾਲੂ ਨੇ ਸਮਾਗਮ ਦੇ ਸਫ਼ਲ ਆਯੋਜਨ ਲਈ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲ ਦੇ ਸਮੂਹ ਅਹੁਦੇਦਾਰਾਂ, ਸੇਵਾਦਾਰਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਨੂੰ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਆਪਸੀ ਏਕਤਾ ਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਮਾਧਵ ਸਿੰਗਲਾ ਜ਼ਿਲ੍ਹਾ ਯੂਥ ਕਾਂਗਰਸ ਵਾਇਸ ਪ੍ਰਧਾਨ, ਰਿਧਮ ਸ਼ਰਮਾ ਹਲਕਾ ਪ੍ਰਧਾਨ ਪਟਿਆਲਾ ਦਿਹਾਤੀ, ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ, ਹਰਮਨ ਕੋਹਲੀ, ਵਿਵੇਕ ਸ਼ਰਮਾ, ਗੌਰਵ ਸੂਦ, ਸਾਹਿਲ ਸ਼ਰਮਾ, ਕਸ਼ਿਸ਼ ਕਪਲਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦਾਨੂੰ ਲਾਂਬਾ ਬਣੇ ਖੱਤਰੀ ਸਭਾ ਵੈਲਫੇਅਰ ਬੋਰਡ ਹਲਕਾ ਸਨੌਰ ਦੇ ਚੇਅਰਮੈਨ ਅਗਲੀ ਖ਼ਬਰ ਲੱਖਾਂ ਰੁਪਏ ਦੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਦਿਨ-ਦਿਹਾੜੇ ਲੁਟੇਰੇ ਰੇਹੜੀ ਵਾਲੇ ਨੂੰ ਲੁੱਟ ਕੇ ਹੋਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।