14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖ਼ਿਲਾਫ਼ ਮੋਦੀ ਦੀ ਪੰਜਾਬ ’ਚ ਆਮਦ ’ਤੇ ਮੋਦੀ ਦਾ ਪੁਤਲਾ ਫੂਕਿਆ

ਅਜੀਤ ਡੈਸਕ 18-07-2026
ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)-ਅੱਜ ਦੇਸ਼ ਬਚਾਓ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖ਼ਿਲਾਫ਼ ਪਸਿਆਣਾ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਢੈਠਲ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾ ਆਗੂ ਰਣਜੀਤ ਸਿੰਘ ਸਵਾਜਪੁਰ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਢੈਠਲ ਤੇ ਰਣਜੀਤ ਸਿੰਘ ਸਵਜਪੁਰ ਸੂਬਾ ਆਗੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਵਪਾਰ ਸਮਝੌਤੇ ਨਾਲ ਕਿਸਾਨਾਂ, ਮਜ਼ਦੂਰ, ਛੋਟੇ ਵਪਾਰੀ, ਛੋਟੇ ਦੁਕਾਨਦਾਰ, ਛੋਟੇ ਟਰਾਂਸਪੋਰਟਰ, ਛੋਟੇ ਕਿੱਤਾਕਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਖੇਤੀ ਫਸਲਾਂ ਤੇ ਖੇਤੀ ਸਹਾਇਕ ਧੰਦਿਆਂ ਬਾਰੇ ਸਮਝੌਤਾ ਕਰਨ ਜਾ ਰਹੀਆਂ ਹਨ। ਜਿਸ ਨਾਲ ਅਮਰੀਕਾ ਦੀਆਂ ਜੀ. ਐਮ. ਫਸਲਾਂ ਇਥੇ ਆਉਣਗੀਆਂ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਵੱਡੀ ਪੱਧਰ ’ਤੇ ਸਬਸਿਡੀਆਂ ਦਿੰਦੀ ਹੈ ਇਸ ਕਾਰਨ ਅਮਰੀਕਾ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਸਸਤੀਆਂ ਪੈਂਦੀਆਂ ਹਨ, ਇਸੇ ਤਰ੍ਹਾਂ ਬਾਗਬਾਨੀ ਤੇ ਖੇਤੀ ਸਹਾਇਕ ਧੰਦਿਆਂ ’ਤੇ ਵੀ ਅਮਰੀਕਾ ਸਬਸਿਡੀਆਂ ਦੇ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਫਸਲਾਂ, ਡਾਇਰੀ ਦੁੱਧ ਤੇ ਇਸ ਤੋਂ ਬਣੀਆਂ ਵਸਤੂਆਂ ਸ਼ਹਿਦ, ਪੋਲਟਰੀ (ਮੁਰਗੀ) ਮੀਟ, ਬਾਗਵਾਨੀ ਫਲ, ਸੁੱਕੇ ਮੇਵੇ, ਦਾਲਾਂ ਸਸਤੀਆਂ ਪੈਂਦੀਆਂ ਹਨ ਇਸ ਲਈ ਉਹ ਅਮਰੀਕਾ ਵਲੋਂ ਭਾਰਤ ਵਿਚ ਸਸਤੇ ਰੇਟਾਂ ’ਤੇ ਭੇਜੀਆਂ ਜਾਣਗੀਆਂ। ਇਸ ਲਈ ਭਾਰਤ ਦੀਆਂ ਫਸਲਾਂ, ਦੁੱਧ, ਫ਼ਲ, ਸੁੱਕੇ ਮੇਵੇ, ਮੀਟ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਣਗੀਆਂ ਅਮਰੀਕਾ ਦਾ ਸਸਤਾ ਸਾਮਾਨ ਵਿਕੇਗਾ। ਕਿਸਾਨ ਆਗੂਆਂ ਨੇ ਸੱਦਾ ਦਿੱਤਾ ਕਿ ਆਓ ਇਸ ਦਾ ਵਿਰੋਧ ਕਰਨ ਲਈ ਸਾਰੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ 21 ਤਰੀਕ ਨੂੰ ਦਿੱਲੀ ਦੇ ਕਿਸਾਨ ਘਾਟ ਵਿਖੇ ਵਿਰੋਧ ਪ੍ਰਦਰਸ਼ਨ ਕਰੀਏ। ਇਸ ਮੌਕੇ ਭਾਗ ਸਿੰਘ ਪ੍ਰਧਾਨ ਬਲਾਕ ਪਟਿਆਲਾ, ਯਾਦਵਿੰਦਰ ਸਿੰਘ ਕੂਕਾ ਬਲਾਕ ਪ੍ਰਧਾਨ ਸਮਾਣਾ, ਪਵਨ ਪਸੀਆਣਾ, ਨਾਜਰ ਸਿੰਘ ਕਕਰਾਲਾ, ਹਰਪਾਲ ਸਿੰਘ ਰੇਤਗੜ੍ਹ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਜਿੰਦਰ ਸਿੰਘ ਕੁਲਾਰਾਂ ਆਦਿ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਪਿੰਡ ਛੱਜੂ ਭੱਟ ਵਿਖੇ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।