14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਪਿੰਡ ਛੱਜੂ ਭੱਟ ਵਿਖੇ ਲੋਕ ਮਿਲਣੀ

ਅਜੀਤ ਡੈਸਕ 18-07-2026
ਨਾਭਾ, 17 ਜੁਲਾਈ (ਵਰਿੰਦਰ ਵਰਮਾ)-ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅੱਜ ਪਿੰਡ ਛੱਜੂ ਭੱਟ ਵਿਖੇ ਲੋਕ ਮਿਲਣੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਵਲੋਂ ਵਿਧਾਇਕ ਦੇਵ ਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਲੋਕ ਮਿਲਣੀ ਦੌਰਾਨ ਵਿਧਾਇਕ ਦੇਵ ਮਾਨ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਤੁਰੰਤ ਹੱਲ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਸੂਬੇ ਦੇ ਵਿਕਾਸ ਅਤੇ ਲੋਕਾਂ ਨੂੰ ਹਰ ਸੰਭਵ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਕੜੀ ਦੇ ਤਹਿਤ ਪੰਜਾਬ ਸਰਕਾਰ ਵਲੋਂ ਮੇਰੀ ਰਸੋਈ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ, ਧਰਮਿੰਦਰ ਸਿੰਘ ਸੁਖੇਵਾਲ ਸੀਨੀਅਰ ਆਗੂ, ਜਸਵਿੰਦਰ ਸਿੰਘ ਅਚੱਲ ਸਰਪੰਚ, ਮਨਜੀਤ ਸਿੰਘ ਸਰਪੰਚ ਫਤਿਹਪੁਰ, ਅਮਨਦੀਪ ਕੁਮਾਰ ਸਰਪੰਚ ਛੱਜੂ ਭੱਟ, ਅਮਨਦੀਪ ਸਿੰਘ ਸਰਪੰਚ ਕੋਟ ਕਲਾਂ, ਗੁਰਚਰਨ ਸਿੰਘ ਲੁਹਾਰਾਮਾਜਰਾ ਬਲਾਕ ਪ੍ਰਧਾਨ, ਰਵੀ, ਗੁਰਲਾਲ ਸਿੰਘ ਮੱਲੀ ਚੇਅਰਮੈਨ, ਸਿਮਰਨਜੀਤ ਅੜਕ ਚੌਹਾਨ, ਜਸਵੀਰ ਸਿੰਘ ਵਜੀਦਪੁਰ ਸਮੇਤ ਪਿੰਡ ਦੀ ਪੰਚਾਇਤ, ਪਾਰਟੀ ਆਗੂ, ਪੰਚ, ਪਿੰਡ ਦੇ ਮੁਹਤਬਰ ਵਿਅਕਤੀ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖ਼ਿਲਾਫ਼ ਮੋਦੀ ਦੀ ਪੰਜਾਬ ’ਚ ਆਮਦ ’ਤੇ ਮੋਦੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ-ਬੱਬੂ, ਝਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।