15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ਼ੇਰਾਂ ਵਾਲੇ ਗੇਟ ਨੂੰ ਜਾਂਦਾ ਬੰਦ ਰਸਤਾ (ਹੋਰਮੁਜ਼) ਕਈ ਮਹੀਨਿਆਂ ਬਾਅਦ ਖੁੱਲ੍ਹਿਆ *ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਲਿਆ ਸੁੱਖ ਦਾ ਸਾਹ

ਅਜੀਤ ਡੈਸਕ 18-07-2026
- ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 17 ਜੁਲਾਈ-ਫੁਹਾਰਾ ਚੌਕ ਤੋਂ ਸ਼ੇਰਾਂ ਵਾਲੇ ਗੇਟ ਨੂੰ ਜਾਂਦੀ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਵਾਲਾ ਸੜਕ ਨੂੰ ਕਈ ਮਹੀਨਿਆਂ ਬਾਅਦ ਧਰਨਿਆਂ ਤੋਂ ਨਿਜਾਤ ਮਿਲੀ ਹੈ, ਜਿਸ ਨਾਲ ਸ਼ਹਿਰ ਵਾਸੀ ਤੇ ਬਿਜਲੀ ਨਿਗਮ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਮਿਲਿਆ ਹੈ। ਦੱਸਣਯੋਗ ਹੈ ਕਿ ਲੰਘੇ ਕਈ ਮਹੀਨਿਆਂ ਤੋਂ ਬਿਜਲੀ ਨਿਗਮ ਦੀਆਂ ਵੱਖ-ਵੱਖ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗਿਓਂ ਜਾਂਦੀ ਮੁੱਖ ਸੜਕ ਦੇ ਦੋਹਾਂ ਰਸਤਿਆਂ ਨੂੰ ਘੇਰੀ ਬੈਠੀ ਸਨ, ਜਿਸ ਨਾਲ ਸ਼ਹਿਰ ਦਾ ਹਰ ਇਕ ਵਸਨੀਕ ਤੰਗ ਹੁੰਦਾ ਸੀ ਅਤੇ ਉਸ ਨੂੰ ਆਪਣੇ ਕੰਮ ਕਰਨ ਲਈ ਹੋਰਨਾਂ ਭੀੜ ਭੜੱਕੇ ਵਾਲੇ ਰਸਤਿਆਂ ਵੱਲ ਨੂੰ ਹੋ ਕੇ ਜਾਣਾ ਪੈਂਦਾ ਸੀ। ਇਥੇ ਹੀ ਬੱਸ ਨਹੀਂ ਸੜਕ ਦੇ ਚੱਲਣ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸੁੱਖ ਸਾਹ ਆਇਆ ਹੈ ਕਿਉਂਕਿ ਉਹ ਵੀ ਲੰਬੇ ਸਮੇਂ ਤੋਂ ਧਰਨਾਕਾਰੀਆਂ ਦੇ ਆਲੇ ਦੁਆਲੇ ਬੈਰੀਅਰ ਲਗਾ ਕੇ ਉਨ੍ਹਾਂ ਦੀ ਰਾਖੀ ਕਰਦੇ ਨਜ਼ਰ ਆਉਂਦੇ ਸਨ। ਇਸ ਤੋਂ ਇਲਾਵਾ ਦੂਰੋਂ ਨੇੜਿਓਂ ਸ੍ਰੀ ਕਾਲੀ ਮਾਤਾ ਮੰਦਰ, ਰੇਲਵੇ ਸਟੇਸ਼ਨ ਤੇ ਕਚਹਿਰੀਆਂ ਵੱਲ ਜਾਣ ਵਾਲੇ ਰਾਹਗੀਰ ਰੋਜਾਨਾ ਸ਼ਹਿਰ ਦੀ ਭੀੜ ਵਿਚ ਘੰਟਿਆਬੱਧੀ ਫਸ ਜਾਂਦੇ ਸਨ ਜਿਸ ਕਾਰਨ ਜਿਥੇ ਜਾਮ ਲਗਦੇ ਸਨ ਉਥੇ ਹੀ ਉਨ੍ਹਾਂ ਨੂੰ ਭੀੜ ਤੋਂ ਬਾਹਰ ਨਿਕਲਣ ਲਈ ਕੋਈ ਨਾ ਕੋਈ ਨਵੇਂ ਰਸਤੇ ਦੀ ਭਾਲ ਕਰਨੀ ਪੈਂਦੀ ਸੀ। ਮੁਕਦੀ ਗੱਲ ਇਹ ਹੈ ਕਿ ਸ਼ਹਿਰ ਦੀ ਫੁਹਾਰਾ ਚੌਕ ਤੋਂ ਸ੍ਰੀ ਕਾਲੀ ਮਾਤਾ ਮੰਦਰ ਨੂੰ ਜਾਂਦੀ ਸੜਕ ਵੱਲ ਨੂੰ ਬੰਦ ਕੀਤੇ ਰਸਤੇ ਕਾਰਨ ਇਹ ਸ਼ਹਿਰ ਦਾ ਹੋਰਮੁਜ਼ ਹੀ ਬਣਿਆ ਪਿਆ ਸੀ, ਜਿਸ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਪੁਲਿਸ, ਪ੍ਰਸ਼ਾਸਨ ਤੋਂ ਇਲਾਵਾ ਸਰਕਾਰੇ ਦਰਬਾਰੇ ਗੱਲਾਂ ਚੱਲਦੀਆਂ ਰਹਿੰਦੀਆਂ ਸਨ।
ਪਿਛਲੀ ਖ਼ਬਰ ਨਗਰ ਨਿਗਮ ਪਟਿਆਲਾ ਵਲੋਂ ਲਾਵਾਰਸ ਕੁੱਤਿਆਂ ਦੀ ਨਸਬੰਦੀ ਮੁਹਿੰਮ ਹੋਰ ਤੇਜ਼ ਅਗਲੀ ਖ਼ਬਰ 30 ਸਤੰਬਰ ਤੱਕ ਮੁਕੰਮਲ ਹੋਵੇਗਾ ਸ੍ਰੀ ਕਾਲੀ ਮਾਤਾ ਮੰਦਰ ਦਾ ਨਵਨਿਰਮਾਣ-ਅਨੁਰਾਗ ਵਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।