21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਿਜਲੀ ਮੁਲਾਜ਼ਮਾਂ ਨੇ ਸਬ ਡਵੀਜ਼ਨ ਪੱਧਰ ’ਤੇ ਰੈਲੀਆਂ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ 21 ਤੇ 22 ਜੁਲਾਈ ਤੋਂ ਬਿਜਲੀ ਮੁਲਾਜ਼ਮ ਛੁੱਟੀ ’ਤੇ ਜਾਣਗੇ ਅਤੇ ਪੈਨਸ਼ਨਰ ਗ੍ਰਿਫ਼ਤਾਰੀਆਂ ਦੇਣਗੇ- ਚਾਹਲ

ਅਜੀਤ ਡੈਸਕ 16-07-2026
ਪਟਿਆਲਾ, 15 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਅੱਜ ਪੰਜਾਬ ਭਰ ’ਚ ਬਿਜਲੀ ਮੁਲਾਜ਼ਮਾਂ ਨੇ 16 ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਸਰਕਾਰ ਤੇ ਮੇਨੈਜਮੇਟ ਵਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਹੱਲ ਨਾ ਕਰਨ ਦੇ ਵਿਰੋਧ ਵਿਚ ਸਬ ਡਵੀਜ਼ਨ ਪੱਧਰ ’ਤੇ ਰੈਲੀਆਂ ਕੀਤੀਆਂ। ਰੈਲੀਆਂ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਬਿਜਲੀ ਮੁਲਾਜਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਮੁੱਖ ਦਫਤਰ ਤੇ ਪੁੱਜੀ ਸੂਚਨਾ ਨੂੰ ਜਾਰੀ ਕਰਦੇ ਹੋਏ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੁਲਾਜਮਾਂ ਨੇ ਅਮ੍ਰਿੰਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਹੁਸਿਆਰਪੁਰ, ਲੁਧਿਆਣਾ ਦਿਹਾਤੀ, ਸ਼ਹਿਰੀ, ਖੰਨਾ, ਮੁਹਾਲੀ,ਪਟਿਆਲਾ, ਸੰਗਰੂਰ, ਬਰਨਾਲਾ, ਫਰੀਦਕੋਟ, ਫਿਰੋਜਪੁਰ, ਮੁਕਤਸਰ ਵੰਡ ਸਰਕਲਾਂ ਵਿਚ ਆਉਦੀਆਂ ਸਬ ਡਵੀਜਨਾਂ ਅਤੇ ਲਹਿਰਾ ਮਹੁੱਬਤ ਥਰਮਲ ਪਲਾਟਾ, ਹਾਈਡਲ ਪ੍ਰੋਜਕਟਾਂ ਤੇ ਮੁਲਾਜ਼ਮ ਲਹਿਰ ਦੇ ਸੰਘਰਸ਼ ਨੂੰ ਤੇਜ਼ ਅਤੇ ਲਾਮਬੰਦ ਕਰਨ ਲਈ ਤਿਖੇ ਪ੍ਰੋਗਰਾਮਾ ਦਾ ਐਲਾਨ ਕੀਤਾ ਹੈ। ਆਗੂਆਂ ਨੇ ਬਿਜਲੀ ਨਿਗਮ ਵਿਚ ਮੋਬਾਇਲ ਖਰੀਦ ਘੁਟਾਲਾ, ਟੈਡਰ ਘੁਟਾਲਾ ਤੇ ਹਰ ਪੱਧਰ ’ਤੇ ਫੈਲੇ ਭ੍ਰਿਸਟਾਚਾਰ ਦੀ ਸੀ.ਬੀ.ਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ, ਮਹਿੰਗਾਈ ਭੱਤੇ ਬਾਰੇ ਸਰਕਾਰ ਹਠਧਰਮੀ ਧਾਰਨ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮਨੇਜ਼ਮੈਟ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਨਿਯਮਾ ਅਨੁਸਾਰ ਹੀ ਕਰਦੀ ਰਹੀ ਹੈ,ਪ੍ਰਤੂੰ ਮਨੇਜਮੈਂਟ ਅਦਾਲਤਾਂ ਵਿਚ ਗਲਤ ਬਿਆਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਦੀ ਮਨੇਜ਼ਮੈਂਟ ਆਪਣੇ ਤੌਰ ’ਤੇ ਅਜਾਦ ਹੈ ਤਾ ਉਸ ਨੂੰ ਮਹਿੰਗਾਈ ਭੱਤੇ ਦੀਆਂ ਸਾਰੀਆ ਕਿਸ਼ਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਤਾ ਉਹ 21 ਤੇ 22 ਜੁਲਾਈ ਨੂੰ ਸਮੂਹਿਕ ਛੁੱਟੀ ’ਤੇ ਜਾਣਗੇ ਅਤੇ ਪੈਨਸ਼ਨਰ ਗ੍ਰਿਫਤਾਰੀਆਂ ਦੇਣਗੇ। ਵਰਕ ਟੂ ਰੂਲ ਪਹਿਲਾ ਦੀ ਤਰ੍ਹਾਂ ਜਾਰੀ ਰਹੇਗਾ।
ਪਿਛਲੀ ਖ਼ਬਰ ਬਕਾਪੁਰ-ਆਲੋਵਾਲ ਚੋਅ ’ਤੇ ਬਣ ਕੇ ਤਿਆਰ ਪੁਲੀ ਦੀ ਉਸਾਰੀ ਮੁਕੰਮਲ ਕਰਨ ਦੀ ਮੰਗ ਅਗਲੀ ਖ਼ਬਰ ਵਾਰਡ ਨੰਬਰ 6 ’ਚ ਵਿਕਾਸ ਕਾਰਜਾਂ ’ਤੇ 2 ਕਰੋੜ ਤੋਂ ਵੱਧ ਖ਼ਰਚੇ ਗਏ : ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।