14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਰਕਾਰ ਨੇ ‘ਸਤਲੁਜ ਫਿਲਮ’ ’ਤੇ ਪਾਬੰਦੀ ਲਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ-ਹਰਿਆਊ

ਅਜੀਤ ਡੈਸਕ 12-07-2026
ਪਾਤੜਾਂ, 11 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਕਾਂਗਰਸ ਸਰਕਾਰ ਸਮੇਂ ਪੰਜਾਬੀ ਸਿੱਖਾਂ ਤੇ ਹਿੰਦੂਆਂ ’ਤੇ ਹੋਏ ਜੁਲਮ ਦੀ ਇਕ ਸੱਚੀ ਕਹਾਣੀ ਨੂੰ ਦਰਸਾਉਂਦੀ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨ ਦੇ ਅਧਾਰਿਤ ਬਣੀ ਫਿਲਮ ਸਤਲੁਜ ਨੂੰ ਬੈਨ ਕਰਨ ਮਗਰੋਂ ਇੰਟਰਨੈਟ ਤੋਂ ਹਟਾ ਕੇ ਉਨ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਜਿਨ੍ਹਾਂ ਲਈ ਲ਼ੜਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਵਿਰੋਧੀ ਪਾਰਟੀਆਂ ਵਲੋਂ ਪ੍ਰਕਾਸ਼ ਸਿੰਘ ਬਾਦਲ ਨਾਲ ਜੋੜ ਕੇ ਅਕਾਲੀ ਦਲ ਦੀ ਕੀਤੀ ਜਾ ਰਹੀ ਚਰਚਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਵਿਚ ਘਿਰਦੀਆਂ ਦੇਖ ਉਨ੍ਹਾਂ ਵਲੋਂ ਅਕਾਲੀ ਦਲ ਦੀ ਲੋਕਾਂ ਵਿਚ ਵਧ ਰਹੀ ਲੋਕ ਪ੍ਰਿਅਤਾ ਨੂੰ ਦੇਖ ਕੇ ਅਜਿਹੀ ਨੁਕਤਾਚੀਨੀ ਕੀਤੀ ਜਾ ਰਹੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਸਤਲੁਜ ਫਿਲਮ ’ਤੇ ਲਾਈ ਗਈ ਪਾਬੰਦੀ ਹਟਾ ਕੇ ਇਸ ਫਿਲਮ ਨੂੰ ਸਮੁੱਚੇ ਦੇਸ਼ ਵਿਚ ਰਿਲੀਜ਼ ਕੀਤਾ ਜਾਵੇ।
ਪਿਛਲੀ ਖ਼ਬਰ 400 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਭਰਵੀਂ ਬਾਰਿਸ਼ ਨਾਲ ਕਿਤੇ ਖੁਸ਼ੀ ਕਿਤੇ ਗਮ ਵਾਲਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।