14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦੋ ਘਰਾਂ ’ਚੋਂ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ

ਅਜੀਤ ਡੈਸਕ 10-07-2026
ਸਮਾਣਾ, 9 ਜੁਲਾਈ (ਸਾਹਿਬ ਸਿੰਘ)-ਸ਼ਿੰਦਰ ਕੋਰ ਪਤਨੀ ਰਣਜੀਤ ਸਿੰਘ ਵਾਸੀ ਨੇੜੇ ਰਿਲਾਇੰਸ ਪੈਟਰੋਲ ਪੰਪ ਚੱਕ ਅੰਮਿ੍ਤਸਰ ਨੇ ਹਰਜਿੰਦਰ ਸਿੰਘ ਵਾਸੀ ਪਿੰਡ ਚੱਕ ਅੰਮਿ੍ਤਸਰ ਤੇ ਹਰਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਭਿੰਡਰ ਕਾਲੋਨੀ ਸਮਾਣਾ ਵਿਰੁੱਧ ਸ਼ਿਕਾਇਤ ਦਰਜ ਕਰਵਾਉਦਿਆਂ ਇਲਜ਼ਾਮ ਲਗਾਇਆ ਹੈ ਕਿ ਉਹ ਬੀਤੀ 26 ਅਪ੍ਰੈਲ ਨੂੰ ਉਹ ਆਪਣੇ ਘਰ ਨੂੰ ਜਿੰਦਰਾ ਲਗਾ ਕੇ ਗੁਰਦੁਆਰਾ ਸਾਹਿਬ ਗਈ ਸੀ, ਜਦੋ ਵਾਪਸ ਆ ਕੇ ਵੇਖਿਆ ਤਾਂ ਇਕ ਇੰਨਵਰਟਰ ਸਮੇਤ ਬੈਟਰਾ, ਇਕ ਸਿਲੰਡਰ, 35 ਹਜ਼ਾਰ ਰੁਪਏ ਤੇ ਸੋਨੇ ਦੀਆ ਵਾਲੀਆਂ ਗਾਇਬ ਸਨ। ਉਹ ਪੜਤਾਲ ਕਰਦੀ ਰਹੀ। ਹੁਣ ਉਸ ਨੂੰ ਪਤਾ ਲੱਗਾ ਹੈ ਕਿ ਉਕਤ ਕਥਿਤ ਦੋਸ਼ੀਆਨ ਨੇ ਉਸ ਦੇ ਘਰੋਂ ਚੋਰੀ ਕੀਤੀ ਸੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਅੰਗਰੇਜ ਕੌਰ ਪਤਨੀ ਦਾਰਾ ਸਿੰਘ ਵਾਸੀ ਪਿੰਡ ਮਵੀ ਕਲਾਂ ਨੇ ਥਾਣਾ ਸਦਰ ਸਮਾਣਾ ਦੀ ਪੁਲਿਸ ਪਾਸ ਨਾ-ਮਾਲੂਮ ਵਿਅਕਤੀ ਜਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਵਾਉਦਿਆਂ ਦੱਸਿਆ ਹੈ ਕਿ 7-8 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਿਸੇ ਨਾ-ਮਾਲੂਮ ਵਿਅਕਤੀ ਜਾਂ ਵਿਅਕਤੀਆਂ ਨੇ ਉਸ ਦੇ ਘਰ ਵਿਚੋਂ ਇਕ ਸੋਨੇ ਦੀ ਚੂੜੀ, ਚਾਂਦੀ ਦੀਆਂ ਝਾਂਜਰਾਂ, 30 ਹਜ਼ਾਰ ਰੁਪਏ ਨਕਦੀ ਤੇ ਉਸ ਦਾ ਫੌਜ ਵਾਲਾ ਮੈਡੀਕਲ ਕਾਰਡ ਚੋਰੀ ਕਰ ਲਿਆ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ 75 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ ਅਗਲੀ ਖ਼ਬਰ ਤਿਲਕ ਰਾਜ ਸ਼ਰਮਾ ਤੇ ਡਾ. ਰਣਜੀਤ ਸਿੰਘ ਸੰਧੂ ਸਾਥੀਆਂ ਸਮੇਤ ‘ਆਪ’ ’ਚ ਹੋਏ ਸ਼ਾਮਿਲ ਪਿੰਡਾਂ ਦੇ ਲੋਕ ‘ਆਪ’ ਨਾਲ ਜੁੜਣ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।