14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਤਿਲਕ ਰਾਜ ਸ਼ਰਮਾ ਤੇ ਡਾ. ਰਣਜੀਤ ਸਿੰਘ ਸੰਧੂ ਸਾਥੀਆਂ ਸਮੇਤ ‘ਆਪ’ ’ਚ ਹੋਏ ਸ਼ਾਮਿਲ ਪਿੰਡਾਂ ਦੇ ਲੋਕ ‘ਆਪ’ ਨਾਲ ਜੁੜਣ ਲਈ ਆਪਮੁਹਾਰੇ ਅੱਗੇ ਆ ਰਹੇ ਹਨ-ਰਣਜੋਧ ਸਿੰਘ ਹਡਾਣਾ

ਅਜੀਤ ਡੈਸਕ 10-07-2026
ਦੇਵੀਗੜ੍ਹ, 9 ਜੁਲਾਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਵਿਚ ਰਣਜੋਧ ਸਿੰਘ ਹਡਾਣਾ ਵੀ ਹਲਕੇ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਬੀਤੇ ਦਿਨ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਬਹੁਤ ਹੀ ਪੁਰਾਣੇ ਆਗੂ ਤਿਲਕ ਰਾਜ ਸ਼ਰਮਾ ਤੇ ਵਿੱਕੀ ਸ਼ਰਮਾ ਨੂੰ ਉਨ੍ਹਾਂ ਦੇ ਦਰਜਨਾਂ ਸਾਥੀਆਂ ਸਮੇਤ ਤਿਲਕ ਰਾਜ ਸ਼ਰਮਾ ਦੇ ਡੇਰੇ ਤੇ ਇਕ ਵੱਡੇ ਇਕੱਠ ਰਾਹੀਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ। ਇਸੇ ਤਰ੍ਹਾਂ ਰਣਜੀਤ ਸਿੰਘ ਸੰਧੂ ਵੀ ਆਪਣੇ ਕਈ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ, ਜਿਸ ਨਾਲ ਹਲਕੇ ਅੰਦਰ ‘ਆਪ’ ਨੂੰ ਵੱਡਾ ਬਲ ਮਿਲੇਗਾ। ਇਨ੍ਹਾਂ ਸਮਾਗਮਾਂ ਮੌਕੇ ਚੇਅਰਮੈਨ ਬਲਦੇਵ ਸਿੰਘ, ਦਵਿੰਦਰ ਸਿੰਘ ਮਾੜੂ, ਰਾਜਾ ਧੰਜੂ ਸਰਪੰਚ, ਲਾਲੀ ਰਹਿਲ ਪੀ.ਏ., ਸਿਮਰਜੀਤ ਸਿੰਘ ਸੋਹਲ ਉਪ ਚੇਅਰਮੈਨ, ਗੁਰਿੰਦਰ ਸਿੰਘ ਅਦਾਲਤੀਵਾਲਾ, ਲਖਵੀਰ ਸਿੰਘ ਕਪੂਰੀ ਮੀਤ ਪ੍ਰਧਾਨ, ਦਾਨੂੰ ਲਾਂਬਾ, ਮਨਿੰਦਰ ਫਰਾਂਸਵਾਲਾ ਅਤੇ ਹੋਰ ‘ਆਪ’ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਨਗਰ ਕੌਂਸਲ ਦੇਵੀਗੜ੍ਹ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਕੀਤੀਆਂ ਗਈਆਂ ਹਨ। ਇਸ ਦੌਰਾਨ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਨੇ ਕਿਹਾ ਕਿ ਲੋਕ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖ਼ੁਸ਼ ਹਨ, ਜਿਸ ਕਰਕੇ ਉਹ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।ਇਸ ਮੌਕੇ ਅੰਗਰੇਜ਼ ਸਿੰਘ ਤੇ ਗੋਰਾ ਮਸੀਂਗਣ, ਸਾਧਾ ਸਿੰਘ ਜ਼ੁਲਕਾਂ, ਬਿੰਦਰ ਸ਼ਰਮਾ, ਵਿੱਕੀ ਸ਼ਰਮਾ, ਕਰਨ ਸ਼ਰਮਾ, ਰਾਜੂ ਸ਼ਰਮਾ, ਲਾਡੀ ਸ਼ਰਮਾ, ਸਾਗਰ ਸ਼ਰਮਾ, ਸ਼ਿੰਦਰਪਾਲ ਸ਼ਰਮਾ, ਅਨੁਰਾਗ ਸ਼ਰਮਾ, ਟੀਟੂ ਮਿਹੋਣ, ਅਸ਼ਵਨੀ ਸ਼ਰਮਾ, ਮਨਵੀਰ ਸਿੰਘ, ਰਿਸ਼ਵ ਸਿੰਗਲਾ, ਹਰਜੀਤ ਸਿੰਘ, ਜੋਬਨ ਸੰਧੂ, ਆਦਿ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਦੋ ਘਰਾਂ ’ਚੋਂ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਨੂੰ ਮੁੜ ਲਾਗੂ ਕਰਨ ਦੀਆਂ ਨੀਤੀਆਂ ਨੂੰ ਪੰਜਾਬ ਕਿਸਾਨ ਯੂਨੀਅਨ ਕਾਮਯਾਬ ਨਹੀਂ ਹੋਣ ਦੇਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।