06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਅਜੀਤ ਡੈਸਕ 05-07-2026
ਪਟਿਆਲਾ, 4 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਕਾਂਗਰਸ ਹਾਈ ਕਮਾਂਡ ਵਲੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਕੰਪੇਨ ਕਮੇਟੀ ਦੇ ਕੋ ਚੇਅਰਮੈਨ ਲਗਾਉਣ ’ਤੇ ਕਾਂਗਰਸੀ ਯੂਥ ਆਗੂ ਗੌਰਵ ਸੰਧੂ ਵਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਨੂੰ ਜਿੰਮੇਵਾਰੀ ਮਿਲਣਾ ਮਤਲਬ ਆਮ ਵਰਕਰ ਦੀ ਸੁਣਵਾਈ ਹੈ ਕਿਉਂਕਿ ਡਾ. ਗਾਂਧੀ ਵਲੋਂ ਹਮੇਸ਼ਾ ਨੋਜਵਾਨਾਂ ਨੂੰ ਚੰਗੀ ਸੇਧ ਦਿੱਤੀ ਗਈ ਹੈ ਅਤੇ ਪਾਰਟੀ ਲਈ ਕੰਮ ਕਰਦੇ ਆ ਰਹੇ ਆਗੂਆਂ ਅਤੇ ਯੂਥ ਵਰਕਰਾਂ ਲਈ ਹਮੇਸ਼ਾ ਹਾਈ ਕਮਾਂਡ ਕੋਲ ਆਵਾਜ਼ ਬੁਲੰਦ ਕੀਤੀ ਗਈ ਹੈ। ਗੌਰਵ ਸੰਧੂ ਨੇ ਜਿੱਥੇ ਕਾਂਗਰਸ ਹਾਈ ਕਮਾਂਡ ਵਲੋਂ ਡਾ. ਗਾਂਧੀ ਨੂੰ ਕੰਪੇਨ ਕਮੇਟੀ ਦੇ ਕੋ ਚੇਅਰਮੈਨ ਲਗਾਉਣ ਲਈ ਧੰਨਵਾਦ ਕੀਤਾ, ਉੱਥੇ ਹੀ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਾਲ ਡਾ. ਗਾਂਧੀ ਲਈ ਲੋਕਾਂ ਦਾ ਪਿਆਰ ਹੋਰ ਉਮੜ ਕੇ ਸਾਹਮਣੇ ਆਵੇਗਾ ਅਤੇ ਕਾਂਗਰਸ ਲਈ ਕੰਮ ਕਰਨ ਵਾਲੇ ਯੂਥ ਆਗੂਆਂ ਨੂੰ ਭਵਿੱਖ ਵਿਚ ਵੱਡੇ ਅਹੁਦੇ ਮਿਲਣ ਦੀ ਸੰਭਾਵਨਾ ਵਧੇਗੀ।
ਪਿਛਲੀ ਖ਼ਬਰ ਸਮਾਣਾ ਪੁਲਿਸ ਵਲੋਂ ਭੁੱਕੀ ਤੇ ਹੈਰੋਇਨ ਬਰਾਮਦ ਅਗਲੀ ਖ਼ਬਰ ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਾ ਢਾਹੇ ਜਾਣ ਦੀ ਭਾਜਪਾ ਨੇ ਕੀਤੀ ਨਿੰਦਾ- ਭੰਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।