07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਿਜਲੀ ਪੂਰੀ ਦੇਣ ’ਚ ਨਾਕਾਮ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਡੀਜ਼ਲ ਮੁਫ਼ਤ ਦੇਵੇ-ਦਵਿੰਦਰ ਸਿੰਘ ਮਾਜਰੀ

ਅਜੀਤ ਡੈਸਕ 29-06-2026
ਖਮਾਣੋਂ, 28 ਜੂਨ (ਮਨਮੋਹਣ ਸਿੰਘ ਕਲੇਰ)-ਪੰਜਾਬ ਦੇ ਕਿਸਾਨਾਂ ਨੂੰ ਝੋਨੇ ਲਈ ਲੋੜੀਂਦੀ ਬਿਜਲੀ ਸਪਲਾਈ ਪੂਰੀ ਨਾ ਦੇਣ ਵਿਚ ਨਾਕਾਮਯਾਬ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਫ਼ੌਰੀ ’ਤੇ ਰਾਹਤ ਦੇਣ ਲਈ ਮੁਫ਼ਤ ਡੀਜ਼ਲ ਦੇਣ ਦੀ ਸਹੂਲਤ ਦੇਵੇ ਤਾਂ ਜੋ ਬਿਜਾਈ ਕਰ ਚੁੱਕੇ ਕਿਸਾਨ ਆਪਣਾ ਝੋਨਾ ਪਾਲ ਸਕਣ ਅਤੇ ਰਹਿੰਦੇ ਕਿਸਾਨ ਆਪਣੀ ਬਿਜਾਈ ਮੁਕੰਮਲ ਕਰ ਲੈਣ। ਇਹ ਮੰਗ ਦਵਿੰਦਰ ਸਿੰਘ ਮਾਜਰੀ ਅਕਾਲੀ ਆਗੂ ਨੇ ਕਰਦਿਆਂ ਕਿਹਾ ਕਿ ਸੂਬੇ ਵਿਚ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੇ ਦੇਣ ਵਿਚ ਪਿਛਲੇ ਕਈ ਸਾਲਾਂ ਤੋ ਪ੍ਰਚਾਰ ਵੱਖ ਵੱਖ ਸਾਧਨਾਂ ਰਾਹੀ ਪੰਜਾਬ ਸਰਕਾਰ ਕਰਦੀ ਰਹੀ ਹੈ। ਜਦੋਂਕਿ ਧਰਾਤਲ ’ਤੇ ਅਸਲ ਤਸਵੀਰ ਅੱਜ ਪੰਜਾਬ ਵਾਸੀਆਂ ਦੇ ਸਾਹਮਣੇ ਆ ਚੁੱਕੀ ਹੈ । ਜਦੋਂਕਿ ਕਿਸਾਨ ਅਤੇ ਆਮ ਖਪਤਕਾਰ ਬਿਜਲੀ ਸਪਲਾਈ ਪੱਖੋਂ ਪੂਰੀ ਤਰ੍ਹਾਂ ਨਾਲ ਅੱਕਿਆ ਪਿਆ ਹੈ।
ਅੱਤ ਦੀ ਪੈ ਰਹੀ ਤਪਸ਼ ਅਤੇ ਹੁੰਮ੍ਹਸ ਨੇ ਲੋਕਾਂ ਨੂੰ ਹਾਲ ਬੇਹਾਲ ਕਰ ਦਿੱਤਾ ਹੈ । ਜਦੋਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਥਾਂ ਵਿਚ ਲੋਕਾਂ ਨੂੰ ਚੁਟਕਲੇ ਸੁਣਾ ਅਸਲ ਮੁੱਦੇ ਤੋ ਭਟਕਾ ਰਹੇ ਹਨ। ਉਨ੍ਹਾਂ ਕਿਸਾਨਾਂ ਅਤੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦੇ ਸਮਾਗਮਾਂ ਵਿਚ ਆਪਣੀ ਸਮੱਸਿਆ ਨੂੰ ਰੱਖਣ ਨਾ ਕੇ ਚੁਟਕਲਿਆਂ ’ਤੇ ਤਾੜੀਆਂ ਮਾਰ ਕੇ ਹੱਸਣ। ਉਨ੍ਹਾਂ ਕਿਹਾ ਕੇ ਆਉਣ ਵਾਲੇ ਦਿਨਾਂ ਵਿਚ ਜਿਸ ਕਦਰ ਮੌਸਮ ਲੱਗ ਰਿਹਾ ਹੈ ਮੀਂਹ ਨਾ ਪੈਣ ਕਾਰਨ ਗਰਮੀ ਤੋਂ ਰਾਹਤ ਨਾ ਮਿਲਣ ਦੀ ਕੋਈ ਆਸ ਨਹੀਂ ਜਾਪਦੀ। ਜਿਸ ਕਰਕੇ ਇਹ ਸਮੱਸਿਆ ਵੱਧਣ ਦਾ ਖ਼ਦਸ਼ਾ ਹੈ। ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਜਾਰੀ ਰੱਖਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਉਹ ਪੰਜਾਬ ਸਰਕਾਰ ਨੂੰ ਧਿਆਨ ਵਿਚ ਲਿਆਉਂਦੇ ਹੋਏ ਕਿ ਉਹ ਜੇਕਰ ਬਿਜਲੀ ਸਪਲਾਈ ਦੇਣ ਵਿਚ ਨਾਕਾਮ ਹਨ ਤਾਂ ਬਦਲ ਵਜੋਂ ਡੀਜ਼ਲ ਮੁਫ਼ਤ ਦੇ ਦਿਓ ਕਿਸਾਨਾਂ ਆਪਣਾ ਕੋਈ ਬਦਲ ਲੱਭ ਕੇ ਝੋਨੇ ਦੀ ਬਿਜਾਈ ਕਰ ਸਕਣ ਤਾਂ ਜੋ ਬਿਜਾਈ ਪਛੇਤੀ ਨਾ ਹੋ ਸਕੇ। ਉਨ੍ਹਾਂ ਕਿਹਾ ਕੇ ਜੇਕਰ ਅਜਿਹਾ ਨਹੀਂ ਹੁੰਦਾ ਕਿਸਾਨਾਂ ਦੀ ਪਨੀਰੀ ਦੀ ਮਿਆਦ ਵੀ ਪੱਕ ਰਹੀ ਹੈ ਅਤੇ ਪਛੇਤੀ ਬਿਜਾਈ ਨਾਲ ਕਿਸਾਨਾਂ ਨੂੰ ਝੋਨਾ ਕੱਟਣ ਵੇਲੇ ਵੀ ਮੁਸ਼ਕਿਲ ਆਉਣੀ ਯਕੀਨੀ ਹੈ। ਜਿਸ ਨਾਲ ਝੋਨੇ ਦੀ ਖ਼ਰੀਦ ਵੇਲੇ ਵੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਤੁਰੰਤ ਉਕਤ ਰਾਹਤ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੇ 51ਵੇਂ ਰਾਸ਼ਨ ਵੰਡ ਸਮਾਰੋਹ ਵਿਚ ਗੁਰਜੀਤ ਸਿੰਘ ਕੋਹਲੀ ਨੇ ਕੀਤੀ ਸੇਵਾ 60 ਲੋੜਵੰਦ ਪ... ਅਗਲੀ ਖ਼ਬਰ ਅਮਨ ਢੋਟ ਦੀ ਅਗਵਾਈ ਹੇਠ 52 ਸਰਪੰਚਾਂ ਸਮੇਤ ਵੱਡੀ ਗਿਣਤੀ ’ਚ ਲੋਕ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।