07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਮਨ ਢੋਟ ਦੀ ਅਗਵਾਈ ਹੇਠ 52 ਸਰਪੰਚਾਂ ਸਮੇਤ ਵੱਡੀ ਗਿਣਤੀ ’ਚ ਲੋਕ ਭਾਜਪਾ ’ਚ ਸ਼ਾਮਿਲ

ਅਜੀਤ ਡੈਸਕ 29-06-2026
ਸਨੌਰ, 28 ਜੂਨ (ਸੋਖਲ)-ਹਲਕਾ ਸਨੌਰ ਦੀ ਸਿਆਸਤ ’ਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਸੀਨੀਅਰ ਆਗੂ ਅਮਨਦੀਪ ਸਿੰਘ ਅਮਨ ਢੋਟ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਲੋਕਾਂ ਅਤੇ 52 ਦੇ ਕਰੀਬ ਸਰਪੰਚਾ ਨੇ ਭਾਜਪਾ ਦਾ ਦਾਮਨ ਫੜਿਆ। ਦੱਸਣਯੋਗ ਹੈ ਕਿ ਅਮਨ ਢੋਟ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇਹ ਜੁਆਇਨਿੰਗ ਕਰਵਾਈ ਗਈ, ਜਿਸ ਨੂੰ ਲੈਕੇ ਹਲਕੇ ਦੀ ਸਿਆਸਤ ਵਿਚ ਇਕ ਮਹੱਤਵਪੂਰਨ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਅਮਨ ਢੋਟ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸਮੁਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਡੇ ਪੱਧਰ ’ਤੇ ਹਲਕਾ ਸਨੌਰ ਦੇ ਲੋਕਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਹਲਕਾ ਸਨੌਰ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਉਹ ਦਿਨ-ਰਾਤ ਇਕ ਕਰਕੇ ਕੰਮ ਕਰਨਗੇ ਅਤੇ ਹਰ ਵਰਗ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਨਾਲ ਜੋੜ ਕੇ ਭਾਜਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਅਮਨ ਢੋਟ ਦੇ ਭਾਜਪਾ ਵਿਚ ਸ਼ਾਮਲ ਹੋਣ ਅਤੇ ਉਨ੍ਹਾਂ ਵਲੋਂ ਲਗਾਤਾਰ ਮੁੱਖ ਮੰਤਰੀ ਹਰਿਆਣਾ ਨਾਲ ਹੋ ਰਹੀਆਂ ਮਿਲਣੀਆਂ ਨੂੰ ਲੈਕੇ ਹਲਕਾ ਸਨੌਰ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣ ਸਕਦੇ ਹਨ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਸਥਾਨਕ ਰਾਜਨੀਤੀ ’ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਮੌਕੇ ਜਰਨੈਲ ਸਿੰਘ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ, ਰੋਹਿਤ ਸ਼ਰਮਾ, ਜਸ਼ਨ ਵਿਰਕ, ਨਵਜੋਤ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਹਾਰਦਿਕ ਗੋਇਲ, ਭਾਰਤ ਗੋਇਲ, ਦਮਨ ਕਪੂਰ, ਮੋਹਿਤ ਕੌਸ਼ਲ, ਸੁਖਵਿੰਦਰ ਸਰਪੰਚ ਜਗਤਪੁਰ, ਦਵਿੰਦਰ ਰਾਜਪੂਤ ਤੇ ਹੋਰ ਮੌਜੂਦ ਹਨ।
ਪਿਛਲੀ ਖ਼ਬਰ ਬਿਜਲੀ ਪੂਰੀ ਦੇਣ ’ਚ ਨਾਕਾਮ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਡੀਜ਼ਲ ਮੁਫ਼ਤ ਦੇਵੇ-ਦਵਿੰਦਰ ਸਿੰਘ ਮਾਜਰੀ ਅਗਲੀ ਖ਼ਬਰ ਹਲਕਾ ਪਟਿਆਲਾ ਦਿਹਾਤੀ ਯੂਥ ਕਾਂਗਰਸ ਚੋਣਾਂ ਦੀ ਜਿੱਤ ਸੰਜੀਵ ਸ਼ਰਮਾ ਕਾਲੂ ਦੀ ਵੱਧ ਰਹੀ ਲੋਕਪ੍ਰਿਯਤਾ ’ਤੇ ਮੋਹਰ–ਮਾਧਵ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।