07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮਾਮਲਾ ਬਲਾਕ ਭੁੱਨਰਹੇੜੀ ’ਚ ਨਿਸ਼ਾਨਦੇਹੀ ਉਪਰੰਤ ਪਿੱਲਰ ਪੱਟਣ ਦਾ ਸਰਪੰਚ ਸਮੇਤ 11 ਵਿਅਕਤੀਆਂ ’ਤੇ ਮੁਕੱਦਮਾ ਦਰਜ

ਅਜੀਤ ਡੈਸਕ 29-06-2026
ਭੁੱਨਰਹੇੜੀ, 28 ਜੂਨ (ਧਨਵੰਤ ਸਿੰਘ)-ਬਲਾਕ ਭੁੱਨਰਹੇੜੀ ਅਧੀਨ ਪਿੰਡ ਮਾੜੂ ਵਿਖੇ ਪੰਚਾਇਤ ਦੀ ਜ਼ਮੀਨ ਦੀ ਨਿਸ਼ਾਨਦੇਹੀ ਮਗਰੋਂ ਲਗਾਏ ਪਿੱਲਰ ਪੁੱਟਣ ਦਾ ਮਾਮਲਾ ਤੂਲ ਫੜ ਗਿਆ ਹੈ। ਪੁਲਿਸ ਵਲੋਂ ਪੰਚਾਇਤੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਸੰਬੰਧੀ ਸਰਪੰਚ ਸਮੇਤ ਕਰੀਬ 11 ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ। ਇਹ ਮਾਮਲਾ ਪਿੰਡ ਮਾੜੂ ਨਾਲ ਸੰਬੰਧਿਤ ਹੈ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰ ਭੁੱਨਰਹੇੜੀ ਦੀ ਸ਼ਿਕਾਇਤ ’ਤੇ ਪੁਲਿਸ ਥਾਣਾ ਜ਼ੁਲਕਾਂ ਵਲੋਂ ਦਰਜ ਕੀਤਾ ਗਿਆ ਦੱਸਿਆ ਜਾਂਦਾ ਹੈ। ਸੂਤਰਾਂ ਮੁਤਾਬਿਕ ਸੰਦੀਪ ਸਿੰਘ ਬੀ.ਡੀ.ਪੀ.ਓ. ਭੁੱਨਰਹੇੜੀ ਵਲੋਂ ਪੁਲਿਸ ਨੂੰ ਦਫ਼ਤਰੀ ਪੱਤਰ ਰਾਹੀਂ ਦੱਸਿਆ ਗਿਆ ਸੀ ਕਿ ਮਾੜੂ ਪਿੰਡ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ ਤੇ ਨਿਸ਼ਾਨਦੇਹੀ ਉਪਰੰਤ ਢੁਕਵੀਂ ਥਾਂ ’ਤੇ ਪਿੱਲਰ ਲਗਾ ਕੇ ਵੱਟ ਪਾ ਦਿੱਤੀ ਗਈ ਸੀ ਪਰ ਵੱਟ ਵਾਲੀ ਥਾਂ ਬਾਊਂਡਰੀਵਾਲ ਬਣਨੀ ਹੈ। ਜਿਸ ਦਾ ਕੰਮ ਚਲਾਇਆ ਗਿਆ ਪਰ ਪਿੰਡ ਮਾੜੂ ਦੇ ਕੁਝ ਵਸਨੀਕਾਂ ਵਲੋਂ ਵੱਟ ਢਾਹ ਕੇ ਉਸ ਨੂੰ ਵਾਹ ਦਿੱਤਾ ਗਿਆ। ਬੀ.ਡੀ.ਪੀ.ਓ. ਵਲੋਂ ਸੰਬੰਧਤ ਨਾਮ ਵੀ ਦੱਸੇ ਗਏ ਇਨ੍ਹਾਂ ਨਾਵਾਂ ’ਚ ਸਰਪੰਚ ਦਾ ਨਾਮ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਉਕਤ ਮਾਮਲੇ ਸੰਬੰਧੀ ਪੁਲਿਸ ਵਲੋਂ ਗੁਲਜਾਰ ਸਿੰਘ ਪੁੱਤਰ ਮਲੂਕ ਸਿੰਘ, ਸੁਰਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ, ਬਲਿਹਾਰ ਸਿੰਘ ਪੁੱਤਰ ਮਲੂਕ ਸਿੰਘ, ਗੁਰਵਿੰਦਰ ਸਿੰਘ ਪੁੱਤਰ ਬਲਿਹਾਰ ਸਿੰਘ, ਮਲਕੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਮੁਖਤਿਆਰ ਸਿੰਘ, ਜਸਵੀਰ ਸਿੰਘ ਪੁੱਤਰ ਸੀਸਾ ਸਿੰਘ, ਦਿਲਬਾਗ ਸਿੰਘ ਪੁੱਤਰ ਜਸਵੀਰ ਸਿੰਘ ਸਮੇਤ ਬਲਜਿੰਦਰ ਸਿੰਘ ’ਤੇ ਮੁਕੱਦਮਾ ਦਰਜ ਹੋ ਚੱਕਾ ਹੈ। ਪੁਲਿਸ ਅਗਲੇਰੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ।
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਨਾਲ ਔਰਤਾਂ ਦਾ ਸਨਮਾਨ ਵਧਿਆ-ਰੂਬੀ ਭਾਟੀਆ ਅਗਲੀ ਖ਼ਬਰ ‘ਗੀਤ ਗਾਤਾ ਚੱਲ’ ਸੰਗੀਤ ਸਮਾਰੋਹ ਯਾਦਗਾਰੀ ਹੋ ਨਿਬੜਿਆ ਕਰੀਬ 4 ਦਰਜਨ ਤੋ ਵੱਧ ਗਾਇਕਾਂ ਨੇ ਪੁਰਾਣੇ ਫ਼ਿਲਮੀ ਗਾਣੇ ਗਾ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।