07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

‘ਗੀਤ ਗਾਤਾ ਚੱਲ’ ਸੰਗੀਤ ਸਮਾਰੋਹ ਯਾਦਗਾਰੀ ਹੋ ਨਿਬੜਿਆ ਕਰੀਬ 4 ਦਰਜਨ ਤੋ ਵੱਧ ਗਾਇਕਾਂ ਨੇ ਪੁਰਾਣੇ ਫ਼ਿਲਮੀ ਗਾਣੇ ਗਾ ਕੇ ਸ਼ੌਕ ਕੀਤਾ ਪੂਰਾ

ਅਜੀਤ ਡੈਸਕ 29-06-2026
ਰਾਜਪੁਰਾ, 28 ਜੂਨ (ਜੀ.ਪੀ. ਸਿੰਘ)-ਰਾਜਪੁਰਾ ਮਯੂਜਿਕਲ ਗਰੁੱਪ ਵਲੋਂ ਸਥਾਨਕ ਰੋਟਰੀ ਕਲੱਬ ਵਿਖੇ ਐਡ. ਨਵਦੀਪ ਅਰੋੜਾ ਅਤੇ ਪ੍ਰਮੋਦ ਕਾਲੜਾ ਅਤੇ ਸ਼ਾਮ ਲਾਲ ਸਹਿਗਲ ਦੀ ਦੇਖ-ਰੇਖ ਵਿਚ ਪੁਰਾਣੇ ਗਾਇਕ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਕਿਸ਼ੌਰ ਕੁਮਾਰ, ਮੰਨਾ ਡੇ, ਮੁਕੇਸ਼ ਕੁਮਾਰ ਸਮੇਤ ਹੋਰ ਪੁਰਾਣੇ ਗਾਇਕਾਂ ਦੇ ਗਾਏ ਗੀਤਾਂ ਤੇ ਆਧਾਰਿਤ ਇਕ ਸੰਗੀਤ ਦਾ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਰਾਜਪੁਰਾ ਸਮੇਤ ਅੰਬਾਲਾ, ਕੁਰਕਸ਼ੈਤਰ, ਪਟਿਆਲਾ, ਸੰਗਰੂਰ, ਚੰਡੀਗੜ੍ਹ, ਕਾਲਕਾ, ਕਸੌਲੀ, ਲੁਧਿਆਣਾ ਸਮੇਤ ਪੰਜਾਬ ਅਤੇ ਹੋਰ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਕਰੀਬ 4 ਦਰਜਨ ਤੋ ਵੱਧ ਦੇ ਕਰੀਬ ਗੀਤ ਗਾਣ ਦੇ ਸ਼ੌਕੀਨਾਂ ਨੇ ਉਕਤ ਗਾਇਕਾਂ ਦੇ ਗਾਏ ਗਾਣੇ ਗਾ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਆਪਣਾ ਸ਼ੌਕ ਪੂਰਾ ਕੀਤਾ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਵਿਪਿਨ ਸਿਆਲ, ਪੂਨਮ ਅਰੋੜਾ, ਵਕੀਲ ਨਵਦੀਪ ਅਰੋੜਾ, ਪ੍ਰਮੋਦ ਕਾਲੜਾ ਅਤੇ ਸ਼ਾਮ ਲਾਲ ਸਹਿਗਲ ਨੇ ਦੀਪ ਜਗਾ ਕੇ ਕੀਤੀ। ਸਮਾਰੋਹ ਦੀ ਸ਼ੁਰੂਆਤ ’ਚ ਐਡ. ਨਵਦੀਪ ਅਰੋੜਾ ਨੇ ਸਰਸਵਤੀ ਬੰਧਨਾ ਗਾ ਕੇ ਕੀਤੀ। ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਸ਼ੌਕੀਆ ਗਾਉਣ ਵਾਲਿਆਂ ਨੇ ਆਪਣੇ ਗੀਤ ਗਾ ਕੇ ਗਾਣਿਆਂ ਦੀ ਛਹਿਬਰ ਲਗਾ ਮਾਹੌਲ ਸਰੋਤਿਆਂ ਨੂੰ ਮਸਤ ਕਰ ਦਿੱਤਾ। ਇਸ ਦੌਰਾਨ ਇਕ 9 ਸਾਲ ਦੀ ਪਟਿਆਲਾ ਤੋਂ ਆਈ ਬੱਚੀ ਆਰਾਧਿਆ ਨੇ ਆਪਣੀ ਗਾਣੇ ਦੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਹਰ ਲਿਆ ਤੇ ਪ੍ਰਬੰਧਕਾਂ ਵਲੋਂ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਦੌਰਾਨ ਪ੍ਰਮੋਦ ਕਾਲਰਾ, ਸ਼ਾਮ ਲਾਲ ਸਹਿਗਲ ਦੇ ਦੋ ਗਾਣੇ ਅਤੇ ਗੀਤ ਵੀ ਕਾਬਲੇ ਤਾਰੀਫ਼ ਸਨ। ਅੰਤ ਵਿਚ ਪਹੁੰਚੇ ਗਾਇਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਮਿੱਤ ਮਹਿਤਾ, ਲਕਸ਼ਮੀ ਨਰਾਇਣ ਅਰੋੜਾ, ਰਾਜਕੁਮਾਰ ਚਾਵਲਾ, ਪ੍ਰਦੀਪ ਨੰਦਾ, ਰਵਿੰਦਰ ਸੇਠੀ, ਸੰਦੀਪ ਮਹਿੰਗੀ, ਯੋਗ ਗੁਰੂ ਪ੍ਰਸ਼ੋਤਮ ਅਲਰੇਜ, ਅਚਾਰਿਆ ਪਵਿੱਤਰ ਸਿੰਘ, ਵਕੀਲ ਸਮੇਤ ਹੋਰ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਮਾਮਲਾ ਬਲਾਕ ਭੁੱਨਰਹੇੜੀ ’ਚ ਨਿਸ਼ਾਨਦੇਹੀ ਉਪਰੰਤ ਪਿੱਲਰ ਪੱਟਣ ਦਾ ਸਰਪੰਚ ਸਮੇਤ 11 ਵਿਅਕਤੀਆਂ ’ਤੇ ਮੁਕੱਦਮਾ ਦਰਜ ਅਗਲੀ ਖ਼ਬਰ ਚੜ੍ਹਾਵਾ ਚੋਰੀ ਕਰਨ ਵਾਲੇ ਵੱਡੇ ਲੋਕਾਂ ਨੂੰ ਬਚਾਇਆ ਜਾ ਰਿਹੈ- ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।