ਨਾਭਾ, 23 ਜੂਨ (ਜਗਨਾਰ ਸਿੰਘ ਦੁਲੱਦੀ)-ਨਗਰ ਕੌਂਸਲ ਨਾਭਾ ਦੇ ਨਵੇਂ ਚੁਣੇ ਕੌਂਸਲਰਾਂ ਦੀ ਅੱਜ ਬਾਅਦ ਦੁਪਹਿਰ ਉਪ ਮੰਡਲ ਮੈਜਿਸਟ੍ਰੇਟ ਏਪੀ ਸਿੰਘ ਸੋਮਲ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਦੀ ਮੀਟਿੰਗ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਈ, ਜਿਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਸੋਮਲ ਵਲੋਂ ਨਵੇਂ ਜਿੱਤੇ ਕੌਂਸਲਰਾਂ ਨੂੰ ਸੌਂਹ ਚੁਕਾਈ ਗਈ, ਉਪਰੰਤ ਸਰਬਸੰਮਤੀ ਨਾਲ ਕੌਂਸਲਰਾਂ ਵਲੋਂ ਪ੍ਰਧਾਨਗੀ ਦੇ ਨਾਲ ਨਾਲ ਸੀਨੀਅਰ ਵਾਇਸ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਕੀਤੀ ਗਈ, ਜਿਸ ਦੌਰਾਨ ਦੂਸਰੀ ਵਾਰ ਕੌਂਸਲਰ ਬਣੇ ਸੀਨੀਅਰ ਆਗੂ ਅਮਰਦੀਪ ਸਿੰਘ ਖੰਨਾ ਸਾਬਕਾ ਚੇਅਰਮੈਨ ਦੇ ਪੁੱਤਰ ਜਸਦੀਪ ਸਿੰਘ ਖੰਨਾ ਪ੍ਰਧਾਨ ਚੁਣੇ ਗਏ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,ਸੂਬਾ ਸਕੱਤਰ ਜਗਦੀਪ ਸਿੰਘ ਜੱਗਾ,ਉਪ ਮੰਡਲ ਮੈਜਿਸਟ੍ਰੇਟ ਏਪੀ ਸਿੰਘ ਸੋਮਲ, ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਅਤੇ ਕਾਰਜ਼ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਆਦਿ ਅਧਿਕਾਰੀ ਮੌਜੂਦ ਸਨ। ਦੱਸਣਯੋਗ ਹੈ ਕਿ ਨਾਭਾ ਦੇ 23 ਵਾਰਡ ਹਨ ਜਿਨਾਂ ਵਿੱਚੋਂ 11 ਵਾਰਡਾਂ ਚ ਆਮ ਆਦਮੀ ਪਾਰਟੀ ਜੇਤੂ ਰਹੀ ਸੀ ਅਤੇ 5 ਵਾਰਡਾਂ ‘ਚ ਕਾਂਗਰਸ, 3 ਵਾਰਡਾਂ ‘ਚ ਬੀਜੇਪੀ ਜਦੋਂ ਕਿ 2 ਵਾਰਡਾਂ ‘ਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਸੀ ਅਤੇ 2 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਥੇ ਸਨ। ਨਵੇਂ ਬਣੇ ਪ੍ਰਧਾਨ ਜਸਦੀਪ ਸਿੰਘ ਖੰਨਾ ਨੇ ਕਿਹਾ ਕਿ ਉਹ ਪਹਿਲਾਂ ਵੀ ਨਗਰ ਕੌਂਸਲ ਨਾਭਾ ਦੇ ਪਿਛਲੀ ਸਮੇਂ ਦੌਰਾਨ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਹਨ ਜਿਸ ਕਰਕੇ ਪਾਰਟੀ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਸ਼ਹਿਰ ਦੇ ਸਮੁੱਚੇ ਵਾਰਡਾਂ ਦਾ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਬਿਨਾਂ ਪੱਖਪਾਤ ਵਿਕਾਸ ਕਰਵਾਉਣ ਲਈ ਬਚਨ ਵੱਧ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ਼ਹਿਰ ਨੂੰ ਸਾਫ ਰੱਖਣ ਵਿੱਚ ਨਗਰ ਕੌਂਸਲ ਦਾ ਪੂਰਾ ਸਾਥ ਦੇਣ ਕਿਉਂ ਜੋ ਸਹਰ ਕਿਸੇ ਇਕੱਲੇ ਵਿਅਕਤੀ ਦਾ ਨਹੀਂ ਇਹ ਆਪਣਾ ਸਭ ਦਾ ਸਾਂਝਾ ਸ਼ਹਿਰ ਹੈ ਜਿਸ ਕਰਕੇ ਸਾਡਾ ਫਰਜ਼ ਬਣਦਾ ਹੈ ਕੀ ਅਸੀਂ ਧਰਮੀ ਰਾਜਿਆਂ ਦੀ ਨਗਰੀ ਵਜੋਂ ਜਾਣੇ ਜਾਂਦੇ ਰਿਆਸਤੀ ਸੈਰ ਨਾਭਾ ਨੂੰ ਹੋਰਨਾਂ ਸ਼ਹਿਰਾਂ ਮੁਕਾਬਲੇ ਸਾਫ ਰੱਖੀਏ। ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਨਗਰ ਕੌਂਸਲ ਦੀ ਨਵੀਂ ਚੁਣੀ ਟੀਮ ਬਿਨਾਂ ਪੱਖਪਾਤ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਸ਼ਹਿਰ ਦਾ ਵਿਕਾਸ ਕਰਵਾਵੇਗੀ, ਜਿਸ ਦੌਰਾਨ ਫੰਡਾਂ ਦੀ ਕਿਸੇ ਵੀ ਕੀਮਤ ਤੇ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਪਿਲ ਮਾਨ, ਤੇਜਿੰਦਰ ਸਿੰਘ ਖਹਿਰਾ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ,ਧਰਮਿੰਦਰ ਸਿੰਘ ਸੁਖੇਵਾਲ, ਐਡਵੋਕੇਟ ਲਲਿਤ ਵੰਸ਼,ਹਰਸਿਮਰਨ ਸਿੰਘ ਸਾਹਨੀ,ਕਸ਼ਮੀਰ ਸਿੰਘ ਲਾਲਕਾ, ਹਰੀਸ਼ ਸ਼ਰਮਾ, ਭੁਪੇਸ਼ ਭਾਸੀ, ਹਰੀ ਕ੍ਰਿਸ਼ਨ ਸੇਠ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਪੰਕਜ ਪੱਪੂ ਸਟੀਲ, ਦੀਪਕ ਨਾਗਪਾਲ, ਅਰਮਾਨ ਨਾਭਾ,ਸਿਮਰਨ ਅੜਕ ਚੋਹਾਨ, ਸੰਦੀਪ ਸਿੰਘ ਐਮਡੀ ਹਿੰਦ ਕੰਬਾਈਨ ਆਦਿ ਮੌਜੂਦ ਸਨ।