15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਖੰਭੇ ’ਤੇ ਚੜ੍ਹੇ ਜੇ. ਈ. ਨੂੰ ਲੱਗਾ ਕਰੰਟ , ਬਿਜਲੀ ਵਿਭਾਗ ਵਿਚ ਖਾਲੀ ਅਸਾਮੀਆਂ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਬਿਆਨਬਾਜੀ ਦੀ ਪੋਲ

ਅਜੀਤ ਡੈਸਕ 21-06-2026
ਰਾਜਪੁਰਾ, 20 ਜੂਨ (ਰਣਜੀਤ ਸਿੰਘ)-ਪਿੰਡ ਸਲੇਮਪੁਰ ਵਿਚ ਸਟਾਫ ਦੀ ਕਮੀ ਕਾਰਨ ਜੇ.ਈ. ਆਪ ਬਿਜਲੀ ਵਿਚ ਪਏ ਨੁਕਸ ਨੂੰ ਠੀਕ ਕਰਨ ਲਈ ਖੰਭੇ ’ਤੇ ਚੜਿਆ ਪਰ ਉਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਾ। ਇਸ ਕਾਰਨ ਜੇ.ਈ. ਨੂੰ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਹ ਜੇਰੇ ਇਲਾਜ ਹੈ। ਵਿਭਾਗ ਵਲੋਂ ਕੰਪਲੇਟ ਹੈਡਲਿੰਗ ਬਾਇਕ ਤਾਇਨਾਤ ਕੀਤਾ ਗਿਆ ਸੀ ਪਰ ਉਸ ਦਿਨ ਉਹ ਕਰਮਚਾਰੀ ਕਿਸੇ ਕਾਰਨ ਡਿਊਟੀ ’ਤੇ ਨਹੀਂ ਗਿਆ। ਹਲਕੇ ਦੇ ਲੋਕਾਂ ਦੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖ ਕੇ ਜੇ.ਈ. ਸਿਮਰਨਜੀਤ ਸਿੰਘ ਨੇ ਆਪਣਾ ਫਰਜ ਸਮਝਦੇ ਹੋਏ ਬਿਜਲੀ ਵਿਚ ਆਏ ਨੁਕਸ ਨੂੰ ਠੀਕ ਕਰਨਾ ਸਮਝਿਆ।ਜਿਉਂ ਹੀ ਸਿਮਰਨਜੀਤ ਸਿੰਘ ਬਿਜਲੀ ਦੇ ਨੁਕਸ ਨੂੰ ਠੀਕ ਕਰਨ ਲਈ ਖੰਭੇ ’ਤੇ ਚੜਿਆ ਤਾਂ ਊਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਾ ਜਿਸ ਕਾਰਨ ਉਹ ਖੰਭੇ ਦੇ ਉਪਰ ਹੀ ਬੁਰੀ ਤਰ੍ਹਾਂ ਨਾਲ ਲਮਕ ਗਿਆ। ਇਸ ਗੱਲ ਨੂੰ ਲੈ ਕੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਨੂੰ ਪੱਤਰ ਲਿਖਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਸੰਬੰਧਤ ਜੇ ਈ ਵੱਲੋ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ ਕਈ ਵਾਰ ਬੇਨਤੀ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਕੋਈ ਗੌਰ ਨਹੀਂ ਕੀਤਾ ਗਿਆ। ਲਾਇਨਮੈਨ ਅਤੇ ਸਹਾਇਕ ਲਾਇਨਮੈਨਾਂ ਦੀ ਘਾਟ ਕਾਰਨ ਮੌਜੂਦਾ ਮੁਲਾਜਮਾਂ ’ਤੇ ਕੰਮ ਦਾ ਕਾਫੀ ਜਿਆਦਾ ਭਾਰ ਹੈ।
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ 21 ਨੂੰ ਮਨਾਇਆ ਜਾਏਗਾ ਅਗਲੀ ਖ਼ਬਰ ਰੋਟਰੀ ਇੰਟਰਨੈਸ਼ਨਲ 3090 ‘ਚ ਨਵੇਂ ਪ੍ਰਧਾਨ ਦਾ ਸਹੁੰ ਚੁੱਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।