15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਰੋਟਰੀ ਇੰਟਰਨੈਸ਼ਨਲ 3090 ‘ਚ ਨਵੇਂ ਪ੍ਰਧਾਨ ਦਾ ਸਹੁੰ ਚੁੱਕ ਸਮਾਗਮ

ਅਜੀਤ ਡੈਸਕ 21-06-2026
ਪਟਿਆਲਾ, 20 ਜੂਨ ( ਭਗਵਾਨ ਦਾਸ)-ਇੱਥੇ ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3090 ਵਿੱਚ ਨਵੇਂ ਬਣੇ ਰੋਟਰੀ ਕਲੱਬ ਪਟਿਆਲਾ ਚੈਂਪੀਅਨ ’ਚ ਜ਼ਿਲ੍ਹਾ ਗਵਰਨਰ ਭੂਪੇਸ਼ ਮਹਿਤਾ ਨੇ ਨਵੇਂ ਪ੍ਰਧਾਨ ਗੁਰਸ਼ਰਨ ਗੋਇਲ ਨੂੰ ਸਹੂੰ ਚੁਕਾਈ। ਇਸ ਮੌਕੇ ਪਹਿਲੇ ਜ਼ਿਲ੍ਹਾ ਗਵਰਨਰ ਧਰਮਵੀਰ ਗਰਗ ਨੇ ਨਵੇਂ ਰੋਟਰੀ ਕਲੱਬ ਪਟਿਆਲਾ ਚੈਂਪੀਅਨ ਦੇ ਮੈਂਬਰਾਂ ਦਾ ਸਵਾਗਤ ਕਰਦੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਅਭਿਸ਼ੇਕ ਸਿੰਗਲਾ, ਖਜ਼ਾਨਚੀ ਰੁਪਿੰਦਰ ਸਿੰਗਲਾ, ਰਵੀ ਸਿੰਗਲਾ, ਮੋਹਿਤ ਗੁਪਤਾ ਅਤੇ ਹੋਰ ਮੈਂਬਰ ਵੀ ਮੌਜ਼ੂਦ ਸਨ। ਐਡਵੋਕੇਟ ਐਚ ਐਨ ਮਹਿਸ਼ਮਪੁਰੀ (ਪ੍ਰਧਾਨ ਰੋਟਰੀ ਕਲੱਬ ਪਟਿਆਲਾ ਗ੍ਰੇਟਰ), ਸੁਰਜੀਤ ਕੌਰ ਸਹਾਇਕ ਗਵਰਨਰ, ਜਤਿੰਦਰ ਸ਼ਰਮਾ ਸਕੱਤਰ ਅਤੇ ਏ ਜੀ ਕੋਆਰਡੀਨੇਟਰ ਦਲਜੀਤ ਚੀਮਾ ਨੇ ਵੀ ਨਵੇਂ ਰੋਟਰੀ ਕਲੱਬ ਨੂੰ ਆਪਣਾ ਅਸ਼ੀਰਵਾਦ ਦਿੱਤਾ। ਪ੍ਰਧਾਨ ਗੁਰਸ਼ਰਨ ਗੋਇਲ ਨੇ ਕਿਹਾ ਕਿ ਛੇਤੀ ਹੀ ਰੋਟਰੀ ਕਲੱਬ ਪਟਿਆਲਾ ਵੱਲੋਂ ਫੋਕਲ ਪੁਆਇੰਟ ਵਿਖੇ ਇੱਕ ਮੈੱਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਖੰਭੇ ’ਤੇ ਚੜ੍ਹੇ ਜੇ. ਈ. ਨੂੰ ਲੱਗਾ ਕਰੰਟ , ਬਿਜਲੀ ਵਿਭਾਗ ਵਿਚ ਖਾਲੀ ਅਸਾਮੀਆਂ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਬਿਆਨਬਾਜੀ... ਅਗਲੀ ਖ਼ਬਰ ਕਥਿਤ ਜਾਅਲੀ ਵੀਡੀਓ ਮਾਮਲੇ ’ਤੇ ਭੜਕੇ ‘ਆਪ’ ਆਗੂ, ਜ਼ਿਲ੍ਹਾ ਭਾਜਪਾ ਦਫ਼ਤਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।