11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸ਼ਹੀਦ ਬਾਬਾ ਦੀਪ ਸਿੰਘ ਦਲ ਵਲੋਂ ਸੂਬਾ ਪੱਧਰੀ ਗਤਕਾ ਦਿਵਸ ਸਮਾਗਮ 21 ਨੂੰ

ਅਜੀਤ ਡੈਸਕ 20-06-2026
ਸਮਾਣਾ, 19 ਜੂਨ (ਹਰਵਿੰਦਰ ਸਿੰਘ ਟੋਨੀ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਲ ਵਲੋਂ ਸੂਬਾ ਪੱਧਰੀ 8ਵਾਂ ਗਤਕਾ ਦਿਵਸ 21 ਜੂਨ ਨੂੰ ਮਨਾਇਆ ਜਾਵੇਗਾ। ਵਿਦੇਸ਼ ਦੀ ਧਰਤੀ ਯੂ.ਐਸ.ਏ. ਤੋਂ ਜਾਰੀ ਇਕ ਬਿਆਨ ਰਾਹੀਂ ਦਲ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਰਿੰਪਲ ਪੰਜਰਥ ਨੇ ਦੱਸਿਆ ਕਿ 21 ਜੂਨ ਦਿਨ ਐਤਵਾਰ ਨੂੰ ਗਤਕਾ ਦਿਵਸ ਸਮਾਗਮ ਘੱਗਾ ਸੜਕ ’ਤੇ ਸਥਿਤ ਗੁਰਦੁਆਰਾ ਟਰੱਕ ਯੂਨੀਅਨ ਵਿਖੇ ਮਨਾਇਆ ਜਾਵੇਗਾ। ਰਿੰਪਲ ਪੰਜਰਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਤਕਾ ਦਿਵਸ ਸਮਾਗਮ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਗਤਕਾ ਟੀਮਾਂ ਹਿੱਸਾ ਲੈਣਗੀਆਂ ਤੇ ਅੱਵਲ ਆਉਣ ਵਾਲੀਆਂ ਟੀਮਾਂ ਨੂੰ ਇਨਾਮ ਦਿੰਦਿਆਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਦਲ ਦੇ ਅਹੁਦੇਦਾਰ ਹਰਵਿੰਦਰ ਸਿੰਘ ਲਾਡੀ ਸ਼ਹਿਰੀ ਪ੍ਰਧਾਨ, ਗੁਰਦਰਸ਼ਨ ਸਿੰਘ ਗਾਂਧੀ ਨਨਾਨਸੂ ਜਨਰਲ ਸਕੱਤਰ ਪੰਜਾਬ, ਲਖਵੀਰ ਸਿੰਘ ਮੁੱਖ ਸਲਾਹਕਾਰ ਪੰਜਾਬ, ਰਣਜੀਤ ਸਿੰਘ ਖੇੜਕੀ ਸਕੱਤਰ ਪੰਜਾਬ, ਜੁਗਰਾਜ ਸਿੰਘ ਪੈੱ੍ਰਸ ਸਕੱਤਰ, ਜਰਨੈਲ ਸਿੰਘ ਮਾਨ ਮੁੱਖ ਸਲਾਹਕਾਰ, ਡਾ. ਕਸ਼ਮੀਰ ਸਿੰਘ ਹੰਸ ਮੀਤ ਪ੍ਰਧਾਨ ਸਮਾਣਾ ਅਤੇ ਦਲ ਦੇ ਮੁੱਖ ਬੁਲਾਰੇ ਗੁਰਮੀਤ ਸਿੰਘ ਬੱਗਾ ਸ਼ਮੂਲੀਅਤ ਕਰਨਗੇ।
ਪਿਛਲੀ ਖ਼ਬਰ 2600 ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦੇ ਟਾਵਰ ਮੋਰਚੇ ਨੂੰ ਲੈ ਕੇ ਚਿੰਤਤ ਨੇ ਗੁਰਸ਼ਰਨ ਕੌਰ ਰੰਧਾਵਾ ਅਗਲੀ ਖ਼ਬਰ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ 24 ਦੇ ਧਰਨੇ ਲਈ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।