11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਐੱਫ. ਐਂਡ ਸੀ. ਸੀ. ਦੀ ਮੀਟਿੰਗ 'ਚ ਕਰੋੜਾਂ ਦੇ ਵਿਕਾਸ ਕਾਰਜਾਂ 'ਤੇ ਲੱਗੀ ਮੋਹਰ

ਅਜੀਤ ਡੈਸਕ 16-06-2026
ਪਟਿਆਲਾ, 15 ਜੂਨ (ਅ. ਸ. ਆਹਲੂਵਾਲੀਆ)-ਨਗਰ ਨਿਗਮ ਵਿਖੇ ਫਾਇਨਾਂਸ ਕੰਟਰੈਕਟ ਕਮੇਟੀ (ਐੱਫ. ਐਂਡ ਸੀ.ਸੀ.) ਦੀ ਬੈਠਕ ਮੇਅਰ ਕੁੰਦਨ ਗੋਗੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਨਗਰ ਨਿਗਮ ਦੇ 60 ਵਾਰਡਾਂ ਅੰਦਰ ਪੈਂਦੀਆਂ ਛੋਟੀਆਂ ਡਰੇਨਾਂ ਦੇ ਨਾਲ-ਨਾਲ ਪਟਿਆਲਾ ਦੇ ਐੱਨ. ਵਿਚਾਲੇ ਨਿਕਲਦੀ ਜੈਕਬ ਡਰੇਨ ਦੀ ਸਫ਼ਾਈ ਲਈ ਲੋੜੀਂਦੀ ਰਕਮ ਅਤੇ ਠੇਕਾ ਦੇ ਦਿੱਤਾ ਗਿਆ | ਇਸ ਪਿਛੇ ਆਉਂਦੇ ਬਰਸਾਤੀ ਸੀਜ਼ਨ ਵਿਚ ਪਾਣੀ ਦੇ ਬਹਾਅ ਨੂੰ ਕਿਸੇ ਕਿਸਮ ਦੀ ਡਾਫ ਨਾ ਲੱਗਣਾ ਦਸਿਆ ਗਿਆ | ਕਈ ਵਾਰਡਾਂ 'ਚ ਲੱਖਾਂ ਰੁਪਏ ਦੀਆਂ ਸਟਰੀਟ ਲਾਈਟਾਂ ਲਗਵਾਉਣ ਲਈ ਵੀ ਮਨਜ਼ੂਰੀ ਦਿਤੀ ਗਈ | ਆਊਟਸੋਰਸ ਤੋਂ ਮਾਲੀ, ਬੇਲਦਾਰ ਰੱਖਣ ਦੇ ਮਤੇ 'ਤੇ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਪਟਿਆਲਾ ਦੀਆਂ ਕੁਝ ਥਾਵਾਂ 'ਤੇ ਜਨਤਕ ਪਖਾਨੇ ਬਣਾਉਣ ਲਈ ਵੀ ਮਨਜ਼ੂਰੀ ਦਿਤੀ ਗਈ | ਸ਼ਹਿਰ ਅੰਦਰ ਕਈ ਸੜਕਾਂ ਲੁੱਕ ਬਜਰੀ ਮਿਸ਼ਰਣ ਅਤੇ ਕੰਕਰੀਟ ਨਾਲ ਬਣਾਉਣ ਨੂੰ ਵੀ ਮਨਜ਼ੂਰੀ ਦਿਤੀ ਗਈ | ਦਰਜਨ ਤੋਂ ਵਧ ਪਾਰਕਾਂ ਦੇ ਰੱਖ ਰਖਾਅ ਲਈ ਵੀ ਆਏ ਮਤੇ 'ਤੇ ਸਹਿਮਤੀ ਪ੍ਰਗਟਾਈ ਗਈ | ਇਥੇ ਦਸਿਆ ਗਿਆ ਕਿ ਇਨ੍ਹਾਂ ਕਾਰਜਾਂ ਲਈ ਕਰੋੜਾਂ ਰੁਪਿਆ ਖਰਚਾ ਆਵੇਗਾ ਜਿਸ ਨੂੰ ਸੁਚੱਜੇ ਢੰਗ ਨਾਲ ਲਗਾਇਆ ਜਾਵੇ ਲਈ ਵੀ ਇਕ ਮੋਨੀਟਰਿੰਗ ਕਮੇਟੀ ਨਿਗਰਾਨੀ ਕਰੇਗੀ | ਮੇਅਰ ਗੋਗੀਆ ਮੁਤਾਬਿਕ ਲੋਕਾਂ ਵਲੋਂ ਕਈ ਤਰ੍ਹਾਂ ਦੇ ਟੈਕਸਾਂ ਨਾਲ ਦਿੱਤਾ ਜਾਂਦਾ ਪੈਸੇ ਦਾ ਸਦਉਪਯੋਗ ਹੀ ਉਨ੍ਹਾਂ ਦੀ ਪਹਿਲੀ ਪਹਿਲਕਦਮੀ ਹੈ | ਇਸ ਮੌਕੇ ਕਮਿਸ਼ਨਰ ਪਰਮਜੀਤ ਸਿੰਘ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਸਿਮਰਪ੍ਰੀਤ ਕੌਰ ਆਡੀਸ਼ਨਲ ਕਮਿਸ਼ਨਰ, ਮਨਰੀਤ ਰਾਣਾ ਜੁਆਇੰਟ ਕਮਿਸ਼ਨਰ, ਡੀਸੀਐਫਏ ਨੀਰਜ ਰਹੇਜਾ, ਐੱਸ. ਈ. ਜੇ. ਪੀ. ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਉਪ-ਕੁਲਪਤੀ ਡਾ. ਜਗਦੀਪ ਸਿੰਘ ਦਾ ਯੂਨੀਵਰਸਿਟੀ ਪਹੁੰਚਣ 'ਤੇ ਕੀਤਾ ਗਿਆ ਸਵਾਗਤ ਅਗਲੀ ਖ਼ਬਰ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਡਿੰਪਲ ਖੱਤਰੀ ਨੂੰ ਕੀਤੇ ਸ਼ਰਧਾ ਦੇ ਫ਼ੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।