09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੰਦਰ 'ਤੇ ਕਬਜ਼ੇ ਨੂੰ ਲੈ ਕੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਾਮੋਸ਼- ਪਵਨ ਗੁਪਤਾ, ਬ੍ਰਹਮਾਨੰਦ ਗਿਰੀ

ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਵਨ ਗੁਪਤਾ, ਬ੍ਰਹਮਾਨੰਦ ਗਿਰੀ, ਰਾਜੇਸ ਕੇਹਰ ਤੇ ਹੋਰ | ਅਜੀਤ ਤਸਵੀਰ <br/> 16-06-2026
ਪਟਿਆਲਾ, 15 ਜੂਨ (ਅ.ਸ. ਅਹਲੂਵਾਲੀਆ)-ਪਟਿਆਲਾ ਦੇ ਐੱਸ. ਐੱਸ. ਟੀ. ਨਗਰ ਵਿਚ ਮੰਦਿਰ 'ਤੇ ਕਬਜਾ ਕਰ ਕੇ ਉਸ 'ਤੇ ਹਰਾ ਰੰਗ ਫੇਰਨ ਦਾ ਦੋਸ਼ ਲਾਉਂਦਿਆਂ ਹਿੰਦੂ ਸਮਾਜ ਨਾਲ ਸੰਬੰਧਿਤ ਆਗੂਆਂ ਵਲੋਂ ਅੱਜ ਇਕ ਪ੍ਰੈਸ ਮਿਲਣੀ ਦੌਰਾਨ ਪਟਿਆਲਾ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 25 ਜੂਨ ਤੱਕ ਹਿੰਦੂ ਸਮਾਜ ਨੂੰ ਮੰਦਿਰ ਦਾ ਕਬਜਾ ਦੁਆ ਕੇ ਮੁੜ ਕੇਸਰੀ ਰੰਗ ਨਾ ਕੀਤਾ ਗਿਆ ਤੇ ਪੂਰਨ ਮਰਿਆਦਾ ਬਹਾਲ ਨਾ ਕੀਤੀ ਗਈ ਤਾਂ ਫਿਰ ਸਮਾਜ ਦੇ ਮੈਂਬਰ ਖੁਦ ਮੰਦਿਰ ਦਾ ਕਬਜਾ ਵੀ ਲੈਣਗੇ ਤੇ ਕੇਸਰੀ ਰੰਗ ਵੀ ਫੇਰਨਗੇ ਅਤੇ ਇਸ ਮਾਮਲੇ ਵਿਚ ਜੇਕਰ ਕੋਈ ਟਕਰਾਅ ਹੋਇਆ ਤਾਂ ਪ੍ਰਸਾਸਨ ਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ | ਸੈਨਾ ਹਿੰਦੂਸਤਾਨ ਦੇ ਪ੍ਰਧਾਨ ਪਵਨ ਗੁਪਤਾ, ਮਹਾਂਮੰਡਲੇਸਵਰ ਬ੍ਰਹਮਾ ਨੰਦ ਗਿਰੀ ਮੁਖੀ ਸ੍ਰੀ ਹਿੰਦੂ ਤਖਤ ਰਾਜੇਸ ਕੇਹਰ ਪ੍ਰਧਾਨ ਹਿੰਦੂ ਸੁਰੱਖਿਆ ਸੰਮਤੀ, ਸਵਤੰਤਰ ਪਾਸੀ ਚੇਅਰਮੈਨ ਲੰਗਰ ਟਰੱਸਟ ਮਾਤਾ ਕਾਲੀ ਮੰਦਿਰ ਤੇ ਹੋਰ ਆਗੂਆਂ ਨੇ ਦੱਸਿਆ ਕਿ ਐਸ.ਐਸ.ਟੀ. ਨਗਰ ਵਿਚ ਇਹ ਮੰਦਿਰ ਕਾਫੀ ਪੁਰਾਣਾ ਹੈ ਜਿਸ ਬਾਰੇ ਪਹਿਲਾਂ ਵੀ ਸਾਲ 2016 ਵਿਚ ਤਤਕਾਲੀ ਨਾਇਬ ਤਹਿਸੀਲਦਾਰ ਨੇ ਤਤਕਾਲੀ ਐਸ.ਡੀ.ਐਮ. ਪਟਿਆਲਾ ਨੂੰ ਰਿਪੋਰਟ ਸੌਂਪ ਕੇ ਦੱਸਿਆ ਸੀ ਕਿ ਇਹ ਮੰਦਿਰ ਸਮਾਧ/ਮੰਦਿਰ ਕੁੰਦਨ ਗਿਰ ਬਣੀ ਹੋਈ ਹੈ | ਇਸ ਮੌਕੇ ਹਿੰਦੂ ਸਮਾਜ ਦੇ ਮੈਂਬਰਾਂ ਨੇ ਮੌਜੂਦਾ ਡਿਪਟੀ ਕਮਿਸਨਰ ਤੇ ਐਸ ਐਸ ਪੀ ਨੂੰ ਮੰਗ ਪੱਤਰ ਸੌਂਪ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਦੋਸੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ | ਆਗੂਆਂ ਮੁਤਾਬਕ ਮੰਦਿਰ ਵਾਪਸ ਕਰਕੇ ਮਰਿਆਦਾ ਬਹਾਲ ਨਾ ਕੀਤੀ ਗਈ 26 ਜੂਨ ਨੂੰ ਸਾਰੇ ਹਿੰਦੂ ਭਾਈਚਾਰੇ ਦੇ ਮੈਂਬਰ ਖੁਦ ਮੰਦਿਰ ਵਾਪਸ ਲੈਣਗੇ ਤੇ ਕੇਸਰੀ ਰੰਗ ਕੰਧ ਨੂੰ ਕੀਤਾ ਜਾਵੇਗਾ ਤੇ ਪੂਰਨ ਮਰਿਆਦਾ ਬਹਾਲ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੂੰ ਪੰਪ ਵਾਲਾ, ਰਾਜੀਵ ਬੱਬਰ, ਸਾਹਿਲ ਗੋਇਲ, ਰਮਾ ਕਾਂਤ ਪਾਂਡੇ, ਰਵੀ ਸਹੋਤਾ, ਰਾਜਿੰਦਰ ਸ਼ਰਮਾ, ਰਵਿੰਦਰ ਸਿੰਗਲਾ, ਅਸ਼ਵਨੀ ਅਰੋੜਾ, ਅਮਰਦੀਪ ਬੰਟਾ, ਅਨੁਰਾਗ ਸ਼ਰਮਾ, ਵਿਕਾਸ ਸਰਮਾ, ਨਵਦੀਪ ਮਿੱਲ ਤੇ ਸੋਮ ਪ੍ਰਕਾਸ਼ ਆਦਿ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਸਨੌਰ ਦਾ ਦੌਰਾ ਅਗਲੀ ਖ਼ਬਰ ਥੈਲੇਸੀਮੀਆ ਪੀੜਤ ਬੱਚਿਆਂ ਤੇ ਐਮਰਜੈਂਸੀ ਕੇਸਾਂ ਲਈ ਜ਼ਿੰਦਗੀ ਬਣੇ ਡੇਰਾ ਸ਼ਰਧਾਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।