07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ ਸਰਕਾਰ ਰੰਗਲਾ ਪੰਜਾਬ ਮੁਹਿੰਮ ਅਧੀਨ ਸਮਾਣਾ 'ਚ 2 ਕਰੋੜ ਰੁਪਏ ਖ਼ਰਚੇਗੀ- ਜੌੜਾਮਾਜਰਾ

ਅਜੀਤ ਡੈਸਕ 16-06-2026
ਸਮਾਣਾ, 15 ਜੂਨ (ਪ੍ਰੀਤਮ ਸਿੰਘ ਨਾਗੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਰੰਗਲਾ ਪੰਜਾਬ ਮੁਹਿੰਮ ਅਧੀਨ ਪੰਜਾਬ ਸਰਕਾਰ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਲਗਭਗ ਦੋ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰ ਰਹੀ ਹੈ | ਇਹ ਪ੍ਰਗਟਾਵਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਇਕ ਪੈੱ੍ਰਸ ਕਾਨਫ਼ਰੰਸ ਸਮੇਂ ਕੀਤਾ | ਇਸ ਸਮੇਂ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਤੇ ਹਰਜਿੰਦਰ ਸਿੰਘ ਮਿੰਟੂ ਜੋੜਾਮਾਜਰਾ ਵੀ ਹਾਜ਼ਰ ਸਨ | ਜੋੜਾਮਾਜਰਾ ਨੇ ਦੱਸਿਆ ਕਿ ਵਾਰਡ ਨੰਬਰ 1 ਵਿਚ 17 ਲੱਖ 92 ਹਜ਼ਾਰ 5 ਵਿਚ 4 ਲੱਖ 47 ਹਜ਼ਾਰ, ਵਾਰਡ ਨੰਬਰ 7 ਵਿਚ 10 ਲੱਖ 66 ਹਜ਼ਾਰ, ਬੌਬੀ ਕਾਲੋਨੀ 17 ਲੱਖ 83 ਹਜ਼ਾਰ, ਵਾਰਡ ਨੰਬਰ 8 ਵਿਚ 28 ਲੱਖ 80 ਹਜ਼ਾਰ, 20 ਲੱਖ 92 ਹਜ਼ਾਰ ਤੇ 33 ਲੱਖ, ਵਾਰਡ ਨੰ. 9 ਵਿਚ ਧਰਮਸ਼ਾਲਾ ਰਾਮ ਬਸਤੀ ਵਾਲੀ ਧਰਮਸ਼ਾਲਾ ਤੇ ਉਡ ਬਸਤੀ ਵਾਲੀ ਧਰਮਸ਼ਾਲਾ 'ਤੇ ਵੀ ਮੁਰੰਮਤ ਕਰਵਾਈ ਜਾਵੇਗੀ | ਵਾਰਡ ਨੰ: 19 ਵਿਚ ਕ੍ਰਮਵਾਰ 5 ਲੱਖ 65 ਹਜ਼ਾਰ, 9 ਲੱਖ 29 ਹਜ਼ਾਰ ਤੇ 11 ਲੱਖ ਰੁਪਏ ਵਿਕਾਸ ਕਾਰਜਾਂ 'ਤੇ ਖ਼ਰਚੇ ਜਾਣਗੇ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਚੋਣਾਂ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰਕੇ 10 ਲੱਖ ਸਿਹਤ ਯੋਜਨਾ ਸਕੀਮ ਵਿਸ਼ੇਸ਼ ਉਪਹਾਰ ਵਜੋਂ ਦਿੱਤੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਦੁਬਾਰਾ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਦੀ ਸਰਕਾਰ ਪੂਰੇ ਬਹੁਮਤ ਨਾਲ ਬਣੇਗੀ |
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਦਾ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।