31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੁਰੰਤ ਘਟਾਏ ਕੇਂਦਰ ਸਰਕਾਰ-ਖਨੌੜਾ

ਅਜੀਤ ਡੈਸਕ 03-06-2026
ਭਾਦਸੋਂ, 2 ਜੂਨ (ਪ੍ਰਦੀਪ ਦੰਦਰਾਲਾ)-ਕਾਂਗਰਸ ਦੇ ਸਾ. ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਆਖਿਆ ਕਿ ਭਾਜਪਾ ਨੇ ਇਕ ਵਾਰ ਫਿਰ ਦੇਸ ਦੇ ਲੋਕਾਂ ਨੂੰ ਮਹਿੰਗਾਈ ਦਾ ਜ਼ਾਲਮ ਤੋਹਫ਼ਾ ਦਿੱਤਾ ਹੈ | ਉਨ੍ਹਾਂ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ 12 ਦਿਨਾਂ ਦੇ ਅੰਦਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 7.50 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਗਿਆ ਹੈ | ਭਾਜਪਾ ਦੀਆਂ ਇਹ ਲੋਕ ਵਿਰੋਧੀ ਨੀਤੀਆਂ ਨਾ ਸਿਰਫ ਕਿਸਾਨਾਂ ਲਈ ਨੁਕਸਾਨਦੇਹ ਹਨ, ਸਗੋਂ ਵਪਾਰਕ ਭਾਈਚਾਰੇ ਨੂੰ ਵੀ ਅਪਾਹਜ ਕਰ ਰਹੀਆਂ ਹਨ | ਅੱਜ ਦੇਸ ਦਾ ਹਰ ਆਮ ਆਦਮੀ ਇਸ ਲੱਕ ਤੋੜਵੀਂ ਮਹਿੰਗਾਈ ਦਾ ਬੋਝ ਝੱਲ ਰਿਹਾ ਹੈ | ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਨਾਲ ਸਿੱਧਾ ਜੁੜਿਆ ਸੂਬਾ ਹੈ ਅਤੇ ਸੂਬੇ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ | ਇਸ ਮਹੱਤਵਪੂਰਨ ਸਮੇਂ ਤੋਂ ਠੀਕ ਪਹਿਲਾਂ ਕਿਸਾਨਾਂ 'ਤੇ ਡੀਜ਼ਲ ਅਤੇ ਪੈਟਰੋਲ ਦਾ ਭਾਰੀ ਬੋਝ ਥੋਪਣਾ ਕੇਂਦਰ ਸਰਕਾਰ ਦੀ ਇਕ ਜਾਣਬੁੱਝ ਕੇ ਕੀਤੀ ਗਈ ਸਾਜ਼ਿਸ਼ ਹੈ | ਇਸ ਤੋਂ ਇਲਾਵਾ ਖਨੌੜਾ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਨਿੱਤ ਵਧਦੀਆਂ ਕੀਮਤਾਂ ਕਰਕੇ ਹਰ ਵਰਗ ਦੁਖੀ ਹੈ | ਖਨੌੜਾ ਨੇ ਅੱਗੇ ਕਿਹਾ ਕਿ ਇਸ ਦੇ ਉਲਟ ਕਾਂਗਰਸ ਦੀ ਸਰਕਾਰ ਸਮੇਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਬਹੁਤ ਵਾਜਬ ਸਨ | ਜਿਸ ਨੂੰ ਦੇਸ ਦੇ ਲੋਕ ਅੱਜ ਵੀ ਯਾਦ ਕਰ ਰਹੇ ਹਨ | ਉਨ੍ਹਾਂ ਕੇਂਦਰ ਸਰਕਾਰ ਕੋਲੋਂ ਤੇਲ ਤੇ ਗੈਸ ਦੇ ਰੇਟ ਘਟਾਉਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਿਧਾਇਕ ਦੇਵ ਮਾਨ ਨੂੰ ਐਸ. ਸੀ. ਬੀ.ਸੀ. ਵੈੱਲਫੇਅਰ ਕਮੇਟੀ ਅਤੇ ਲੋਕ ਲੇਖਾ ਕਮੇਟੀ ਪੰਜਾਬ ਦਾ ਮੈਂਬ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਿਧਾਇਕ ਦੇਵ ਮਾਨ ਨੂੰ ਐਸ. ਸੀ. ਬੀ.ਸੀ. ਵੈੱਲਫੇਅਰ ਕਮੇਟੀ ਅਤੇ ਲੋਕ ਲੇਖਾ ਕਮੇਟੀ ਪੰਜਾਬ ਦਾ ਮੈਂਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।