ਪਟਿਆਲਾ, 2 ਜੂਨ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿਚ ਇੱਕ ਵੱਡੀ ਅਤੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਗਈ ਹੈ¢ ਵਿਭਾਗ ਦੀ ਖੋਜਾਰਥਨ ਜਗਦੀਸ਼ ਕÏਰ ਨੇ ਡਾ. ਸੀ.ਪੀ. ਕੰਬੋਜ ਦੀ ਯੋਗ ਨਿਗਰਾਨੀ ਹੇਠ ਆਪਣਾ ਪੀਐੱਚ-ਡੀ ਦਾ ਖੋਜ ਕਾਰਜ ਪੂਰਾ ਕਰਦਿਆਂ ਮਸ਼ੀਨੀ ਬੁੱਧੀ ਅਤੇ ਡੀਪ ਲਰਨਿੰਗ ਤਕਨੀਕ 'ਤੇ ਅਧਾਰਿਤ ਪੰਜਾਬੀ ਭਾਸ਼ਾ ਦਾ ਪਹਿਲਾ 'ਸੁਧਾਰਕ' ਨਾਮ ਦਾ ਵਿਆਕਰਨ ਸ਼ੁੱਧਤਾ ਸਾਫਟਵੇਅਰ ਵਿਕਸਿਤ ਕੀਤਾ ਹੈ¢ ਖੋਜ ਦੀ ਅਹਿਮੀਅਤ ਅਤੇ ਨਵੀਂ ਤਕਨੀਕ ਹੁਣ ਤੱਕ ਦੁਨੀਆ ਦੀਆਂ ਵੱਡੀਆਂ ਵਿਦੇਸ਼ੀ ਭਾਸ਼ਾਵਾਂ ਲਈ ਤਾਂ ਡੀਪ ਲਰਨਿੰਗ ਅਧਾਰਿਤ ਗਰੈਮਰ ਚੈੱਕਰ ਉਪਲੱਬਧ ਸਨ ਪਰ ਪੰਜਾਬੀ ਭਾਸ਼ਾ ਇਸ ਖੇਤਰ ਵਿਚ ਪਿੱਛੇ ਸੀ¢ ਪਹਿਲਾਂ ਤੋਂ ਮÏਜੂਦ ਸਾਫ਼ਟਵੇਅਰ ਨਿਯਮ-ਅਧਾਰਿਤ ਜਾਂ ਅੰਕੜਾ ਅਧਾਰਿਤ ਸਨ ਜਿਨਾਂ ਵਿਚ ਗੁੰਝਲਦਾਰ ਵਾਕਾਂ ਦੀਆਂ ਵਿਆਕਰਨਿਕ ਗ਼ਲਤੀਆਂ ਫੜਨ ਦੀ ਸਮਰੱਥਾ ਨਹੀਂ ਸੀ¢ ਖੋਜਕਾਰ ਨੇ ਇਸ ਚੁਨÏਤੀ ਨੂੰ ਸਵੀਕਾਰ ਕਰਦਿਆਂ 'ਐੱਮਟੀ-5 ਟਰਾਂਸਫ਼ਾਰਮਰ ਮਾਡਲ' ਨੂੰ ਫਾਈਨ-ਟਿਊਨ ਕਰਕੇ ਇਹ ਆਧੁਨਿਕ ਸਿਸਟਮ ਤਿਆਰ ਕੀਤਾ ਹੈ ਜੋ ਭਾਸ਼ਾ ਦੇ ਗੁੰਝਲਦਾਰ ਪੈਟਰਨਾਂ ਨੂੰ ਆਸਾਨੀ ਨਾਲ ਸਮਝ ਸਕਦਾ ਹੈ¢ 'ਸੁਧਾਰਕ' ਦੀਆਂ ਮੁੱਖ ਵਿਸ਼ੇਸ਼ਤਾਵਾਂ: ਇਹ ਸਿਸਟਮ ਪੂਰੇ ਵਾਕ ਦੇ ਪੱਧਰ 'ਤੇ ਵਿਆਕਰਨਿਕ ਗ਼ਲਤੀਆਂ ਅਤੇ ਸ਼ਬਦਾਂ ਦੇ ਪੱਧਰ 'ਤੇ ਸ਼ਬਦ-ਜੋੜਾਂ ਨੂੰ ਸੁਧਾਰ ਸਕਦਾ ਹੈ¢ ਇਹ ਵਾਕਾਂ ਵਿਚ ਸਹਾਇਕ ਕਿਰਿਆ, ਮੁੱਖ ਕਿਰਿਆ, ਸਬੰਧਕ, ਪੜਨਾਂਵ, ਵਿਸ਼ੇਸ਼ਣ-ਨਾਂਵ ਦੇ ਮੇਲ ਅਤੇ ਵਾਕ ਵਿਚ ਸ਼ਬਦਾਂ ਦੀ ਤਰਤੀਬ ਵਰਗੀਆਂ ਗ਼ਲਤੀਆਂ ਨੂੰ ਸਹੀ ਕਰ ਸਕਦਾ ਹੈ¢ ਇਸ ਵਿਚ ਡੀਪ ਲਰਨਿੰਗ ਅਧਾਰਿਤ ਸਪੈੱਲ ਚੈੱਕਰ ਦੇ ਨਾਲ-ਨਾਲ ਇੱਕ ਵਿਸ਼ੇਸ਼ 'ਪੋਸਟ-ਪ੍ਰੋਸੈਸਿੰਗ ਵਿਉਂਤ' ਲਗਾਈ ਗਈ ਹੈ ਜੋ ਲਿੰਗ-ਵਚਨ ਅਤੇ ਕਰਤਾ-ਕਿਰਿਆ ਦੇ ਮੇਲ ਦੀਆਂ ਬਾਰੀਕੀਆਂ ਨੂੰ ਸੁਧਾਰ ਕੇ ਉਸ ਦਾ ਕਾਰਨ ਵੀ ਦੱਸਦੀ ਹੈ¢ ਇਹ ਸਿਸਟਮ ਪੰਜਾਬੀ ਦੀਆਂ ਪ੍ਰਚਲਿਤ ਲਗਾਂ-ਮਾਤਰਾਂ ਜਿਵੇਂ ਅਧਕ, ਟਿੱਪੀ, ਨੁਕਤਾ, ਹਲੰਤ ਅਤੇ ਹੋਰ ਟਾਈਪਿੰਗ ਦੀਆਂ ਗ਼ਲਤੀਆਂ ਨੂੰ ਵੀ ਸ਼ੁੱਧ ਕਰਦਾ ਹੈ¢ ਖੋਜ ਨਿਗਰਾਨ ਅਤੇ ਉੱਘੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਹ ਖੋਜ ਕਾਰਜ ਭਵਿੱਖ ਵਿੱਚ ਭਾਸ਼ਾ ਸਿਖਲਾਈ ਸਾਫ਼ਟਵੇਅਰ, ਸਵੈ-ਲਿਖਤ ਸੁਧਾਰ ਅਤੇ ਵਿੱਦਿਅਕ ਮੁਲਾਂਕਣ ਦੇ ਖੇਤਰਾਂ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਵੇਗਾ¢ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਫੈਕਲਟੀ ਮੈਂਬਰਾਂ ਨੇ ਡਾ. ਕੰਬੋਜ ਅਤੇ ਖੋਜਕਰਤਾ ਜਗਦੀਸ਼ ਕÏਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ¢