03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੀਵਰੇਜ ਬੋਰਡ ਵਲੋਂ ਨਾਭਾ ਦੇ ਸੀਵਰੇਜ ਜੋੜਨ ਦਾ ਚੱਲ ਰਹੇ ਕੰਮ ਦੌਰਾਨ ਨਿਕਲੀ ਮਿੱਟੀ ਅਤੇ ਟਾਈਲਾਂ ਚੋਰੀ ਕਰਨ ਦੇ ਲੱਗੇ ਦੋਸ਼

ਡੰਪ 'ਤੇ 5/7 ਇੰਚ ਦੇ ਕਰੀਬ ਮਿੱਟੀ ਵਿਛਾਉਣ ਦਾ ਦਿ੍ਸ਼ ਅਤੇ ਸੀਵਰੇਜ ਬੋਰਡ ਵਲੋਂ ਚੱਲ ਰਹੇ ਕੰਮ ਦਾ ਦਿ੍ਸ਼ | ਤਸਵੀਰ : ਵਰਿੰਦਰ ਵਰਮਾ <br/> 03-06-2026
ਨਾਭਾ, 2 ਜੂਨ (ਵਰਿੰਦਰ ਵਰਮਾ)-ਪੰਜਾਬ ਸੀਵਰੇਜ ਬੋਰਡ ਵਲੋਂ ਨਾਭਾ ਦੇ ਦਲੱਦੀ ਗੇਟ ਵਿਖੇ ਐਸ.ਟੀ.ਪੀ. ਪਲਾਂਟ ਤੋਂ ਅਲੋਹਰਾਂ ਗੇਟ ਨੂੰ ਸੀਵਰਜ ਜੋੜਨ ਦਾ ਕੰਮ ਚੱਲ ਰਿਹਾ ਹੈ | ਜਿਸ ਦੌਰਾਨ ਇੱਥੋਂ ਨਿਕਲਣ ਵਾਲੀ ਸਰਕਾਰੀ ਮਿੱਟੀ ਚੋਰੀ ਕਰਨ ਦੇ ਦੋਸ਼ ਲੱਗੇ ਹਨ ਦਰਅਸਲ ਨਾਭਾ ਦੇ ਦੁੱਲਦੀ ਦੀ ਗੇਟ ਵਿਖੇ ਪੰਜਾਬ ਸੀਵਰੇਜ ਬੋਰਡ ਵਲੋਂ ਸਾਢੇ ਚਾਰ ਕਰੋੜ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ | ਸੀਵਰੇਜ ਦੇ ਕੰਮ ਤੋਂ ਬਾਅਦ ਉਸ ਸੜਕ ਦੇ ਵਿਚੋਂ ਨਿਕਲੀ ਗਈ ਮਿੱਟੀ ਅਤੇ ਟਾਈਲਾਂ ਸੰਭਾਲਣ ਦੀ ਜਿੰਮੇਵਾਰੀ ਜਿੱਥੇ ਸੀਵਰੇਜ ਬੋਰਡ ਦੀ ਹੋਣੀ ਚਾਹੀਦੀ ਸੀ ਉੱਥੇ ਹੁਣ ਇਹ ਜਿੰਮੇਵਾਰੀ ਨਗਰ ਕੌਂਸਲ ਨਾਭਾ ਨੂੰ ਦੇ ਦਿੱਤੀ ਗਈ | ਜਿਸ ਨਾਲ ਸ਼ੱਕ ਦੀ ਸੂਈ ਨਗਰ ਕੌਂਸਲ ਦੇ ਉੱਪਰ ਖੜੀ ਹੋ ਗਈ ਹੈ ਕਿਉਂਕਿ ਜਿਆਦਾਤਰ ਪੰਜਾਬ ਸੀਵਰੇਜ ਬੋਰਡ ਵਲੋਂ ਬਣਾਏ ਜਾ ਰਹੇ ਸੀਵਰੇਜ ਤੋਂ ਬਾਅਦ ਉਸ ਦੇ ਕੰਮ ਖਤਮ ਕਰਨ ਦੀ ਜਿੰਮੇਵਾਰੀ ਸੀਵਰੇਜ ਬੋਰਡ ਤੇ ਹੀ ਹੁੰਦੀ ਹੈ ਪਰ ਨਾਭਾ ਵਿਖੇ ਨਿਯਮਾਂ ਤੋਂ ਉਲਟ ਦੁਬਾਰਾ ਸੜਕ ਬਣਾਉਣ ਦੀ ਜਿੰਮੇਵਾਰੀ ਅਤੇ ਇਸ ਵਿਚੋਂ ਨਿਕਲੀ ਮਿੱਟੀ ਨਗਰ ਕੌਂਸਲ ਵਲੋਂ ਸੰਭਾਲੀ ਜਾ ਰਹੀ ਹੈ ਇੱਕ ਪਾਸੇ ਨਗਰ ਕੌਂਸਲ ਅਧਿਕਾਰੀ ਦਾਅਵਾ ਕਰਦੇ ਹਨ ਕਿ ਪ੍ਰਾਪਤ ਕੀਤੀ ਮਿੱਟੀ ਨੂੰ ਨਾਭਾ ਦੇ ਕੂੜੇ ਵਾਲੇ ਡੰਪ 'ਤੇ ਸਟੋਰ ਕੀਤਾ ਗਿਆ ਹੈ ਪਰ ਡੰਪ ਉੱਪਰ ਮਿੱਟੀ ਸਟੋਰ ਕਿਤੇ ਨਜ਼ਰ ਨਹੀਂ ਆ ਰਹੀ ਬਲਕਿ 5/7 ਇੰਚ ਦੇ ਕਰੀਬ ਮਿੱਟੀ ਵਿਛਾ ਕੇ ਖਾਨਾ ਪੂਰਤੀ ਕੀਤੀ ਨਜ਼ਰ ਆ ਰਹੀ ਹੈ | ਇਸ ਮਸਲੇ 'ਤੇ ਹੁਣ ਸਥਾਕ ਸਥਾਨਕ ਨਿਵਾਸੀਆਂ ਨੇ ਵੀ ਸਵਾਲ ਖੜੇ ਕੀਤੇ ਹਨ ਕਿ ਨਿਯਮਾਂ ਤੋਂ ਉਲਟ ਇਸ ਕੰਮ ਦਾ ਠੇਕਾ ਨਗਰ ਕੌਂਸਲ ਨੂੰ ਕਿਵੇਂ ਮਿਲਿਆ ਤੇ ਇੱਥੋਂ ਨਿਕਲੀ ਮਿੱਟੀ ਅਤੇ ਟਾਈਲਾਂ ਕਿੱਥੇ ਗਈਆਂ ਹਨ ਜਿਸ ਦੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਚ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ | ਇਸ ਮਸਲੇ 'ਤੇ ਗੱਲ ਕਰਦੇ ਹੋਏ ਸਥਾਨਕ ਨਿਵਾਸੀ ਜਗਦੀਸ਼ ਚੰਦਰ ਬੱਤਾ, ਹਰਵਿੰਦਰ ਸਿੰਘ ਹੈਰੀ, ਦੁਕਾਨਦਾਰ ਅਸ਼ੋਕ ਅਰੋੜਾ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਨਾਭਾ ਦੀ ਗਊਸ਼ਾਲਾ ਦੇ ਨਜ਼ਦੀਕ ਸੀਵਰਸ ਦਾ ਕੰਮ ਚੱਲ ਰਿਹਾ ਹੈ ਜਿਸ ਵਿੱਚੋਂ ਸੈਂਕੜੇ ਟਰਾਲੀਆਂ ਮਿੱਟੀ ਦੀਆਂ ਨਿਕਲੀ ਹਨ ਇਹ ਮਿੱਟੀ ਦੀ ਭਰੀ ਹੋਈ ਟਰਾਲੀਆਂ ਕਿੱਥੇ ਜਾ ਰਹੀਆਂ ਹਨ ਇਹ ਜਾਂਚ ਦਾ ਵਿਸ਼ਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਮਿੱਟੀ ਡੰਪ ਉੱਪਰ ਸਟੋਰ ਕੀਤੀ ਗਈ ਹੈ ਪਰ ਇੱਥੇ ਕੁਝ ਕੁ ਇੰਚ ਪਾ ਕੇ ਮਿੱਟੀ ਨੂੰ ਖਾਨਾ ਪੂਰਤੀ ਕੀਤੀ ਗਈ ਹੈ | ਜਿਸ ਦੀ ਜਾਂਚ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ | ਇਸ ਮਸਲੇ ਤੇ ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਦੇ ਕੰਮ ਦਾ ਠੇਕਾ ਪੰਜਾਬ ਸੀਵਰੇਜ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ ਪਰ ਇੱਥੋਂ ਨਿਕਲੀ ਮਿੱਟੀ ਅਤੇ ਟਾਈਲਾਂ ਨੂੰ ਨਗਰ ਕੌਂਸਲ ਨਾਭਾ ਵੱਲੋਂ ਸੰਭਾਲਿਆ ਜਾ ਰਿਹਾ ਹੈ | ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਿੱਟੀ ਪ੍ਰਾਪਤ ਕਰਕੇ ਕੂੜੇ ਵਾਲੇ ਡੰਪ ਤੇ ਸਟੋਰ ਕੀਤੀ ਜਾ ਰਹੀ ਹੈ | ਜਿਸ ਨੂੰ ਸੰਭਾਲਣ ਦੀ ਜਿੰਮੇਵਾਰੀ ਉਨ੍ਹਾਂ ਦੀ ਹੈ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਚੋਰੀ ਦੇ ਦੋਸ਼ਾਂ ਨੂੰ ਵੀ ਨਕਾਰਿਆ | ਦੂਜੇ ਪਾਸੇ ਸੀਵਰੇਜ ਦਾ ਕੰਮ ਕਰ ਰਹੇ ਠੇਕੇਦਾਰ ਰਿੰਕੂ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸੀਵਰੇਜ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇੱਥੋਂ ਨਿਕਲਣ ਵਾਲੀ ਮਿੱਟੀ ਅਤੇ ਟਾਈਲਾਂ ਉਨ੍ਹਾਂ ਵਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਸੰਭਾਲਿਆ ਜਾ ਰਹੀਆਂ ਹਨ ਜਿਸ ਦਾ ਰਿਕਾਰਡ ਬਣਾ ਕੇ ਬਕਾਇਦਾ ਹਸਤਾਖਰ ਵੀ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ 90 ਟਰਾਲੀਆਂ ਮਿੱਟੀ ਦੀਆਂ ਇਥੋਂ ਜਾ ਚੁੱਕੀਆਂ ਹਨ ਤੇ ਬਹੁਤ ਸਾਰੀ ਮਿੱਟੀ ਹਲੇ ਬਾਕੀ ਹੈ | ਇਸ ਮਸਲੇ ਨੂੰ ਲੈ ਕੇ ਜਦੋਂ ਸੰਬੰਧਿਤ ਮਹਿਕਮੇ ਦੇ ਜੇਈ ਤਰਿਗਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਲੋਂ ਲਿਖਤੀ ਰੂਪ ਵਿਚ ਦਿੱਤਾ ਗਿਆ ਹੈ ਕਿ ਨਗਰ ਕੌਂਸਲ ਵਲੋਂ ਨਵੀਂ ਸੜਕ ਬਣਾਈ ਜਾਵੇਗੀ | ਜਿਸ ਕਰਕੇ ਸਾਡੇ ਮਹਿਕਮੇ ਵਲੋਂ ਉਨ੍ਹਾਂ ਨੂੰ ਮਿੱਟੀ ਅਤੇ ਟਾਈਲਾਂ ਦੇ ਦਿੱਤੀਆਂ ਗਈਆਂ ਹਨ ਅਤੇ
ਪਿਛਲੀ ਖ਼ਬਰ ਕੋਰਟ 'ਚ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਭਿੜੀਆਂ ਦੋ ਧਿਰਾਂ, ਦੋਵੇਂ ਪੱਖਾਂ ਦੇ ਲੋਕ ਜ਼ਖ਼ਮੀ ਅਗਲੀ ਖ਼ਬਰ ਪੈਨਸ਼ਨਰ ਡਾਕਟਰਾਂ ਨੇ ਬਕਾਇਆ ਰਾਸ਼ੀ ਜਾਰੀ ਕਰਨ 'ਚ ਹੋ ਰਹੀ ਦੇਰੀ ਦੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।