11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਡਰੰਮ 'ਚ ਪਾ ਕੇ ਲੜਕੀ ਦੀ ਲਾਸ਼ ਸੁੱਟਣ ਵਾਲਾ ਕਾਤਲ ਗਿ੍ਫ਼ਤਾਰ

ਅਜੀਤ ਡੈਸਕ 31-05-2026
ਪਟਿਆਲਾ, 30 ਮਈ (ਮਨਦੀਪ ਸਿੰਘ ਖਰੌੜ)-25 ਮਈ ਨੂੰ ਲੜਕੀ ਦੀ ਗੱਲ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਡਰੰਮ ਵਿਚ ਪਾ ਕੇ ਡੀ.ਸੀ. ਡਬਲਯੂ ਨੇੜੇ ਕੂੜੇ ਦੇ ਢੇਰ ਵਿਚ ਸੁੱਟਣ ਵਾਲੇ ਮੁਲਜਮ ਨੂੰ ਸੀਆਈਏ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਵਿਰਾਟ ਤਸ਼ਯਕ ਵਾਸੀ ਯੂ.ਪੀ. ਵਜੋਂ ਹੋਈ ਹੈ | ਇਸ ਸੰਬੰਧੀ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੁੱਢਲੀ ਪੁਛ ਪੜਤਾਲ ਦੌਰਾਨ ਮੁਲਜਮ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਨੇਹਾ ਨਾਮ ਲੜਕੀ ਨਾਲ ਸੰਪਰਕ ਵਿਚ ਸੀ | ਲੜਕੀ ਅਕਸਰ ਉਸ ਨੂੰ ਵਿਆਹ ਕਰਵਾਉਣ ਲਈ ਦਬਾਅ ਪਾਉਂਦੀ ਰਹਿੰਦੀ ਸੀ | ਜਿਸ ਤਹਿਤ ਉਸ ਨੇ 25 ਮਈ ਨੂੰ 10 ਵਜੇ ਲੜਕੀ ਨੂੰ ਬੁਲਾਇਆ ਅਤੇ ਬਾਅਦ ਵਿਚ ਦੋਨਾਂ ਦਾ ਝਗੜਾ ਹੋ ਗਿਆ ਤੇ ਇਸ ਝਗੜੇ ਦੌਰਾਨ ਮੁਲਜਮ ਨੇ ਲੜਕੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ | ਬਾਅਦ ਵਿਚ ਉਸ ਨੇ ਇਕ ਪਲਾਸਟਿਕ ਦਾ ਡਰੰਮ ਲੈ ਕੇ ਲੜਕੀ ਦੀ ਲਾਸ਼ ਨੂੰ ਉਸ ਵਿਚ ਪਾ ਲਿਆ ਤੇ ਟੈਂਪੂ ਕਰਕੇ ਡੀ.ਸੀ. ਡਬਲਿਊ ਪੁੱਲ ਹੇਠਾਂ ਸੁੱਟ ਆਇਆ | ਐਸ.ਪੀ. ਚੀਮਾ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਲਈ ਡੀ.ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਰੰਧਾਵਾ ਦੀ ਅਗਵਾਈ 'ਚ ਸੀਆਈਏ ਦੀ ਟੀਮ ਨੇ ਇਸ ਮੁਲਜਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਸਣਯੋਗ ਹੈ ਕਿ 26 ਮਈ ਨੂੰ ਕੂੜੇ ਢੇਰ ਉੱਤੇ ਡਰੰਮ ਵਿਚ ਲੜਕੀ ਦੀ ਲਾਸ਼ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੂੰ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ |
ਪਿਛਲੀ ਖ਼ਬਰ ਜ਼ਿਲੇ੍ਹ ਦੀਆਂ ਨਗਰ ਕੌਂਸਲ ਚੋਣਾਂ 'ਚ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਹਾਲ ਅਗਲੀ ਖ਼ਬਰ ਭਾਖੜਾ ਨਹਿਰ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।