16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕੁਸ਼ਤੀ ਟੂਰਨਾਮੈਂਟ 'ਚੋਂ ਤਗਮਾ ਜਿੱਤਣ 'ਤੇ ਭਾਰਤ ਸ਼ਰਮਾ ਦਾ ਐਡ. ਖੱਟੜਾ ਵਲੋਂ ਸਨਮਾਨ

ਅਜੀਤ ਡੈਸਕ 28-05-2026
ਭਾਦਸੋਂ, 27 ਮਈ (ਪ੍ਰਦੀਪ ਦੰਦਰਾਲਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਪਿੰਡ ਲੌਟ ਵਲੋਂ ਭਰਤ ਸ਼ਰਮਾ ਦਾ 47ਵਾਂ ਭਾਰਤੀ ਅੰਤਰਰਾਜ ਬਿਜਲੀ ਬੋਰਡ ਕੁਸ਼ਤੀ ਟੂਰਨਾਮੈਂਟ ਜੋ ਕਿ ਪੂਨੇ (ਮਹਾਰਾਸ਼ਟਰ) ਵਿਖੇ ਹੋਇਆ ਸੀ, ਉਸ ਵਿਚ ਪਹਿਲਵਾਨ ਭਰਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕਰਦਿਆਂ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਤਗਮਾ ਜਿੱਤਿਆ, ਉਪਰੰਤ ਬਾਬਾ ਰਾਜ ਸਿੰਘ ਤੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ |
ਇਸ ਮੌਕੇ ਐਡਵੋਕੇਟ ਖੱਟੜਾ ਨੇ ਭਰਤ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਨੌਜਵਾਨ ਦੀ ਕੁਸ਼ਤੀ ਟੂਰਨਾਮੈਂਟ 'ਚ ਜਿੱਤ ਨਾਲ ਹੋਰਨਾਂ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਜੋ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ 'ਚ ਸਹਾਈ ਹੋਵੇਗਾ | ਇਸ ਮੌਕੇ ਨਿਰਮਲ ਸਿੰਘ, ਹਰਵਿੰਦਰ ਸਿੰਘ ਸੌਂਟੀ, ਚਾਹਤ ਸਿੰਘ, ਦਲੇਰੀ ਸਿੰਘ, ਸਤਨਾਮ ਦਾਸ, ਜੱਗੀ ਲੰਗ, ਗੁਰਤੇਜ ਸਿੰਘ ਸਿੱਧੂਵਾਲ, ਪੰਚਾਇਤ ਮੈਂਬਰ ਲਵਪ੍ਰੀਤ ਸਿੰਘ ਲਵੀ, ਪਰਮਜੀਤ ਸਿੰਘ ਮਾਛੀਵਾੜਾ ਅਤੇ ਸਮੂਹ ਨਗਰ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਮਾਣਾ 'ਚ ਲੋਕਤੰਤਰ ਦਾ ਜਨਾਜ਼ਾ ਨਿਕਲਿਆ-ਭਾਈ ਰਜਿੰਦਰ ਸਿੰਘ ਅਗਲੀ ਖ਼ਬਰ ਅਨੰਦ ਨਗਰ ਬੀ 'ਚ 75 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਨਿਰਮਾਣ-ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।