21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੀ.ਐੱਸ.ਪੀ.ਸੀ.ਐਲ. ਹੈੱਡਕੁਆਟਰ ਅੱਗੇ ਡਿਪਲੋਮਾ-ਡਿਗਰੀ ਨੌਜਵਾਨਾਂ ਦਾ ਫੁੱਟਿਆ ਗ਼ੁੱਸਾ, 25 ਮਈ ਤੋਂ ਅਣਮਿਥੇ ਧਰਨੇ ਦਾ ਐਲਾਨ

ਅਜੀਤ ਡੈਸਕ 24-05-2026
ਪਟਿਆਲਾ, 23 ਮਈ (ਧਰਮਿੰਦਰ ਸਿੰਘ ਸਿੱਧੂ)-ਬੀਤੇ ਲੰਮੇ ਸਮੇਂ ਤੋਂ ਪੰਜਾਬ ਰਾਜ ਬਿਜਲੀ ਬੋਰਡ ਵਿਚ ਡਿਪਲੋਮਾ ਅਤੇ ਡਿਗਰੀ ਧਾਰਕ ਨੌਜਵਾਨਾਂ ਨੂੰ ਗਰਿੱਡ ਸਬ ਸਟੇਸ਼ਨਾਂ ਅਤੇ ਹੋਰ ਤਕਨੀਕੀ ਅਦਾਰਿਆਂ ਵਿਚ ਅਪ੍ਰੈਟਿਸ ਐਕਟ 1961 ਅਧੀਨ ਟੈਕਨੀਕਲ ਅਪ੍ਰੈਂਟਿਸ ਵਜੋਂ ਟ੍ਰੇਨਿੰਗ ਕਰਵਾਈ ਜਾਂਦੀ ਆ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਅੱਜ ਤੱਕ ਨਾ ਤਾਂ ਨੌਕਰੀ ਵਿਚ ਕੋਈ ਨਿਰਧਾਰਿਤ ਕੋਟਾ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਯੋਗਤਾ ਅਨੁਸਾਰ ਭਰਤੀ ਵਿਚ ਕੋਈ ਤਰਜੀਹ ਮਿਲੀ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਡਿਪਲੋਮਾ ਅਤੇ ਡਿਗਰੀ ਅਪ੍ਰੈਂਟਿਸ ਨੌਜਵਾਨਾਂ ਤੋਂ ਸਾਲਾਂ ਤੱਕ ਮਹਿਕਮੇ ਵਿਚ ਤਕਨੀਕੀ ਕੰਮ ਤਾਂ ਲਿਆ ਜਾਂਦਾ ਹੈ ਪਰ ਜਦੋਂ ਨੌਕਰੀ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਿਰਫ ''ਸਸਤੀ ਲੇਬਰ'' ਸਮਝ ਕੇ ਪਾਸੇ ਕਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਪੜ੍ਹੇ-ਲਿਖੇ ਨੌਜਵਾਨਾਂ ਨਾਲ ਖੁੱਲ੍ਹੀ ਬੇਇਨਸਾਫ਼ੀ ਹੈ | ਯੂਨੀਅਨ ਨੇ ਦੋਸ਼ ਲਗਾਇਆ ਕਿ ਮਹਿਕਮੇ ਵਲੋਂ ਦੂਜੀਆਂ ਕਈ ਜਥੇਬੰਦੀਆਂ ਦੇ ਮਸਲੇ ਤੁਰੰਤ ਹੱਲ ਕੀਤੇ ਗਏ ਹਨ | ਹਾਲ ਹੀ 'ਚ ਆਊਟਸੋਰਸ ਠੇਕਾਦਾਰੀ ਕਾਮਿਆਂ ਅਤੇ 2600 ਲਾਈਨਮੈਨਾਂ ਦੇ ਮਸਲੇ ਵੀ ਹੱਲ ਕੀਤੇ ਗਏ ਪਰ ਡਿਪਲੋਮਾ-ਡਿਗਰੀ ਅਪ੍ਰੈਂਟਿਸ ਨੌਜਵਾਨਾਂ ਨੂੰ ਜਾਣ-ਬੁੱਝ ਕੇ ਅਣਡਿੱਠਾ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਮਹਿਕਮਾ ਆਪਣੀ ਦੋਗਲੀ ਨੀਤੀ ਅਪਣਾ ਕੇ ਅਤੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਧੂਰੀ ਟ੍ਰੇਨਿੰਗ ਦੌਰਾਨ 2600 ਲਾਈਨਮੈਨਾਂ ਨੂੰ ਪੱਕੇ ਕਰਨ ਦੇ ਆਦੇਸ਼ ਜਾਰੀ ਕਰ ਸਕਦਾ ਹੈ ਤਾਂ ਫਿਰ ਟ੍ਰੇਨਿੰਗ ਪੂਰੀ ਕਰ ਚੁੱਕੇ ਡਿਪਲੋਮਾ ਅਤੇ ਡਿਗਰੀ ਅਪ੍ਰੈਂਟਿਸ ਨੌਜਵਾਨਾਂ ਨੂੰ ਨੌਕਰੀ ਵਿਚ ਤਰਜੀਹ ਕਿਉਂ ਨਹੀਂ ਦਿੱਤੀ ਜਾ ਰਹੀ | ਯੂਨੀਅਨ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੀ ਅਣਗਹਿਲੀ ਕਾਰਨ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹਨ | ਕਈ ਨੌਜਵਾਨ ਨਿਰਾਸਾ ਦੇ ਆਲਮ ਵਿਚ ਆਪਣੀ ਜ਼ਿੰਦਗੀ ਤੱਕ ਖ਼ਤਮ ਕਰਨ ਵਾਲੀਆਂ ਗੱਲਾਂ ਕਰ ਰਹੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਮਹਿਕਮੇ ਅਤੇ ਸਰਕਾਰ ਦੀ ਹੋਵੇਗੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਮਹਿਕਮੇ ਵਲੋਂ ਡਿਪਲੋਮਾ-ਡਿਗਰੀ ਅਪ੍ਰੈਂਟਿਸ ਨੌਜਵਾਨਾਂ ਦੇ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 25 ਮਈ ਤੋਂ ਤਿੱਖਾ ਅਤੇ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਬਿਜਲੀ ਮਹਿਕਮੇ ਦੀ ਹੋਵੇਗੀ |
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋ ਰਹੇ ਨੇ ਆਮ ਆਦਮੀ ਪਾਰਟੀ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।