21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋ ਰਹੇ ਨੇ ਆਮ ਆਦਮੀ ਪਾਰਟੀ 'ਚ

ਅਜੀਤ ਡੈਸਕ 24-05-2026
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਦੀ ਸ਼ਮੂਲੀਅਤ ਨਾਲ ਜਿਥੇ ਆਮ ਆਦਮੀ ਪਾਰਟੀ ਨੂੰ ਜ਼ਿਲੇ੍ਹ ਵਿਚ ਵੱਡਾ ਹੁਲਾਰਾ ਮਿਲਿਆ ਹੈ | ਉਥੇ ਹੀ ਸ. ਰੱਖੜਾ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਲੋਕੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ | ਸਮਾਣਾ ਨਗਰ ਕੌਂਸਲ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਸੁਰਜੀਤ ਸਿੰਘ ਰੱਖੜਾ ਵਲੋਂ ਦਿਨ ਰਾਤ ਪ੍ਰਚਾਰ ਕੀਤਾ ਜਾ ਰਿਹਾ ਹੈ | ਸ. ਰੱਖੜਾ ਦਾ ਸਮਾਣਾ ਹਲਕੇ ਪਹਿਲਾਂ ਹੀ ਵਧੀਆ ਰਸੂਖ਼ ਬਣਿਆ ਹੋਇਆ ਹੈ | ਜਿਸ ਦੇ ਮੱਦੇਨਜ਼ਰ ਸਿਆਸੀ ਮਾਹਿਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਮਾਣਾ ਦੇ ਸਾਰੇ ਵਾਰਡਾਂ 'ਚ ਜਿੱਤ ਹਾਸਲ ਕਰੇਗੀ |
ਇਸ ਸੰਬੰਧੀ ਸੁਰਜੀਤ ਸਿੰਘ ਰੱਖੜਾ ਨੇ 'ਅਜੀਤ' ਨੂੰ ਦੱਸਿਆ ਕਿ ਸਮਾਣਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਜਿਸ ਕਰਕੇ ਲੋਕੀ ਉਨ੍ਹਾਂ ਨੂੰ ਆਪ ਮੁਹਾਰੇ ਮਿਲਣ ਆ ਰਹੇ ਹਨ ਅਤੇ ਨਾਲ ਹੀ ਉਹ ਗਰਮਜੋਸ਼ੀ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਹੈ | ਆਮ ਆਦਮੀ ਪਾਰਟੀ ਦੇ ਰਾਜ 'ਚ ਕਿਸੇ ਵਿਅਕਤੀ ਬਿਜਲੀ ਦਾ ਬਿੱਲ ਨਹੀਂ ਦੇਣ ਪੈ ਰਿਹਾ, ਖੇਤਾਂ ਵਿਚ ਦਿਨ ਵੇਲੇ ਵੀ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ, ਹਰੇਕ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ ਮੁਫ਼ਤ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਔਰਤਾਂ ਲਈ ਬੱਸ ਕਿਰਾਇਆ ਬਿਲਕੁਲ ਮਾਫ਼ ਹੈ ਅਤੇ 12ਵੀਂ ਤੱਕ ਸਿਖਿਆ ਮੁਫ਼ਤ ਹੋਣ ਕਰਕੇ ਲੋਕੀ ਆਮ ਮੁਹਾਰੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਸ. ਰੱਖੜਾ ਨੇ ਕਿਹਾ ਕਿ ਪਾਰਟੀ ਵਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਸੇ ਤਹਿਤ ਉਹ ਹਰ ਇਕ ਵਾਰਡ ਵਿਚ ਜਾ ਕੇ ਪਾਰਟੀ ਦੇ ਉਮੀਦਵਾਰ, ਪਾਰਟੀ ਦੀਆਂ ਗਤੀਵਿਧੀਆਂ ਅਤੇ ਏਜੰਡੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਮਾਣਾ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਮੁਕਾਬਲੇ ਕਿਸੇ ਹੋਰ ਪਾਰਟੀ ਦਾ ਕੋਈ ਪ੍ਰਭਾਵ ਆਮ ਲੋਕਾਂ ਵਿਚ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਸਭ ਮਾਨ ਸਰਕਾਰ ਵਲੋਂ ਕੀਤੇ ਲੋਕ ਪੱਖੀ ਕੰਮਾਂ ਦਾ ਨਤੀਜਾ ਹੈ | ਸਮਾਣਾ ਸ਼ਹਿਰ ਵਿਕਾਸ 'ਚ ਹੋਰ ਵਾਧਾ ਕਰਨ ਲਈ ਜਿਹੜੀਆਂ ਸ਼ਿਕਾਇਤਾਂ ਲੋਕਾਂ ਵਲੋਂ ਉਨ੍ਹਾਂ ਦੱਸੀਆਂ ਜਾ ਰਹੀਆਂ ਹਨ ਉਹ ਸ਼ਿਕਾਇਤਾਂ ਉਨ੍ਹਾਂ ਨੇ ਸ. ਮਾਨ ਦੇ ਧਿਆਨ ਵਿਚ ਲਿਆ ਦਿੱਤੀਆਂ ਹਨ ਜਿਨ੍ਹਾਂ ਦਾ ਹੱਲ ਵੀ ਵੋਟ ਪ੍ਰਕਿ੍ਆ ਪੂਰੀ ਹੋਣ ਤੋਂ ਬਾਅਦ ਕੱਢਿਆ ਜਾਵੇਗਾ | ਫਿਲਹਾਲ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ ਅਤੇ ਆਮ
ਪਿਛਲੀ ਖ਼ਬਰ ਪੀ.ਐੱਸ.ਪੀ.ਸੀ.ਐਲ. ਹੈੱਡਕੁਆਟਰ ਅੱਗੇ ਡਿਪਲੋਮਾ-ਡਿਗਰੀ ਨੌਜਵਾਨਾਂ ਦਾ ਫੁੱਟਿਆ ਗ਼ੁੱਸਾ, 25 ਮਈ ਤੋਂ ਅਣਮਿਥੇ ਧਰਨੇ ਦਾ... ਅਗਲੀ ਖ਼ਬਰ ਮਾਮਲਾ ਐਫ.ਸੀ.ਆਈ. ਦੇ ਟੈਂਡਰ ਠੇਕੇਦਾਰ ਤੇ ਟਰੱਕ ਮਾਲਕਾਂ ਨਾਲ ਭਾੜੇ ਨੂੰ ਲੇ ਕੇ ਵਿਵਾਦ ਦਾ ਠੇਕੇਦਾਰ ਵਲੋਂ ਬਾਹਰੋਂ ਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।