12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਐਸ.ਆਰ.ਐਸ. ਵਿਦਿਆਪੀਠ ਵਿਚ ਰੈੱਡ ਕ੍ਰਾਸ ਦਿਵਸ ਮੌਕੇ ਇੰਟਰ-ਹਾਊਸ ਭਾਸ਼ਨ ਮੁਕਾਬਲਾ

ਅਜੀਤ ਡੈਸਕ 09-05-2026
ਸਮਾਣਾ, 8 ਮਈ (ਸਾਹਿਬ ਸਿੰਘ)-ਐਸਆਰਐਸ ਵਿਦਿਆਪੀਠ ਵਿਚ ਰੈੱਡ ਕ੍ਰਾਸ ਦਿਵਸ ਮੌਕੇ ਇੰਟਰ-ਹਾਊਸ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਮਨੁੱਖਤਾ, ਸੇਵਾ, ਦਇਆ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਮੁੱਲਾਂ ਨੂੰ ਮਜ਼ਬੂਤ ਕਰਨਾ ਸੀ | ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਅਤੇ ਆਤਮਵਿਸ਼ਵਾਸ ਨੂੰ ਨਿਖਾਰਨ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਇਆ | ਮੁਕਾਬਲੇ ਵਿਚ ਲਾਇਨ, ਜੈਗੁਆਰ, ਟਾਈਗਰ ਅਤੇ ਲਿਓਪਾਰਡ ਹਾਊਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਜੈਗੁਆਰ ਹਾਊਸ ਨੇ ਇੰਟਰ-ਹਾਊਸ ਭਾਸ਼ਣ ਮੁਕਾਬਲੇ ਵਿਚ ਸਮੂਹਿਕ ਜੇਤੂ ਬਣਨ ਦਾ ਮਾਣ ਹਾਸਲ ਕੀਤਾ | ਭਾਗੀਦਾਰਾਂ ਵਿਚ ਜੈਗੁਆਰ ਹਾਊਸ ਦੀ ਸੈਵਲੀਨ ਨੇ ਆਪਣੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਵਿਸ਼ੇਸ਼ ਪਹਿਚਾਣ ਬਣਾਈ, ਜਦਕਿ ਟਾਈਗਰ ਹਾਊਸ ਦੇ ਸਚਮਨ, ਲਾਇਨ ਹਾਊਸ ਦੀ ਯਸਵੀ ਅਤੇ ਲਿਓਪਾਰਡ ਹਾਊਸ ਦੀ ਦੀਪਾਂਸੀ ਨੇ ਵੀ ਆਪਣੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਮੰਚ ਪੇਸ਼ਕਾਰੀ ਨਾਲ ਸਭ ਦੀ ਪ੍ਰਸੰਸਾ ਹਾਸਲ ਕੀਤੀ | ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲਾ ਪ੍ਰਬੰਧਕੀ ਨਿਰਦੇਸ਼ਕ ਲਲਿਤ ਸਿੰਗਲਾ, ਉਪ-ਚੇਅਰਪਰਸਨ ਸਮਿਧਾ ਸਿੰਗਲਾ ਅਤੇ ਪਿ੍ੰਸੀਪਲ ਡਾ. ਚੰਦਨਦੀਪ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਸਟੇਟ ਕਾਲਜ 'ਚ ਸਾਲਾਨਾ ਇਨਾਮ ਵੰਡ ਸਮਰੋਹ ਕਰਵਾਇਆ <br/> ਅਗਲੀ ਖ਼ਬਰ ਹਰ ਦਰਦ ਦੀ ਸਭ ਤੋਂ ਪਿਆਰੀ ਦਵਾ ਹੈ, ਮਾਂ- ਅੰਸ਼ੂ ਬਾਂਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।