08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਿੰਡ ਭੱਲਮਾਜਰਾ ਵਿਖੇ ਪਹਿਲਾ ਦਸਤਾਰ ਮੁਕਾਬਲਾ ਕੱਲ੍ਹ

ਅਜੀਤ ਡੈਸਕ 11-04-2026
ਜਖਵਾਲੀ, 10 ਅਪ੍ਰੈਲ (ਨਿਰਭੈ ਸਿੰਘ)-ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਪਹਿਲਾ ਦਸਤਾਰ ਮੁਕਾਬਲਾ ਪਿੰਡ ਭੱਲਮਾਜਰਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਨਵਜੋਤ ਸਿੰਘ ਖਾਲਸਾ ਕੈਨੇਡਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਐਨ.ਆਰ.ਆਈ ਨਵਦੀਪ ਸਿੰਘ ਯੂ.ਕੇ, ਪੈਰੀ ਕੈਨੇਡਾ, ਗੁਰਜਿੰਦਰ ਸਿੰਘ, ਗਗਨ, ਜਸ਼ਨ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਹਿਲਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉਮਰ 6 ਤੋਂ 13 ਸਾਲ ਤੱਕ ਦੇ ਬੱਚਿਆਂ 'ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦੋਂਕਿ 14 ਤੋਂ 18 ਸਾਲ ਦੇ ਨੌਜਵਾਨਾਂ ਲਈ ਪਹਿਲਾ ਇਨਾਮ 5100 ਰੁਪਏ, ਦੂਜਾ 3100/- ਅਤੇ ਤੀਜਾ ਇਨਾਮ 2100 ਰੁਪਏ ਹੋਵੇਗਾ | ਉਮਰ 19 ਤੋਂ ਵੱਡੀ ਉਮਰ ਵਾਲੇ ਵਿਅਕਤੀ ਜਿਸ ਵਿਚ ਪਹਿਲਾ ਇਨਾਮ 11000/-, ਦੂਜਾ 7100 ਰੁਪਏ ਅਤੇ ਤੀਜਾ ਇਨਾਮ 4100 ਰੁਪਏ ਨਕਦ ਅਤੇ ਜੇਤੂਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜੱਜ ਸਾਹਿਬਾਨਾਂ ਦੀ ਭੂਮਿਕਾ ਜਗਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਧੂਰੀ ਨਿਭਾਉਣਗੇ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਅਤੇ ਭਾਈ ਬਲਜਿੰਦਰ ਸਿੰਘ ਪਰਵਾਨਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਉਣਗੇ | ਇਸ ਮੌਕੇ ਹੈੱਡ ਗ੍ਰੰਥੀ ਹਰਜਿੰਦਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਸਰਪੰਚ ਕਰਮਜੀਤ ਕੌਰ ਅਤੇ ਕਿੰਦਰ ਸਿੰਘ ਭੱਲਮਾਜਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੁਰਾਕ ਸਪਲਾਈ ਵਿਭਾਗ ਵਲੋਂ ਹਾੜ੍ਹੀ ਦੇ ਸੀਜ਼ਨ ਦੀ ਸਫਲਤਾ ਲਈ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਗਲੀ ਖ਼ਬਰ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. ਵਲੋਂ ਸਰਵਿਸ ਨਿਯਮ 'ਚ ਸੋਧਾਂ ਦੀ ਕੀਤੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।