09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. ਵਲੋਂ ਸਰਵਿਸ ਨਿਯਮ 'ਚ ਸੋਧਾਂ ਦੀ ਕੀਤੀ ਨਿਖੇਧੀ

ਅਜੀਤ ਡੈਸਕ 11-04-2026
ਪਟਿਆਲਾ, 10 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. ਜੋ ਕਿ ਪਾਵਰ ਜੂਨੀਅਰ ਇੰਜੀਨੀਅਰਜ਼ ਅਤੇ ਪਦਉਨਤ ਇੰਜਨੀਅਰਜ਼ (ਆਈ.ਟੀ.ਆਈ, ਡਿਪਲੋਮਾ ਅਤੇ ਡਿਗਰੀ ਯੋਗਤਾ ਪ੍ਰਾਪਤ) ਦੀ ਨੁਮਾਇੰਦਗੀ ਕਰਦੀ ਜੱਥੇਬੰਦੀ ਵਲੋਂ ਪਾਵਰਕੌਮ ਮੈਨੇਜਮੈਂਟ ਵਲੋਂ ਤਕਨੀਕੀ ਸੇਵਾਵਾਂ ਦਰਜਾ-3, 1996 ਦੇ ਸਰਵਿਸ ਨਿਯਮਾਂ ਵਿਚ ਤਾਜ਼ਾ ਕੀਤੀਆਂ ਸੋਧਾਂ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ | ਇਹ ਜਾਣਕਾਰੀ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਵਲੋਂ ਦਿੱਤੀ ਗਈ | ਇਸ ਦੌਰਾਨ, ਕੌਂਸਲ ਦੇ ਮੁੱਖ ਸਰਪ੍ਰਸਤ ਇੰਜ: ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ: ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ: ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸਹਾਇਕ ਲਾਈਨਮੈਨ ਦੀ ਭਰਤੀ ਲਈ ਮਹਿਕਮੇ ਦੇ ਨਿਯਮਾਂ ਅਨੁਸਾਰ ਆਈ.ਟੀ.ਆਈ., ਡਿਪਲੋਮਾ ਅਤੇ ਡਿਗਰੀ ਦੇ ਨਾਲ ਨਾਲ ਇਕ ਸਾਲ ਦਾ ਸਿਖਿਆਰਥੀ ਕੋਰਸ ਇਕ ਲਾਜ਼ਮੀ ਸ਼ਰਤ ਸੀ | ਪਰੰਤੂ ਹੁਣ ਸੰਬੰਧਤ ਰੈਗੂਲੇਸ਼ਨਾਂ ਵਿੱਚ ਇਸ ਨਿਯਮ ਵਿਚ ਸੋਧ ਕਰਦੇ ਹੋਏ ਇਕ ਸਾਲ ਐਪਰੈਂਟਿਸਸ਼ਿੱਪ ਕੋਰਸ ਦੀ ਸ਼ਰਤ ਹਟਾ ਦਿੱਤੀ ਗਈ ਹੈ, ਜੋ ਕਿ ਸਿਖਿਆਰਥੀ ਕੋਰਸ ਕਰ ਰਹੇ ਉਮੀਦਵਾਰਾਂ ਨਾਲ ਨਾ-ਇਨਸਾਫ਼ੀ ਹੈ | ਇਸ ਨਾਲ 2600 ਦੇ ਕਰੀਬ ਆਈ.ਟੀ.ਆਈ. ਯੋਗਤਾ ਵਾਲੇ ਸਿਖਿਆਰਥੀ ਕੋਰਸ ਕਰ ਰਹੇ ਉਮੀਦਵਾਰਾਂ ਦੇ ਪਾਵਰਕੋਮ ਵਿਚ ਭਰਤੀ ਦੇ ਭਵਿੱਖ ਨੂੰ ਅਨਿਸ਼ਚਿਤ ਕਰ ਦਿੱਤਾ | ਇਸ ਤੋਂ ਇਲਾਵਾ ਬਾਕੀ ਜੋ ਸੋਧਾਂ ਕੀਤੀਆਂ ਗਈਆਂ ਸਨ ਉਸ ਨਾਲ ਡਿਗਰੀ/ਡਿਪਲੋਮਾ ਐਪਰੈਂਟਿਸਸ਼ਿੱਪ ਕਰ ਚੁੱਕੇ ਬਿਨੈਕਾਰਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਗਿਆ ਹੈ, ਜੋ ਕਿ ਨੈਤਿਕਤਾ ਦੇ ਵਿਰੁੱਧ ਹੈ | ਇਨ੍ਹਾਂ ਕੀਤੀਆਂ ਸੋਧਾਂ ਨਾਲ ਹਜ਼ਾਰਾਂ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਨੌਕਰੀ ਦੀ ਭਾਲ ਕਰ ਰਹੇ ਯੋਗ ਉਮੀਦਵਾਰਾਂ ਦੇ ਹਿੱਤਾਂ 'ਤੇ ਮਾੜਾ ਪ੍ਰਭਾਵ ਕੌਂਸਲ ਲੀਡਰਸ਼ਿੱਪ ਵਲੋਂ ਮੰਗ ਕੀਤੀ ਗਈ ਕਿ ਜੋ ਸਰਵਿਸ ਰੈਗੂਲੇਸ਼ਨਾਂ ਵਿਚ ਕਿਸੇ ਸੰਬੰਧਤ ਜੱਥੇਬੰਦੀ ਨਾਲ ਵਿਚਾਰ ਵਟਾਂਦਰਾਂ ਕੀਤੇ ਬਿਨਾਂ ਸੋਧਾਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਮਸਲੇ ਦੇ ਹੱਲ ਲਈ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਹੀ ਫੈਸਲਾ ਲਿਆ ਜਾਵੇ |
ਪਿਛਲੀ ਖ਼ਬਰ ਪਿੰਡ ਭੱਲਮਾਜਰਾ ਵਿਖੇ ਪਹਿਲਾ ਦਸਤਾਰ ਮੁਕਾਬਲਾ ਕੱਲ੍ਹ ਅਗਲੀ ਖ਼ਬਰ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਹਾਂਸੀ-ਬੁਟਾਣਾ ਨਹਿਰ ਦੀ ਸਫ਼ਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।