21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜੀ.ਐਮ. ਐਫ.ਸੀ.ਆਈ. ਵਲੋਂ ਨਾਭਾ ਦਾ ਦੌਰਾ

ਨਾਭਾ ਪਹੁੰਚੇ ਐਫ.ਸੀ.ਆਈ. ਦੇ ਜੀ.ਐਮ. ਨਿਕਿਤਾ ਪਵਾਰ ਦਾ ਸਵਾਗਤ ਕਰਦੇ ਹੋਏ ਸੈਲਰ ਮਾਲਕ ਅਤੇ ਪ੍ਰਧਾਨ ਸਤੀਸ਼ ਗਰਗ ਦੀ ਅਗਵਾਈ 'ਚ ਸੈਲਰ ਮਾਲਕ ਜੀ.ਐਮ. ਐਫ.ਸੀ.ਆਈ. ਨੂੰ ਮੰਗ ਪੱਤਰ ਸੌਂਪਦੇ ਹੋਏ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 10-04-2026
ਨਾਭਾ, 9 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਜੀ.ਐੱਮ ਐੱਫ.ਸੀ.ਆਈ. ਚੰਡੀਗੜ੍ਹ ਨਿਕੀਤਾ ਪਵਾਰ ਵਲੋਂ ਅੱਜ ਨਾਭਾ ਦੇ ਗਡਾਉਨਾਂ ਦਾ ਦੌਰਾ ਕੀਤਾ ਗਿਆ, ਜਿੱਥੇ ਰਾਈਸ ਮਿੱਲਰ ਐਸੋਸੀਏਸ਼ਨ ਵਲੋਂ ਪ੍ਰਧਾਨ ਸਤੀਸ਼ ਗਰਗ ਭੜੋ ਦੀ ਅਗਵਾਈ ਹੇਠ ਸੈਲਰ ਮਾਲਕਾਂ ਵਲੋਂ ਜੀ.ਐਮ. ਐਫ.ਸੀ.ਆਈ. ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਨ ਉਪਰੰਤ ਸੈਲਰ ਮਾਲਕਾਂ ਵਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਜੀ.ਐਮ. ਐਫ.ਸੀ.ਆਈ. ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਉਪਰੰਤ ਗੱਲਬਾਤ ਕਰਦੇ ਹੋਏ ਪ੍ਰਧਾਨ ਸਤੀਸ਼ ਗਰਗ ਭੜੋ ਨੇ ਕਿਹਾ ਕਿ ਨਾਭਾ-ਭਾਦਸੋਂ ਦੇ ਸੈਲਰ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਜੀ.ਐਮ. ਐਫ.ਸੀ.ਆਈ. ਚੰਡੀਗੜ੍ਹ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਜੀ.ਐਮ. ਐਫ.ਸੀ.ਆਈ. ਵਲੋਂ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਸੈਲਰ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਹੈ | ਸੈਲਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਹੈ ਜੋ ਉਹ ਸਪੇਸ ਦੀ ਹੈ ਕਿਉਂ ਜੋ ਪਿਛਲੇ ਕੁਝ ਮਹੀਨਿਆਂ ਤੋਂ ਚਾਵਲਾਂ ਦੀਆਂ ਸਪੈਸ਼ਲਾਂ ਬਹੁਤ ਘੱਟ ਲੱਗ ਰਹੀਆਂ ਹਨ, ਜਿਸ ਕਰਕੇ ਸੈਲਰ ਮਾਲਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਕਾਰਨ ਲੇਬਰਾਂ ਵੀ ਕਣਕ ਦੇ ਸੀਜ਼ਨ ਵੱਲ ਜਾ ਰਹੀਆਂ ਹਨ | ਜਿਸ ਕਰਕੇ ਉਨ੍ਹਾਂ ਨੂੰ ਹੋਰ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਮੌਕੇ ਏ.ਜੀ.ਐੱਮ. ਪਟਿਆਲਾ ਜਤਿੰਦਰ ਸਿੰਘ, ਪ੍ਰਧਾਨ ਸਤੀਸ਼ ਗਰਗ ਭੜੋ, ਸੰਜੀਵ ਮਿੱਤਲ ਸੀਲਪਾ, ਦਰਸ਼ਨ ਅਰੋੜਾ, ਪੁਸ਼ਪਿੰਦਰ ਗੋਇਲ, ਦਰਸ਼ਨ ਬਾਂਸਲ, ਅਸ਼ਵਨੀ
ਪਿਛਲੀ ਖ਼ਬਰ ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣਾ ਚੰਗਾ ਤੇ ਸ਼ਲਾਘਾਯੋਗ ਕਦਮ-ਕੁਲਵਿੰਦਰ ਸਿੰਘ ਅਰਨੋਂ ਅਗਲੀ ਖ਼ਬਰ ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣਾ ਚੰਗਾ ਤੇ ਸ਼ਲਾਘਾਯੋਗ ਕਦਮ-ਕੁਲਵਿੰਦਰ ਸਿੰਘ ਅਰਨੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।