ਸਮਾਣਾ, 31 ਮਾਰਚ (ਪ੍ਰੀਤਮ ਸਿੰਘ ਨਾਗੀ)-ਸਰਕਾਰੀ ਪ੍ਰਾਇਮਰੀ ਸਕੂਲ ਲਲੌਛੀ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਬਲਵਿੰਦਰ ਸਿੰਘ ਬਿੱਲੂ ਬਿਲਡਰ ਅਤੇ ਉਨ੍ਹਾਂ ਦੀ ਪਤਨੀ ਦੀਪਤੀ ਸਿੰਘ ਪਹੁੰਚੇ | ਕੁਲਦੀਪ ਸਿੰਘ ਸਕੂਲ ਮੁਖੀ ਨੇ ਦੱਸਿਆ ਕਿ ਸਾਲਾਨਾ ਸਮਾਗਮ ਵਿਚ ਬੱਚਿਆਂ ਨੇ ਕੋਰੀਓਗ੍ਰਾਫ਼ੀ, ਗੀਤ, ਲੋਕਗੀਤ, ਡਾਂਸ, ਗਤਕਾ, ਗਿੱਧਾ-ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ | ਕੋਰੀਓਗ੍ਰਾਫ਼ੀ ਰਾਹੀਂ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਸਾਂਭਣ ਦਾ ਹੋਕਾ ਦਿੱਤਾ ਗਿਆ | ਇਸ ਮੌਕੇ ਬੱਚਿਆਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਕੀਤਾ | ਇਸ ਮੌਕੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ | ਜਮਾਤ ਪਹਿਲੀ ਤੋਂ ਪੰਜਵੀਂ ਦੇ ਸਾਲਾਨਾ ਨਤੀਜੇ ਵਿਚ ਪਹਿਲੀ, ਦੂਜੀ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ, ਮੈਡਲ ਅਤੇ 5-5 ਕਾਪੀਆਂ ਅਤੇ ਬਾਕੀ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਬਲਵਿੰਦਰ ਸਿੰਘ ਵਲੋਂ ਸਕੂਲ ਨੂੰ ਆਰਥਿਕ ਸਹਿਯੋਗ ਦਿੱਤਾ ਅਤੇ ਸਕੂਲ ਵਿਚ ਬਿਤਾਏ ਆਪਣੇ ਵਿਦਿਆਰਥੀ ਜੀਵਨ ਦੀ ਯਾਦ ਨੂੰ ਤਾਜ਼ਾ ਕੀਤਾ | ਮੈਡਮ ਦੀਪਤੀ ਨੇ ਦਸਿਆ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਰੋਜ਼ਾਨਾ ਸੌਣ ਅਤੇ ਸਵੇਰੇ ਉੱਠਣ ਸਮੇਂ ਤਿੰਨ ਵਾਕਾਂ ਨੂੰ ਜ਼ਰੂਰ ਬੋਲਣਾ ਚਾਹੀਦਾ ਹੈ | ਪਹਿਲਾ ਮੈਂ ਖ਼ੁਸ਼ ਹਾਂ, ਦੂਜਾ ਮੈਂ ਤੰਦਰੁਸਤ ਹਾਂ ਅਤੇ ਤੀਜਾ ਪ੍ਰਮਾਤਮਾ ਸਦਾ ਮੇਰੇ ਨਾਲ਼ ਹੈ | ਇਸ ਤਰ੍ਹਾਂ ਕਰਨ ਨਾਲ ਸਾਡੇ ਮਨ ਨੂੰ ਸਕੂਨ ਮਿਲਦਾ ਹੈ | ਸਟੇਜ ਸੰਚਾਲਨ ਦਾ ਕੰਮ ਨਰਿੰਦਰ ਸਿੰਘ ਅਧਿਆਪਕ ਅਤੇ ਮੈਡਮ ਇੰਦਰਜੀਤ ਕੌਰ ਨੇ ਕੀਤਾ | ਇਸ ਮੌਕੇ ਸੁਰਜੀਤ ਸਿੰਘ ਹੈੱਡ ਟੀਚਰ ਅਬਲੋਵਾਲ ਝੁੰਗੀਆਂ, ਅਵਤਾਰ ਸਿੰਘ ਸੋਜਾ, ਜਗਤਾਰ ਸਿੰਘ, ਇੰਦਰਬੀਰ ਸਿੰਘ ਅਤੇ ਹਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੁਖਪਾਲ ਸਿੰਘ ਇੰਸਪੈਕਟਰ, ਜਸਵੀਰ ਸਿੰਘ ਜੱਸੀ ਐਗਰੀ ਵਰਕਸ ਸਮਾਣਾ, ਸਵਰਨ ਸਿੰਘ, ਜਸਵੰਤ ਸਿੰਘ ਫ਼ੌਜੀ, ਗੁਰਵਿੰਦਰ ਸਿੰਘ ਗੱਗੂ ਬਲਾਕ ਸੰਮਤੀ ਮੈਂਬਰ, ਰੌਸ਼ਨ ਸਿੰਘ, ਗੁਰਦੀਪ ਸਿੰਘ ਕੈਨੇਡਾ, ਸੋਨੀ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਰਿਟਾ. ਸੁਪਰਡੈਂਟ, ਬੌਬੀ ਸਿੰਘ, ਬਲਵੰਤ ਸਿੰਘ ਪਲੰਬਰ, ਬਲਬੀਰ ਸਿੰਘ, ਗੁਰਜੀਤ ਸਿੰਘ ਪੰਚ, ਗੁਰਮੇਲ ਸਿੰਘ, ਜਸਬੀਰ ਸਿੰਘ, ਅਮਰ ਸਿੰਘ, ਰਾਜ ਕੌਰ, ਪਰਮਜੀਤ ਦੇਵੀ ਆਂਗਣਵਾੜੀ ਵਰਕਰ, ਰਾਜ ਰਾਣੀ, ਕਮਲਜੀਤ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ, ਗੁਰਮੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਬਹੁਤ ਸਾਰੇ ਦਾਨੀ ਸੱਜਣਾਂ ਵਲੋਂ ਆਪਣੀ ਸ਼ਰਧਾ ਅਨੁਸਾਰ ਸਕੂਲ ਨੂੰ ਆਰਥਿਕ ਸਹਿਯੋਗ ਦਿੱਤਾ ਗਿਆ |