ਨਾਭਾ, 31 ਮਾਰਚ (ਕਰਮਜੀਤ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਬਲਾਕ ਨਾਭਾ ਦੀ ਮੀਟਿੰਗ ਪਟਿਆਲਾ ਪ੍ਰਧਾਨ ਯਾਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਐੱਸ.ਡੀ.ਐੱਮ. ਨਾਭਾ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਸਰਪ੍ਰਸਤ ਗੁਰਦਰਸ਼ਨ ਸਿੰਘ ਗਲੋਲੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਨੰਬਰਦਾਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨੀਆਂ ਜਾਣਗੀਆਂ ਪਰ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ | ਮੀਟਿੰਗ ਮਤਾ ਪਾਸ ਕੀਤਾ ਗਿਆ ਕਿ 4 ਅਪ੍ਰੈਲ ਨੂੰ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਨੰਬਰਦਾਰ ਯੂਨੀਅਨ ਵਲੋਂ ਨੰਬਰਦਾਰਾਂ ਦੀਆਂ ਲਟਕ ਰਹੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਮੁੱਖ ਮੰਗਾਂ ਨੰਬਰਦਾਰੀ ਨੂੰ ਪਿਤਾ ਪੁਰਖੀ ਕੀਤਾ ਜਾਵੇ | ਦੂਜਾ ਨੰਬਰਦਾਰਾਂ ਦਾ ਮਾਣ ਭੱਤਾ 5000 ਜੋ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਪੂਰਾ ਨਹੀਂ ਕੀਤਾ ਗਿਆ | ਅਕਾਲੀ ਸਰਕਾਰ ਆਉਣ 'ਤੇ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ | ਮੀਟਿੰਗ ਵਿਚ ਪਟਿਆਲਾ ਜ਼ਿਲ੍ਹੇ ਦੇ ਨਵੇਂ ਬਣੇ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਹਾਕਮ ਸਿੰਘ ਬੌੜਾਂ, ਮੀਤ ਪ੍ਰਧਾਨ ਜਗਮੋਹਨ ਸਿੰਘ ਗੁਣੀਕੇ, ਸੈਕਟਰੀ ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਗੁਰਚਰਨ ਸਿੰਘ ਘਾਣੀਵਾਲ, ਰਣਜੀਤ ਸਿੰਘ ਚੌਧਰੀਮਾਜਰਾ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਹਰਸਿਮਰਤ ਸਿੰਘ ਗਲਵੱਟੀ, ਨਰਿੰਦਰ ਸਿੰਘ ਮੈਹਸ, ਗੁਰਬਚਨ ਸਿੰਘ ਘਣੀਵਾਲ, ਅਮਰੀਕ ਸਿੰਘ ਕਨਸੂਹਾ ਕਲਾਂ, ਬਲਵਿੰਦਰ ਸਿੰਘ ਧਨੌਰੀ, ਹਰਭਜਨ ਸਿੰਘ ਢੀਂਗੀ, ਸੁਖਪ੍ਰੀਤ ਸਿੰਘ, ਲਖਵੀਰ ਸਿੰਘ ਸਮਲਾ, ਰਣਧੀਰ ਸਿੰਘ ਦੁਲੱਦੀ, ਗੁਰਚਰਨ ਸਿੰਘ ਗੁਰਦਿੱਤਪੁਰਾ, ਜਰਨੈਲ ਸਿੰਘ ਲੁਬਾਣਾ, ਟੇਕੂ ਜੀਤ ਸਿੰਘ ਬਨੇਰਾ ਕਲਾਂ, ਯਾਦਵਿੰਦਰ ਸਿੰਘ ਦੰਦਰਾਲਾ ਢੀਂਡਸਾ, ਰਘਵੀਰ ਸਿੰਘ ਕਕਰਾਲਾ, ਜਸਵਿੰਦਰ ਸਿੰਘ ਅੱਚਲ, ਜਰਨੈਲ ਸਿੰਘ ਕੌਲ, ਬੇਅੰਤ ਸਿੰਘ ਨਾਭਾ, ਦਲਵਾਰਾ ਸਿੰਘ, ਮਨਜਿੰਦਰ ਸਿੰਘ ਰੋਹਟੀ ਖਾਸ, ਜਗਵਿੰਦਰ ਸਿੰਘ ਗਦਾਈਆਂ, ਨਰਿੰਦਰ ਸਿੰਘ ਰੋਹਟੀ ਛੰਨਾ, ਹਾਕਮ ਸਿੰਘ ਅਲਹੌਰਾਂ ਖੁਰਦ, ਦਵਿੰਦਰ ਸਿੰਘ ਦੁਲੱਦੀ, ਕੇਸਰ ਸਿੰਘ, ਪ੍ਰੇਮ ਸਿੰਘ ਸਿੰਬੜੋਂ ਆਦਿ ਸ਼ਾਮਿਲ ਹੋਏ |