ਭਾਦਸੋਂ, 31 ਮਾਰਚ (ਗੁਰਬਖਸ ਸਿੰਘ ਵੜੈਚ)-ਸਰਕਾਰੀ ਐਲੀਮੈਂਟਰੀ ਸਕੂਲ ਭਾਦਸੋਂ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਿੱਖਿਆ ਵਿਭਾਗ ਦੀਆਂ ਸਟੇਟ ਲੈਵਲ ਦੀਆਂ ਖੇਡਾਂ ਵਿਚ ਫੁੱਟਬਾਲ ਦੀ ਟੀਮ ਵਿਚ ਭਾਗ ਲੈਣ ਵਾਲੇ ਪੰਜ ਬੱਚੇ ਜਿਨ੍ਹਾਂ ਨੇ ਸਟੇਟ ਦੀ ਫੁੱਟਬਾਲ ਗੇਮ ਵਿਚ 23 ਜ਼ਿਲਿਆਂ ਦੀਆਂ ਟੀਮਾਂ ਵਿਚੋਂ ਤੀਸਰੀ ਪੁਜੀਸ਼ਨ ਹਾਸਿਲ ਕੀਤੀ, ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਿਟਾਇਰਡ ਮਾਸਟਰ ਬਲਜੀਤ ਸਿੰਘ, ਸੈਂਟਰ ਹੈਡ ਟੀਚਰ ਸਤਨਾਮ ਸਿੰਘ, ਸਕੂਲ ਹੈਡ ਹਰਿੰਦਰ ਸਿੰਘ ਸੋਹੀ, ਸਕੂਲ ਕਮੇਟੀ ਦੇ ਚੇਅਰਮੈਨ ਇਕਬਾਲ ਮੁਹੰਮਦ, ਸਮੂਹ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜਰ ਰਹੇ |