01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੀਗੇਮਾਜਰਾ ਦੇ ਕਈ ਪਰਿਵਾਰ ਗਲੀ ਵਿਚ ਖੜ੍ਹਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ-ਗਲੀ ਨੂੰ ਉੱਚਾ ਚੁਕਾਉਣ ਦੀ ਗੁਹਾਰ

ਅਜੀਤ ਡੈਸਕ 30-03-2026
ਬਨੂੜ, 29 ਮਾਰਚ (ਭੁਪਿੰਦਰ ਸਿੰਘ)-ਪਿੰਡ ਗੀਗੇਮਾਜਰਾ ਦੇ ਕਈ ਪਰਿਵਾਰ ਨੀਵੀਂ ਗਲੀ ਤੋਂ ਬੇਹੱਦ ਪ੍ਰੇਸ਼ਾਨ ਹਨ | ਬਿੱਟੂ ਕਰਿਆਨਾ ਸਟੋਰ ਨੇੜੇ ਪੈਂਦੀ ਇਸ ਗਲੀ ਵਿਚੋਂ ਪਾਣੀ ਦਾ ਕੋਈ ਨਿਕਾਸ ਨਾ ਹੋ ਕਾਰਨ ਲੋਕਾਂ ਦੇ ਘਰਾਂ ਦਾ ਪਾਣੀ ਵੀ ਇਸ ਵਿਚ ਭਰ ਜਾਂਦਾ ਹੈ | ਦਰਜਨ ਤੋਂ ਵੱਧ ਪਰਿਵਾਰਾਂ ਦਾ ਲਾਂਘਾ ਹੋਣ ਕਾਰਨ ਸਮੁੱਚੇ ਪਰਿਵਾਰਾਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ | ਗਲੀ ਦੇ ਆਲੇ-ਦੁਆਲੇ ਦੇ ਘਰਾਂ ਵਾਲਿਆਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਬਦਬੂ ਮਾਰਦੀ ਰਹਿੰਦੀ ਹੈ | ਮੱਛਰ-ਮੱਖੀਆਂ ਦੀ ਭਰਮਾਰ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਹੈ | ਉਨ੍ਹਾਂ ਦੱਸਿਆ ਕਿ ਇਹ ਗਲੀ ਕਾਫ਼ੀ ਦੱਬ ਗਈ ਹੈ ਅਤੇ ਨੀਵੀਂ ਹੋ ਗਈ ਹੈ, ਜਿਸ ਕਾਰਨ ਆਲੇ-ਦੁਆਲੇ ਦੀਆਂ ਨਾਲੀਆਂ ਦਾ ਪਾਣੀ ਵੀ ਗਲੀ ਵਿਚ ਇਕੱਤਰ ਹੋ ਜਾਂਦਾ ਹੈ | ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸਕੂਲਾਂ ਵਿਚ ਆਉਣ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਕਤ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਉਕਤ ਗਲੀ ਨੂੰ ਪੁੱਟ ਕੇ ਉੱਚੀ ਚੁੱਕਿਆ ਜਾਵੇ ਅਤੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਹਲਕਾ ਵਿਧਾਇਕ ਤੋਂ ਵੀ ਗਲੀ ਦੀ ਹਾਲਤ ਠੀਕ ਕਰਾਉਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ ਤੇ ਖਨੌੜਾ ਅਤੇ ਟੌਹੜਾ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ 17ਵੀਂ ਬਰਸੀ ਮੌਕੇ ਹੋਇਆ ਸਮਾਗਮ ਵੱਡੀ ਗਿਣਤੀ ਵਿਚ ਟਕਸਾਲੀ ਅਕਾਲੀ ਵਰਕਰਾਂ ਨੇ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।