01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਵਰਗਵਾਸੀ ਲਾਲ ਸਿੰਘ ਸਾਫ਼-ਸੁਥਰੀ ਸਿਆਸਤ ਕਰਦੇ ਸਨ-ਹਰਪਾਲਪੁਰ

ਅਜੀਤ ਡੈਸਕ 30-03-2026
ਪਟਿਆਲਾ, 29 ਮਾਰਚ (ਗੁਰਵਿੰਦਰ ਸਿੰਘ ਔਲਖ)-ਕਾਂਗਰਸ ਦੇ ਉੱਘੇ ਆਗੂ ਸਵਰਗਵਾਸੀ ਲਾਲ ਸਿੰਘ ਸੇਵਾ ਭਾਵਨਾ ਨਾਲ ਸਾਫ਼ ਸੁਥਰੀ ਸਿਆਸਤ ਕਰਦੇ ਸਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਆਗੂ ਤੇ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੰਜਾਬ ਹਰਵਿੰਦਰ ਸਿੰਘ ਹਰਪਾਲਪੁਰ ਨੇ ਲਾਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਹੇ | ਹਰਪਾਲਪੁਰ ਨੇ ਕਿਹਾ ਕਿ ਸਵਰਗਵਾਸੀ ਲਾਲ ਸਿੰਘ ਨੇ ਲੰਮਾ ਸਮਾਂ ਸਿਆਸਤ ਕੀਤੀ | ਉਨ੍ਹਾਂ ਦੀ ਜ਼ਿੰਦਗੀ ਵੱਲ ਪੰਛੀ ਝਾਤ ਮਾਰਦਿਆਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ | ਕਦੇ ਪਾਰਟੀ ਦੇ ਪਿੱਠ ਵਿਚ ਛੁਰਾ ਨਹੀਂ ਮਾਰਿਆ ਬਲਕਿ ਚਟਾਨ ਵਾਂਗ ਪਾਰਟੀ ਦੇ ਪੱਖ 'ਚ ਖੜ੍ਹੇ ਰਹੇ | ਹਰਪਾਲਪੁਰ ਨੇ ਕਿਹਾ ਕਿ ਸ. ਲਾਲ ਸਿੰਘ ਦੀ ਜ਼ਿੰਦਗੀ ਦਾ ਦੂਜਾ ਚੰਗਾ ਗੁਣ ਇਹ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਵਿਰੋਧੀਆਂ ਉੱਤੇ ਝੂਠੇ ਨਜਾਇਜ਼ ਪਰਚੇ ਨਹੀਂ ਕਰਵਾਏ, ਕਦੇ ਵੀ ਸਿਆਸੀ ਵਿਰੋਧੀਆਂ ਨੂੰ ਸਿਆਸੀ ਤਾਕਤ ਨਾਲ ਦੱਬਣ ਵਰਗੀਆਂ ਘਿਣਾਉਣੀਆਂ ਹਰਕਤਾਂ ਨਹੀਂ ਕੀਤੀਆਂ |
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਤੇਜਿੰਦਰ ਸਿੰਘ ਖਹਿਰਾ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।