31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸ਼ੈਰੀ ਰਿਆੜ ਵਲੋਂ ਮੁੱਖ ਮੰਤਰੀ ਕੋਲ ਸਨੌਰ ਲਈ ਵਿਸ਼ੇਸ਼ ਪੈਕੇਜ ਦੀ ਮੰਗ

ਅਜੀਤ ਡੈਸਕ 30-03-2026
ਸਨੌਰ, 29 ਮਾਰਚ (ਸੋਖਲ)-ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹਲਕੇ ਦੇ ਸਮੂਹਿਕ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਟਾਂਗਰੀ ਦਰਿਆ ਨਾਲ ਲੱਗਦੇ ਇਲਾਕੇ ਹਰ ਸਾਲ ਹੜ੍ਹਾਂ ਕਾਰਨ ਭਾਰੀ ਨੁਕਸਾਨ ਝੱਲਦੇ ਹਨ, ਜਿਸ ਦਾ ਮੁੱਖ ਕਾਰਨ ਦਰਿਆ ਦੀ ਸਮੇਂ-ਸਿਰ ਪੁਟਾਈ ਨਾ ਹੋਣਾ ਹੈ | ਇਸ ਦੇ ਨਾਲ ਹੀ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਵੀ ਗੰਭੀਰ ਹੈ | ਉਨ੍ਹਾਂ ਦੋਵੇਂ ਦਰਿਆਵਾਂ ਦੀ ਡੂੰਘਾਈ ਅਤੇ ਚੌੜਾਈ ਵਧਾਉਣ ਲਈ ਵਿਸ਼ੇਸ਼ ਯੋਜਨਾ ਬਣਾਉਣ ਦੀ ਮੰਗ ਕੀਤੀ | ਉਨ੍ਹਾਂ ਉਦਯੋਗਿਕ ਵਿਕਾਸ ਵੱਲ ਧਿਆਨ ਦਿੰਦਿਆਂ ਕਿਹਾ ਕਿ ਫੋਕਲ ਪੁਆਇੰਟਾਂ ਨੂੰ ਸਸਤੀ ਬਿਜਲੀ ਅਤੇ ਸਿੰਗਲ ਵਿੰਡੋ ਸਿਸਟਮ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਇੰਡਸਟਰੀ ਨੂੰ ਉਤਸ਼ਾਹ ਮਿਲ ਸਕੇ | ਸਿਹਤ ਸੇਵਾਵਾਂ ਬਾਰੇ ਗੱਲ ਕਰਦਿਆਂ ਸ਼ੈਰੀ ਰਿਆੜ ਨੇ ਦੁਧਨਸਾਧਾਂ ਹਸਪਤਾਲ ਅਤੇ ਸਨੌਰ ਹਸਪਤਾਲ ਨੂੰ ਅਪਗ੍ਰੇਡ ਕਰਕੇ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਦੀ ਮੰਗ ਕੀਤੀ ਸਿੱਖਿਆ ਖੇਤਰ 'ਚ ਪਿੱਛੜੇਪਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਚ ਨਵੇਂ ਕੋਰਸਾਂ ਅਤੇ ਸਟਾਫ਼ ਵਾਧੇ ਦੀ ਮੰਗ ਕੀਤੀ | ਇਸ ਦੇ ਨਾਲ ਹੀ ਹਲਕੇ 'ਚ ਮੈਡੀਕਲ ਕਾਲਜ ਅਤੇ ਫਿਜ਼ੀਕਲ ਕਾਲਜ ਖੋਲ੍ਹਣ ਦੀ ਵੀ ਅਪੀਲ ਕੀਤੀ | ਪਰਟਨ ਦੇ ਮੱਦੇਨਜ਼ਰ ਉਨ੍ਹਾਂ ਘੜਾਮ ਅਤੇ ਨੈਣਾ ਅਕੌਤ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਘੜਾਮ ਨੂੰ ਸ੍ਰੀ ਰਾਮ ਚੰਦਰ ਦੇ ਨਾਨਕਿਆਂ ਨਾਲ ਜੋੜ ਕੇ ਧਾਰਮਿਕ ਸਥਾਨ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ | ਇਸ ਦੇ ਨਾਲ ਹੀ ਨੈਣਾ ਵਿਖੇ ਸਥਿਤ ਗੁੱਗਾ ਮਾੜੀ ਨੂੰ ਜਾਣ ਵਾਲੀ ਸੜਕ ਚੌੜੀ ਕਰਨ ਦੀ ਲੋੜ ਹੈ ਤਾਂ ਜੋ ਦੂਰ-ਦੂਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਵਾਜਾਈ 'ਚ ਕੋਈ ਦਿੱਕਤ ਨਾ ਆਵੇ | ਅੰਤ ਵਿਚ ਉਨ੍ਹਾਂ ਹਲਕੇ ਦੀਆਂ ਖ਼ਰਾਬ ਸੜਕਾਂ ਵੱਲ ਵੀ ਸਰਕਾਰ ਦਾ ਧਿਆਨ ਖਿੱਚਦਿਆਂ ਜਲਦ ਸੁਧਾਰ ਦੀ
ਪਿਛਲੀ ਖ਼ਬਰ ਹੜ੍ਹਾਂ ਵੇਲੇ ਲੋਕਾਂ ਨੂੰ ਆਪਣੇ ਹਾਲ 'ਤੇ ਛੱਡਿਆ, ਮੁੱਖ ਮੰਤਰੀ ਦੀ ਸਨੌਰ ਫੇਰੀ ਸਿਰਫ਼ ਸਿਆਸੀ ਦਿਖਾਵਾ - ਕਿ੍ਸ਼ਨ ਸਿੰਘ... ਅਗਲੀ ਖ਼ਬਰ ਸ਼ਾਨਦਾਰ 4 ਸਾਲ ਭਗਵੰਤ ਮਾਨ ਸਰਕਾਰ ਨਾਲ ਮੁਹਿੰਮ ਤਹਿਤ ਟਿਵਾਣਾ ਨੇ ਲੋਕਾਂ ਨਾਲ ਰਚਾਇਆ ਸੰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।