24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਦੁਰਗਾ ਮਾਤਾ ਮੰਦਰ ਅਰਨੋਂ ਵਿਖੇ ਜਾਗਰਣ ਕਰਵਾਇਆ

ਅਜੀਤ ਡੈਸਕ 28-03-2026
ਅਰਨੋਂ, 27 ਮਾਰਚ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਦੇ ਸ੍ਰੀ ਦੁਰਗਾ ਮਾਤਾ ਮੰਦਿਰ ਅਰਨੋਂ ਵਿਖੇ ਭਗਤ ਪਾਲਾ ਰਾਮ ਵਲੋਂ 52ਵਾਂ ਮਾਤਾ ਦਾ ਜਾਗਰਨ ਕਰਵਾਇਆ ਗਿਆ, ਜਿਸ 'ਚ ਕਸਬਾ ਅਰਨੋਂ ਦੀਆਂ ਸੰਗਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਆਪਣੀ ਹਾਜ਼ਰੀ ਲਗਵਾਈ ਗਈ | ਜਾਗਰਨ ਦੀ ਸ਼ੁਰੂਆਤ ਮਾਤਾ ਜੀ ਦੀ ਜਯੋਤੀ ਪ੍ਰਚੰਡ ਕਰਵਾਈ ਗਈ | ਉਪਰੰਤ ਜੈ ਮਾਂ ਸਰਸਵਤੀ ਜਾਗਰਨ ਮੰਡਲ ਖਨੌਰੀ (ਸੰਗਰੂਰ) ਵਲੋਂ ਭਜਨ ਗਾਇਕ ਸੰਦੀਪ ਸ਼ਰਮਾ ਦੀ ਮੰਡਲੀ ਵਲੋਂ ਮਾਤਾ ਜੀ ਦਾ ਗੁਣਗਾਨ ਕਰਕੇ ਜਾਗਰਨ ਵਿਚ ਆਏ ਮਾਤਾ ਜੀ ਦੇ ਭਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਸੰਬੰਧ ਵਿਚ ਭਗਤ ਪਾਲਾ ਰਾਮ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅਰਨੋਂ ਮਾਤਾ ਜੀ ਦੇ ਮੰਦਿਰ ਵਿਚ ਮਾਂ ਦੇ ਨਰਾਤਿਆਂ ਵਿਚ ਸਾਲ ਵਿਚ ਦੋ ਵਾਰ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਜੀ ਦਾ ਜਾਗਰਨ ਕਰਵਾਇਆ ਜਾਂਦਾ ਹੈ ਅਤੇ ਇਸ ਵਿਚ ਭਗਤਾਂ ਵਲੋਂ ਦਿੱਤੇ ਜਾਣ ਵਾਲੇ ਦਾਨ ਜੋ ਵੀ ਜਾਗਰਨ ਮੰਡਲੀ ਮਾਂ ਜੀ ਦਾ ਗੁਣਗਾਨ ਕਰਨ ਲਈ ਆਉਂਦੀ ਹੈ ਉਹ ਇਸ ਦਾਨ ਨੂੰ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਹੀ ਲਗਾਉਂਦੀ ਹੈ ਤਾਂ ਜੋ ਭਗਤਾਂ ਵਲੋਂ ਦਿੱਤੇ ਦਾਨ ਨਾਲ ਸਮਾਜ ਦਾ ਭਲਾ ਹੋ ਸਕੇ | ਆਿਖ਼ਰ ਵਿਚ ਉਨ੍ਹਾਂ ਵਲੋਂ ਨਗਰ ਅਤੇ ਜਾਗਰਨ ਵਿਚ ਆਈਆਂ ਸੰਗਤਾਂ ਦੀ ਸੁੱਖ ਸਮਿ੍ਧੀ ਵਾਸਤੇ ਮਾਤਾ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ | ਇਸ ਦੌਰਾਨ ਮਾਤਾ ਜੀ ਦਾ ਭੰਡਾਰਾ ਅਤੁੱਟ ਵਰਤਿਆ |
ਪਿਛਲੀ ਖ਼ਬਰ 'ਆਪ' ਦੀ ਸਰਹਿੰਦ ਮਹਾਂ ਰੈਲੀ ਸੰਬੰਧੀ ਵਰਕਰਾਂ 'ਚ ਉਤਸ਼ਾਹ- ਜੀ.ਪੀ., ਲਿਬੜਾ, ਢਿੱਲੋਂ ਅਗਲੀ ਖ਼ਬਰ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ ਠੱਗੇ 33 ਲੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।