25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

2 ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ

ਅਜੀਤ ਡੈਸਕ 28-03-2026
ਸਮਾਣਾ, 27 ਮਾਰਚ (ਹਰਵਿੰਦਰ ਸਿੰਘ ਟੋਨੀ)-ਸਮਾਣਾ ਨੇੜਲੇ ਵੱਖ ਵੱਖ ਪਿੰਡਾਂ ਦੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਜਾਣ ਦੀ ਸੂਚਨਾ ਹੈ | ਜਿਨ੍ਹਾਂ ਦੀਆਂ ਲਾਸ਼ਾਂ ਸਰਕਾਰੀ ਸਕੂਲ (ਲੜਕਿਆਂ) ਦੇ ਪਿੱਛਿਓਾ ਗੰਦੇ ਨਾਲੇ ਦੇ ਕੋਲੋਂ ਮਿਲੀਆਂ ਹਨ | ਥਾਣਾ ਸ਼ਹਿਰੀ ਪੁਲਿਸ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਜੀਤ ਸਿੰਘ ਸੂਚਨਾ ਮਿਲਣ ਤੇ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪੁੱਜ ਗਏ | ਜਿਨ੍ਹਾਂ ਨੇ ਆਲੇ ਦੁਆਲੇ ਦੀ ਜਗ੍ਹਾ ਦਾ ਜਾਇਜਾ ਲੈਂਦਿਆਂ ਲਾਸ਼ਾਂ ਦੀ ਪਛਾਣ ਤੇ ਪੋਸਟ ਮਾਰਟਮ ਕਰਵਾਉਣ ਲਈ ਲਾਸ਼ਾਂ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀਆਂ ਹਨ | ਮੌਕੇ 'ਤੇ ਦੋਵੇਂ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਜਦੋਂ ਕਿ ਬਾਅਦ 'ਚ ਮਿਲੀ ਸੂਚਨਾ ਮੁਤਾਬਿਕ ਇਕ ਨੌਜਵਾਨ ਪਿੰਡ ਅਰਾਈਮਾਜਰਾ ਦਾ ਕਰਨਦੀਪ ਸਿੰਘ (26) ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਦੂਜੇ ਦੀ ਪਛਾਣ ਪਿੰਡ ਕੁਲਾਰਾਂ ਦੇ ਹਰਸ਼ਵਿੰਦਰ ਸਿੰਘ (26) ਵਜੋਂ ਹੋਈ ਹੈ ਤੇ ਦੋਵੇਂ ਆਪਸ 'ਚ ਪੱਕੇ ਦੋਸਤ ਦੱਸੇ ਜਾਂਦੇ ਹਨ |
ਪਿੰਡੇ ਅਰਾਈਾਮਾਜਰਾ ਦੇ ਕਰਨਦੀਪ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਕੰਬਾਈਨ 'ਤੇ ਕੰਮ ਕਰਦਾ ਸੀ ਤੇ ਕੱਲ੍ਹ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਉਸ ਦਾ ਦੋਸਤ ਹਰਸ਼ਵਿੰਦਰ ਸਿੰਘ ਉਸ ਨੂੰ ਮਿਲ ਗਿਆ | ਜਿਸ ਸੰਬੰਧੀ ਅੱਜ ਸਿਵਲ ਹਸਪਤਾਲ 'ਚ ਉਸ ਦੇ ਭਰਾ ਦੀ ਲਾਸ਼ ਪਏ ਹੋਣ ਸੰਬੰਧੀ ਜਾਣਕਾਰੀ ਮਿਲੀ ਹੈ | ਗੁਰਪ੍ਰੀਤ ਕੌਰ ਦੇ ਦੱਸਣ ਮੁਤਾਬਿਕ ਉਸ ਦਾ ਭਰਾ ਨਸ਼ਿਆਂ ਦਾ ਆਦਿ ਸੀ ਤੇ ਅਸੀਂ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾ ਕੇ ਰੱਖਿਆ ਸੀ ਤੇ ਹੁਣ ਉਹ ਡੇਢ ਕੁ ਮਹੀਨੇ ਬਾਅਦ ਕੰਬਾਈਨ 'ਤੇ ਕੰਮ ਕਰਕੇ ਵਾਪਸ ਪਿੰਡ ਆ ਰਿਹਾ ਸੀ ਉਸ ਦੱਸਿਆ ਕਿ ਉਸ ਦੇ ਭਰਾ ਦੇ ਮੂੰਹ ਤੇ ਖੂਨ ਦੇ ਨਿਸ਼ਾਨ ਤੇ ਅੱਖ ਤੋਂ ਸੱਟ ਦੇ ਨਿਸ਼ਾਨ ਸਨ | ਗੁਰਪ੍ਰੀਤ ਕੌਰ ਨੇ ਆਖਿਆ ਕਿ ਉਸ ਨੂੰ ਇਸ ਗੱਲ ਦੀ ਸ਼ੱਕ ਹੈ ਉਸ ਦੇ ਭਰਾ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਕਿਸੇ ਨੇ ਉਸ ਦੀ ਕੁੱਟਮਾਰ ਕੀਤੀ ਹੈ | ਖ਼ਬਰ ਲਿਖੇ ਜਾਣ ਤੱਕ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਨਹੀਂ ਹੋ ਸਕਿਆ ਸੀ ਤੇ ਨਾ ਹੀ ਪਿੰਡ ਕੁਲਾਰਾਂ ਦੇ ਨੌਜਵਾਨ ਦੇ ਪਰਿਵਾਰਕ ਮੈਂਬਰ ਹਸਪਤਾਲ ਪੁੱਜ ਸਕੇ ਸਨ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਾਈਨ ਰਾਹੀਂ ਪੰਜੇ ਤਖ਼ਤਾਂ ਨਾਲ ਜੋੜਿਆ ਜਾ... ਅਗਲੀ ਖ਼ਬਰ ਜੇਲ੍ਹ 'ਚੋਂ ਬਾਹਰ ਆਏ ਅਬਰਾਵਾਂ ਦੇ ਸਰਪੰਚ ਦਾ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।