ਪਟਿਆਲਾ, 25 ਮਾਰਚ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ 'ਚ ਦਾਦਾ-ਦਾਦੀ ਦਿਵਸ ਦੇ ਨਾਲ ਯੂ.ਕੇ.ਜੀ. ਗਰੈਜੂਏਸ਼ਨ ਸਮਾਰੋਹ ਬੜੇ ਉਤਸ਼ਾਹ ਅਤੇ ਰਿਵਾਇਤੀ ਢੰਗ ਨਾਲ ਮਨਾਇਆ ਗਿਆ¢ ਸਮਾਗਮ ਵਿਚ ਪਿ੍ੰਸੀਪਲ ਵਿਵੇਕ ਤਿਵਾਰੀ ਅਤੇ ਮੈਡਮ ਅਨੂ ਤਿਵਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੀ ਸ਼ੁਰੂਆਤ ਰਿਵਾਇਤੀ ਦੀਪ ਜਗਾ ਕੇ ਕੀਤੀ | ਇਸ ਤੋਂ ਬਾਅਦ ਦਾਦਾ-ਦਾਦੀ ਦਾ ਸਤਿਕਾਰ ਕੀਤਾ ਗਿਆ, ਜਿਨ੍ਹਾਂ ਦੀ ਹਾਜ਼ਰੀ ਨਾਲ ਸਮਾਰੋਹ ਵਿਚ ਖ਼ੁਸ਼ੀਆਂ ਅਤੇ ਅਸੀਸਾਂ ਦਾ ਮਾਹÏਲ ਬਣ ਗਿਆ¢ ਪਿ੍ੰਸੀਪਲ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਬੱਚਿਆਂ ਦੇ ਜੀਵਨ ਵਿਚ ਅਨੁਸ਼ਾਸਨ, ਸੰਸਕਾਰ ਅਤੇ ਸਰਵਾਂਗੀਣ ਵਿਕਾਸ ਦੀ ਮਹੱਤਤਾ ਉਜਾਗਰ ਕੀਤੀ¢ ਸੰਸਕ੍ਰਿਤਿਕ ਕਾਰਜਕ੍ਰਮ ਦÏਰਾਨ ਕਲਾਸ ਦੂਜੀ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਸ਼ਾਸਤਰੀ ਨਿ੍ਤਯ ਦਰਸ਼ਕਾਂ ਨੂੰ ਮੋਹ ਲੈ ਗਿਆ ਅਤੇ ਭਾਰਤੀ ਸੰਸਕ੍ਰਿਤੀ ਦੀ ਝਲਕ ਪੇਸ਼ ਕੀਤੀ¢ ਨਰਸਰੀ ਦੇ ਨੰਨੇ-ਮੁੰਨੇ ਬੱਚਿਆਂ ਨੇ ਰੰਗ-ਬਰੰਗੇ ਪਹਿਰਾਵਿਆਂ ਵਿਚ ਆਪਣੀ ਮਾਸੂਮ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ¢ ਯੂ.ਕੇ.ਜੀ. ਗਰੈਜੂਏਸ਼ਨ ਸਮਾਰੋਹ ਇਸ ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਰਿਹਾ¢