17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

16ਵਾਂ ਟÏਹੜਾ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ

ਸੁਰਜੀਤ ਸਿੰਘ ਰੱਖੜਾ, ਜੱਸਾ ਸਿੰਘ ਸੰਧੂ, ਸਤਵਿੰਦਰ ਸਿੰਘ ਟÏਹੜਾ, ਅਮਰੀਕ ਸਿੰਘ ਮੈਨੇਜਰ, ਰਾਜਵਿੰਦਰ ਭੰਗੂ, ਰਿਜਵਲ ਸਿਧੂ, ਜਸਪਾਲ ਕਲਿਆਣ, ਯੁਵਰਾਜ ਸਿੰਘ ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ¢ ਅਜੀਤ ਤਸਵੀਰ <br/> 08-03-2026
ਭਾਦਸੋਂ, 7 ਮਾਰਚ (ਗੁਰਬਖਸ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟÏਹੜਾ ਦੀ ਯਾਦ ਵਿਚ ਕਰਵਾਇਆ ਗਿਆ 16ਵਾਂ ਟÏਹੜਾ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ¢ ਇਸ ਕੱਪ ਚ ਕਬੱਡੀ ਦੀਆਂ ਚੋਟੀ ਦੀਆਂ 8 ਅਕੈਡਮੀਆਂ ਅਤੇ 4 ਇੰਟਰਨੈਸ਼ਨਲ ਟੀਮਾਂ ਮਾਝਾ, ਮਾਲਵਾ, ਦੁਆਬਾ ਅਤੇ ਹਰਿਆਣੇ ਦੀਆਂ ਟੀਮਾਂ ਨੇ ਭਾਗ ਲਿਆ¢ ਟÏਹੜਾ ਕਬੱਡੀ ਕੱਪ ਦੇ ਸਰਪ੍ਰਸਤ ਸਤਵਿੰਦਰ ਸਿੰਘ ਟÏਹੜਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ ਕਬੱਡੀ ਕੱਪ ਜਥੇਦਾਰ ਗੁਰਚਰਨ ਸਿੰਘ ਟÏਹੜਾ ਦੀ ਯਾਦ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਹਰ ਸਾਲ ਇਸ ਕਬੱਡੀ ਕੱਪ ਵਿਖੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਪਹੁੰਚ ਕਿ ਟੂਰਨਾਮੈਂਟ ਦੀ ਸ਼ਾਨ ਵਿਚ ਵਾਧਾ ਕਰਦੀਆਂ ਹਨ¢ ਟੌਹੜਾ ਕਬੱਡੀ ਕੱਪ ਦੇ ਸੀਨੀਅਰ ਮੈਂਬਰ ਰਣਧੀਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ¢ ਸਾਰੀਆਂ ਪਹੁੰਚੀਆਂ ਟੀਮਾਂ ਨੇ ਪੂਰੇ ਦਮ-ਖਮ ਨਾਲ ਖੇਡ ਮੈਦਾਨ ਵਿੱਚ ਆਪਣੇ ਜÏਹਰ ਦਿਖਾਏ¢ ਇਸ ਮÏਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇੰਟਰਨੈਸ਼ਨਲ ਕਬੱਡੀ ਕੱਪ ਦੇ ਖਿਡਾਰੀਆਂ ਦੀ ਖੇਡ ਦਾ ਅਨੰਦ ਮਾਣਿਆ¢ ਉਨ੍ਹਾਂ ਕਿਹਾ ਕਿ ਅੱਜ ਦੇ ਕਬੱਡੀ ਕੱਪ ਦਾ ਪਹਿਲਾ ਇਨਾਮ ਸਾਡੇ ਫਾਉਂਡਰ ਮੈਂਬਰ ਸਵਰਗਵਾਸੀ ਹਰਿੰਦਰ ਸਿੰਘ ਟਿਵਾਣਾ ਦੀ ਯਾਦ ਵਿੱਚ ਦਿੱਤਾ ਗਿਆ ਹੈ ਜਿਨ੍ਹਾਂ ਦਾ ਹਰ ਕਬੱਡੀ ਕੱਪ ਵਿਚ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ¢ ਕਬੱਡੀ ਕੱਪ ਦੇ ਪ੍ਰਧਾਨ ਅਮਰੀਕ ਸਿੰਘ ਮੈਨੇਜਰ, ਜਰਨਲ ਸਕੱਤਰ ਰਾਜਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਅੱਜ ਦੇ ਮੁਕਾਬਲਿਆਂ ਵਿੱਚੋਂ ਜੇਤੂ ਟੀਮ ਨੂੰ 2 ਲੱਖ ਰੁਪਏ ਅਤੇ ਦੂਜੇ ਨੰਬਰ ਤੇ ਰਹੀ ਟੀਮ ਨੂੰ 1.5 ਲੱਖ ਰੁਪਏ ਨਕਦ ਇਨਾਮ ਦਿੱਤੇ ਗਏ¢ ਜਦਕਿ 31-31 ਹਜ਼ਾਰ ਰੁਪਏ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਵੀ ਦਿੱਤੇ ਗਏ¢ ਇਸ ਮÏਕੇ ਸੰਤ ਬਾਬਾ ਕਸ਼ਮੀਰਾ ਸਿੰਘ, ਸੰਤ ਰੋਸ਼ਨ ਸਿੰਘ ਧਬਲਾਨ, ਸੰਤ ਗੁਰਮੁਖ ਸਿੰਘ ਆਲੋਵਾਲ, ਸੰਤ ਇੰਦਰ ਸਿੰਘ ਕਾਰ ਸੇਵਾ ਵਾਲੇ ਪਹੁੰਚੇ¢ ਟÏਹੜਾ ਕਬੱਡੀ ਕੱਪ ਦੇ ਮੈਂਬਰ ਅਤੇ ਕੋਚ ਬੱਬਲੀ ਨਾਭਾ ਨੇ ਕਿਹਾ ਕਿ ਅੱਜ ਦੇ ਕਬੱਡੀ ਕੱਪ ਵਿਚ ਪਹੁੰਚੇ ਨਾਮੀ ਖਿਡਾਰੀ ਕਬੱਡੀ ਕੱਪ 'ਚ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ ਅਤੇ ਟੂਰਨਾਮੈਂਟ ਦੀ ਪ੍ਰਧਾਨਗੀ ਸਾਬਕਾ ਆਈ ਜੀ ਰਣਬੀਰ ਸਿੰਘ ਖਟੜਾ ਅਤੇ ਹਰੀ ਸਿੰਘ ਪ੍ਰੀਤ ਕੰਬਾਈਨ ਵਾਲਿਆਂ ਨੇ ਕੀਤੀ¢ ਇਸ ਮÏਕੇ ਇਨਾਮਾਂ ਦੀ ਵੰਢ ਸਰਬੱਤ ਦਾ ਭਲਾ ਟ੍ਰਸਟ ਵੱਲੋਂ ਜੱਸਾ ਸਿੰਘ ਸੰਧੂ ਅਤੇ ਐਸ. ਡੀ. ਐਨ. ਮਨਜੀਤ ਸਿੰਘ ਰਾਜਲਾ ਨੇ ਕੀਤੀ¢ ਇਸ ਮÏਕੇ ਦਲਮੇਘ ਸਿੰਘ ਖਟੜਾ, ਐਸ. ਪੀ. ਹੰਸ ਰਾਜ ਸਿੰਘ, ਚਰਨ ਸਿੰਘ ਮਲਕੀਤ ਗਰੁਪ, ਮਨਪ੍ਰੀਤ ਸਿੰਘ ਲੋਟੇ ਕਰਤਾਰ ਗਰੁਪ, ਸੁਰਜੀਤ ਸਿੰਘ ਜਿਰਕਪੁਰ ਸਮਾਜ ਸੇਵੀ, ਅਮਰਜੀਤ ਸਿੰਘ ਗੱਗੀ ਚਹਿਲ, ਪਿ੍ੰ ਬਰਜਿੰਦਰ ਸਿੰਘ ਟÏਹੜਾ, ਐਡ. ਐਸ ਸੀ ਜਸਤੇਜ ਸਿੰਘ ਟਿਵਾਣਾ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਪਟਿਆਲ਼ਾ , ਪਿ੍ੰ ਨਰਪਿੰਦਰ ਸਿੰਘ ਢਿਲੋਂ, ਜਥੇ. ਮਹਿੰਦਰ ਸਿੰਘ ਦੁਲੱਟ, ਕੁਲਵਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਟਿਵਾਣਾ, ਡਾ. ਪ੍ਰਦੀਪ ਕੁੰਦਰਾ, ਸੁਰਿੰਦਰ ਸਿੰਘ ਟਿਵਾਣਾ, ਸੁੱਖੀ ਇਸੇਵਾਲ, ਜਸਵੰਤ ਸਿੰਘ ਅਕÏਤ, ਬਹਾਦਰ ਸਿੰਘ ਟÏਹੜਾ, ਹਰਭਜਨ ਸਿੰਘ ਟÏਹੜਾ, ਹਰਭਿੰਦਰ ਸਿੰਘ ਬਾਰਨ, ਪਿਆਰਾ ਸਿੰਘ ਮੋਹਲ ਗੁਵਾਰਾ, ਜੋਗਿੰਦਰ ਸਿੰਘ ਲੋਟ, ਸ਼ੈਂਕੀ ਸਿੰਗਲਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਜਗਤਾਰ ਸਿੰਘ ਮਾਜਰੀ ਅਕਾਲੀਆਂ, ਅਮਨਦੀਪ ਸਰਪੰਚ ਵਜਿਦੜੀ, ਗੁਰਗਿਆਨ ਸਿੰਘ ਸਰਪੰਚ ਕਾਲਸਨਾ, ਅਮਰਿੰਦਰ ਸਿੰਘ ਸਰਪੰਚ ਖੋਖ, ਮਹਿੰਦਰ ਸਿੰਘ ਝੰਬਾਲੀ ਸਾਬਕਾ ਚੇਅਰਮੈਨ, ਧਰਮਿੰਦਰ ਸਿੰਘ ਭੋਜੋ ਮਾਜਰੀ, ਸਰਪੰਚ ਗੁਰਜੀਤ ਸਿੰਘ ਚÏਧਰੀ ਮਾਜਰਾ, ਰਣਧੀਰ ਸਿੰਘ ਰੈਮਲਮਾਜਰੀ, ਮਹਿੰਗਾ ਸਿੰਘ ਭੜੀ, ਲਖਵਿੰਦਰ ਸਿੰਘ ਖੱਟੜਾ, ਸਤਗੁਰ ਸਿੰਘ ਨਿਰਮਾਣਾ, ਹਰਿੰਦਰ ਸਿੰਘ ਸਰਪੰਚ ਭੜੀ, ਗੁਰਵਿੰਦਰ ਸਿੰਘ ਵੈਦਵਾਨ, ਟÏਹੜਾ ਕਬੱਡੀ ਕੱਪ ਦੇ ਜਰਨਲ ਸਕੱਤਰ ਪ੍ਰੀਤ ਬੱਤਰਾ, ਮੀਤ ਪ੍ਰਧਾਨ ਗੁਰਜੀਤ ਸਿੰਘ ਭਾਦਸੋਂ, ਓਪਿੰਦਰ ਸਿੰਘ ਆਸਟ੍ਰੇਲਿਆ, ਜਗਜੀਤ ਸਿੰਘ ਇੰਗਲੈਂਡ, ਸਤਿੰਦਰ ਸਿੰਘ ਟਿਵਾਣਾ ਕਨੇਡਾ, ਜਥੇ. ਕੁਲਦੀਪ ਸਿੰਘ ਅਲੋਰਾਂ, ਡਾ. ਦਵਿੰਦਰ ਟÏਹੜਾ, ਕਰਮਜੀਤ ਸਿੰਘ ਪੀ. ਟੀ. ਸੰਤ ਸਿੰਘ, ਮਨਮੋਹਨ ਸਿੰਘ, ਨਰਿੰਦਰਜੀਤ ਸਿੰਘ, ਨਿਰਮਲ ਜੀਤ ਸਿੰਘ ਆਦਿ ਸਖਸ਼ੀਅਤਾਂ ਨੇ ਕਬੱਡੀ ਕੱਪ ਵਿੱਚ ਹਾਜ਼ਰੀ ਭਰੀ ਅਤੇ ਖਿਡਾਰੀਆਂ ਦੀ ਹÏਸਲਾ ਅਫਜਾਈ ਕੀਤੀ¢
ਪਿਛਲੀ ਖ਼ਬਰ ਬਰਨਾਲਾ ਦੀ ਕਿਸਾਨ ਮਹਾਂ ਰੈਲੀ ਸੰਬੰਧੀ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉਤਪਾਦਕ ਜਥੇਬੰਦੀ ਦੀ ਮੀਟਿੰਗ ਅਗਲੀ ਖ਼ਬਰ ਸੂਬੇ ਦੇ ਡਾਇਰੈਕਟਰ ਸਿਹਤ ਸੇਵਾਵਾਂ ਨੇ ਨਿੱਜੀ ਹਿੱਤਾਂ ਕਾਰਨ ਫਾਰਮੇਸੀ ਕਿੱਤੇ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ - ਨਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।